ਗਿਆਨ ਸਰੋਵਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਦੇ ਵਿਦਿਆਰਥੀਆਂ ਨੇ ਵਿਦਿਅਕ ਟੂਰ ਲਗਾਇਆ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ
Publish Date: Thu, 19 Nov 2026 05:19 PM (IST)
Updated Date: Thu, 19 Nov 2026 05:22 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਗਿਆਨ ਸਰੋਵਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਵੱਖ-ਵੱਖ ਸਥਾਨਾਂ ਦਾ ਵਿਦਿਅਕ ਟੂਰ ਲਗਾਇਆ। ਵਿਦਿਅਕ ਟੂਰ ਦੌਰਾਨ ਜ਼ਿਲ੍ਹਾ ਫ਼ਰੀਦਕੋਟ ਵਿਚ ਬਾਬਾ ਫ਼ਰੀਦ ਜੀ ਦੇ ਟਿੱਲਾ, ਇਤਿਹਾਸਿਕ ਕਿਲੇ ਤੇ ਬਾਬਾ ਫ਼ਰੀਦ ਜੀ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਪੰਜਾਬੀ ਵਿਰਾਸਤ ਸਾਡਾ ਪਿੰਡ ਦੇਖਣ ਗਏ, ਜਿੱਥੇ ਵਿਦਿਆਰਥੀਆਂ ਨੇ ਪੁਰਾਤਨ ਕਿੱਤੇ, ਪਹਿਰਾਵੇ, ਖਾਣਾ ਪੀਣਾ, ਖੇਡਾਂ ਆਦਿ ਬਾਰੇ ਜਾਣਿਆ। ਫ਼ਿਰ ਅੰਮ੍ਰਿਤਸਰ ਤੋ ਥੋੜੀ ਦੂਰ ਬਾਘਾ - ਅਟਾਰੀ ਬਾਰਡਰ ਤੇ ਵੀਰ ਸੈਨਿਕਾਂ ਦੀ ਪਰੇਡ ਦੇਖੀ ਅਤੇ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦਾ ਜੋਸ਼ ਭਰਿਆ। ਉਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚ ਕੇ ਦਰਸ਼ਨ ਕੀਤੇ ਸਿੱਖ ਕੌਮ ਦੇ ਮੁੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਰੱਬੀ ਬਾਣੀ ਦਾ ਆਨੰਦ ਮਾਣਿਆ। ਦੂਸਰੇ ਦਿਨ ਵਿਦਿਆਰਥੀਆਂ ਨੇ ਸਾਇੰਸ ਸਿਟੀ ਕਪੂਰਥਲਾ ਪਹੁੰਚ ਕੇ ਥੀਏਟਰ ਪਲਾਨਟੇਰੀਅਮ ਗੈਲਰੀਆਂ, ਫਲਾਈਟ ਸੈਮੂਲੇਟਰ, ਭੁਚਾਲ ਸੈਮੂਲੇਟਰ, ਡਾਇਨਾਸੋਰ ਪਾਰਕ ਤੇ ਭੌਤਿਕ, ਰਸਾਇਣ ਤੇ ਜੀਵ ਵਿਗਿਆਨ ਨਾਲ ਸਬੰਧਿਤ ਪ੍ਰੈਕਟੀਕਲ ਜਾਣਕਾਰੀ ਪ੍ਰਾਪਤ ਕੀਤੀ। ਸਾਇੰਸ ਸਿਟੀ ਦੇਖਣ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਸੁਲਤਾਨਪੁਰ ਲੋਧੀ ਪਹੁੰਚ ਕੇ ਦਰਸ਼ਨ ਦੀਦਾਰ ਕੀਤੇ ਪਵਿੱਤਰ ਵੇਈਂ’ ਨਦੀ ਦੇ ਦਰਸ਼ਨ ਕੀਤੇ ਤੇ ਜਾਣਕਾਰੀ ਪ੍ਰਾਪਤ ਕੀਤੀ। ਇਸ ਵਿਦਿਅਕ ਟੂਰ ਦੌਰਾਨ 35 ਵਿਦਿਆਰਥੀ ਤੇ 5 ਅਧਿਆਪਕ ਗਏ ਸਨ। ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਸਿੰਘ ਸਿੱਧੂ ਨੇ ਦਿੱਤੀ ਤੇ ਕਿਹਾ ਇਹ ਵਿਦਿਅਕ ਟੂਰ ਬਹੁਤ ਹੀ ਰੋਚਕ ਤੇ ਸਫ਼ਲ ਰਿਹਾ। ਇਸ ਟੂਰ ਦੌਰਾਨ ਸਕੂਲ ਸਟਾਫ ਚ ਸਰਦਾਰ ਜਰਨੈਲ ਸਿੰਘ, ਸਤਵਿੰਦਰ ਸਿੰਘ, ਰਮਨਦੀਪ ਕੌਰ, ਰਾਜ ਕਿਰਨ ਕੌਰ ਤੇ ਸਮੂਹ ਵਿਦਿਆਰਥੀ ਸ਼ਾਮਿਲ ਸਨ।