ਡਰੱਗਜ਼ ਇੰਸਪੈਕਟਰਾਂ ਤੇ ਪੁਲਿਸ ਟੀਮ ਵੱਲੋਂ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ ਪੰਜਾਬ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ
Publish Date: Wed, 09 Sep 2026 06:36 PM (IST)
Updated Date: Thu, 10 Sep 2026 04:02 AM (IST)
* ਖਰੀਦ ਬਿੱਲ ਨਾ ਹੋਣ ਤੇ 3 ਤਰ੍ਹਾਂ ਦੀਆਂ ਦਵਾਈਆਂ ਜ਼ਬਤ ਫ਼ੋਟੋ : 15 ਐਮਏਐਨ ਕੈਪਸ਼ਨ : ਮੈਡੀਕਲ ਸਟੋਰਾਂ ਦੀ ਚੈਕਿੰਗ ਕਰਦੇ ਹੋਏ ਅਧਿਕਾਰੀ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਡਰੱਗ ਇੰਸਪੈਕਟਰਾਂ ਅਤੇ ਪੁਲਿਸ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਵੱਲੋਂ ਮੈਡੀਕਲ ਦੁਕਾਨਾਂ ਦੀ ਅੱਜ ਜਾਂਚ ਕੀਤੀ ਗਈ। ਡਰੱਗਜ਼ ਇੰਸਪੈਕਟਰ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੈਕਿੰਗ ਅਭਿਆਨ ਦੌਰਾਨ ਟੀਮ ਵੱਲੋਂ 02 ਹੋਲਸੇਲ ਤੇ 04 ਰਿਟੇਲ ਮੈਡੀਕਲ ਦੁਕਾਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਸਮੇਂ 01 ਹੋਲਸੇਲ ਤੇ 01 ਰਿਟੇਲ ਦੀ ਦੁਕਾਨ ਤੇ ਆਮ ਉਲੰਘਣਾਵਾਂ ਪਾਈਆਂ ਗਈਆਂ। ਇਸ ਕਾਰਵਾਈ ਤਹਿਤ ਬੱਸ ਸਟੈਂਡ ਨੇੜੇ ਸਥਿਤ ਹੋਲਸੇਲ ਦੁਕਾਨ ਮੈਸਰਜ਼ ਲਵਲੀ ਮੈਡੀਕਲ ਹਾਲ ਵੱਲੋਂ ਖਰੀਦ ਬਿੱਲ ਪੇਸ਼ ਨਾ ਦਿੱਤੇ ਜਾਣ ਤੇ ਡਾਇਸਾਈਕਲੋਮਾਈਨ ਤੇ ਪੈਰਾਸੀਟਾਮੋਲ ਦੇ ਸੁਮੇਲ (ਕੋਮਬੀਨੇਸ਼ਨ) ਵਾਲੀਆਂ 03 ਤਰ੍ਹਾਂ ਦੀਆਂ ਦਵਾਈਆਂ ਨੂੰ ਮੌਕੇ ਤੇ ਹੀ ਜ਼ਬਤ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਅੱਜ ਦੀ ਸਾਂਝੀ ਚੈਕਿੰਗ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਗੁਨਦੀਪ ਬਾਂਸਲ (ਡੀਸੀਓ ਬਰਨਾਲਾ), ਸੰਤੋਸ਼ ਜਿੰਦਲ (ਡੀਸੀਓ ਸੰਗਰੂਰ-3) ਤੇ ਰੋਹਿਤ ਕਾਲੜਾ (ਡੀਸੀਓ ਸੰਗਰੂਰ-1) ਦੀ ਟੀਮ ਦੇ ਨਾਲ ਐੱਸਐੱਚਓ ਸਿਟੀ-2 ਤੇ ਐੱਸਐੱਚਓ ਸਿਟੀ-1 ਦੀ ਅਗਵਾਈ ਹੇਠ ਸਫ਼ਲਤਾਪੂਰਵਕ ਅੰਜ਼ਾਮ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਤਾੜਨਾ ਕੀਤੀ ਹੈ ਕਿ ਨਿਯਮਾਂ ਤੇ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਮੈਡੀਕਲ ਸਟੋਰ ਸੰਚਾਲਕ ਨੂੰ ਬਖ਼ਸ਼ਿਆ ਨਹੀਂ ਜਾਵੇਗਾ।