ਵਿਦਿਆਰਥੀਆਂ ਨੇ ਜੇਈਈ ਮੇਨ ‘ਚ ਲਹਿਰਾਇਆ ਪਰਚਮ
ਸਰਦੂਲਗੜ੍ਹ ਦੇ ਸਵੀਟ ਬਲੋਸਮਸ ਸਕੂਲ ਦੇ
Publish Date: Wed, 18 Feb 2026 06:41 PM (IST)
Updated Date: Thu, 19 Feb 2026 04:07 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੋਂ ਦੇ ਸਵੀਟ ਬਲੋਸਮਸ ਸਕੂਲ ਦੇ ਹੋਨਹਾਰ ਵਿਦਿਆਰਥੀਆਂ ਨੇ ਜੇਈਈ ਮੇਨਜ਼-2026 ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀ ਕੁਸ਼ਮੀਤ ਸਿੰਘ, ਪੁੱਤਰ ਜਸਵਿੰਦਰ ਸਿੰਘ, ਨੇ 97.52 ਪਰਸੈਂਟਾਈਲ ਪ੍ਰਾਪਤ ਕਰਕੇ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ। ਉਸਨੇ ਭੌਤਿਕ ਵਿਗਿਆਨ ਵਿੱਚ 98.42 ਪਰਸੈਂਟਾਈਲ, ਰਸਾਇਣ ਵਿਗਿਆਨ ਵਿੱਚ 98.35 ਪਰਸੈਂਟਾਈਲ ਅਤੇ ਗਣਿਤ ਵਿੱਚ 76.49 ਪਰਸੈਂਟਾਈਲ ਹਾਸਲ ਕੀਤੇ। ਇਸੇ ਤਰ੍ਹਾਂ ਨਿਤਿਨ ਜੈਨ, ਪੁੱਤਰ ਨਰੇਸ਼ ਕੁਮਾਰ ਜੈਨ, ਨੇ ਵੀ ਜੇਈਈ ਮੇਨਜ਼ ਵਿੱਚ 94.08 ਪਰਸੈਂਟਾਈਲ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ ਭੌਤਿਕ ਵਿਗਿਆਨ ਵਿੱਚ 98.90 ਪਰਸੈਂਟਾਈਲ ਅਤੇ ਰਸਾਇਣ ਵਿਗਿਆਨ ਵਿੱਚ 94.65 ਪਰਸੈਂਟਾਈਲ ਹਾਸਲ ਕਰਕੇ ਆਪਣੀ ਮਿਹਨਤ ਦਾ ਲੋਹਾ ਮੰਨਵਾਇਆ। ਸਕੂਲ ਮਨੇਜ਼ਮੈਂਟ ਮੈਂਬਰ ਸ਼ਬੀਨਾ ਗਰਗ ਅਤੇ ਪ੍ਰਿੰਸੀਪਲ ਮੁਕੇਸ਼ ਸਿੰਘ ਨੇ ਦੋਵੇਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲੱਬਧੀਆਂ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੂਪ ਹਨ। ਉਨ੍ਹਾਂ ਨੇ ਅਧਿਆਪਕਾਂ ਦੀ ਮਿਹਨਤ ਤੇ ਮਾਪਿਆਂ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਵੱਲੋਂ ਦੋਵੇਂ ਵਿਦਿਆਰਥੀਆਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।