- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਤਹਿਤ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ
ਹੀਰੋਂ ਖ਼ੁਰਦ : ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਤਹਿਤ ਕੁਸ਼ਤੀ ਮੁਕਾਬਲੇ ਲੁਧਿਆਣਾ ਜ਼ਿਲ੍ਹੇ ਵਿੱਚ ਹੋਏ। ਜਿੱਥੇ ਜ਼ਿਲ੍ਹਾ ਜੇਤੂ ਬੱਚਿਆਂ ਦੇ ਬਹੁਤ ਹੀ ਫ਼ਸਵੇਂ ਮੁਕਾਬਲੇ ਹੋਏ। ਮਾਨਸਾ ਜ਼ਿਲ੍ਹੇ ਵੱਲੋਂ ਜੀਤਸਰ ਸਕੂਲ ਨੇ ਚਾਰੋਂ ਵੇਟਾਂ 25 ਕਿੱਲੋ, 28 ਕਿੱਲੋ, 30 ਕਿੱਲੋ ਅਤੇ 32 ਕਿੱਲੋ ਵਿੱਚ ਸੋਨ ਤਮਗੇ ਪ੍ਰਾਪਤ ਕਰ ਕੇ ਪੰਜਾਬ ਪੱਧਰੀ ਖੇਡਾਂ ਵਿੱਚ ਮਾਨਸਾ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ। ਇਨ੍ਹਾਂ ਵਿੱਚੋਂ 25 ਕਿੱਲੋ ਵਰਗ ਵਿੱਚ ਜਸਕਰਨ ਸਿੰਘ ਨੇ ਚਾਂਦੀ ਦਾ ਤਮਗਾ ਅਤੇ 32 ਕਿੱਲੋ ਵਰਗ ਵਿੱਚ ਸਾਹਿਬ ਸਿੰਘ ਨੇ ਵੀ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਬੱਚਿਆਂ ਦੀ ਇਸ ਪ੍ਰਾਪਤੀ ’ਤੇ ਬੱਛੋਆਣਾ ਵਾਸੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਬਾਬਾ ਥੰਮਣ ਸਿੰਘ ਡੇਰੇ ਵਿੱਚ ਜੇਤੂ ਬੱਚਿਆਂ ਨੂੰ, ਸਕੂਲ ਮੁਖੀ ਸਤਪਾਲ ਸਿੰਘ ਨੂੰ ਅਤੇ ਕੋਚ ਅਧਿਆਪਕ ਰਣਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਥੰਮਣ ਸਿੰਘ ਸਪੋਰਟਸ ਕਲੱਬ ਵੱਲੋਂ ਬੱਚਿਆਂ ਨੂੰ 3100 ਰੁਪਏ ਦਾਨ ਵਜੋਂ ਦਿੱਤੇ ਗਏ। ਸਕੂਲ ਮੁਖੀ ਸਤਪਾਲ ਸਿੰਘ ਨੇ ਦੱਸਿਆ ਕਿ ਸੀਮਤ ਸਾਧਨਾਂ ਸਦਕਾ ਕੀਤੀ ਮਿਹਨਤ ਰਾਹੀਂ ਇਨ੍ਹਾਂ ਬੱਚਿਆਂ ਨੇ ਮਾਨਸਾ ਜ਼ਿਲ੍ਹਾ, ਪਿੰਡ, ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਸਮੂਹ ਕਲੱਬ ਮੈਂਬਰਾਂ ਨੇ ਕਿਹਾ ਕਿ ਬੱਛੋਆਣਾ ਟੂਰਨਾਮੈਂਟ ’ਤੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਜੀਤੀ, ਧੀਰਾ, ਮਿਸ਼ਰਾ, ਰਿਸੂ, ਗੁਰਪ੍ਰੀਤ, ਗੁਰਪਾਲ, ਡਾ. ਬੱਗਾ, ਗੁਰਪਿਆਰ ਸਿੰਘ, ਕਿਰਨਪਾਲ ਅਤੇ ਸਰਬਜੀਤ ਸਿੰਘ ਦਿਉਲ ਤੋਂ ਇਲਾਵਾ ਵੱਡੀ ਗਿਣਤੀ ’ਚ ਮਾਪੇ ਹਾਜ਼ਰ ਸਨ।