ਵਿਦਿਆਰਥਣਾਂ ਨੇ ਲਾਇਆ ਵਿੱਦਿਅਕ ਟੂਰ
ਪਿਛਲੇ ਦਿਨੀਂ ਸਕੂਲ ਸਿੱਖਿਆ ਵਿਭਾਗ, ਪੰਜਾਬ
Publish Date: Mon, 23 Feb 2026 08:51 PM (IST)
Updated Date: Tue, 24 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੀਐੱਮ ਸ਼੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸਰਦੂਲਗੜ੍ਹ (ਮਾਨਸਾ) ਤੋਂ ਜੈਪੁਰ ਅਤੇ ਪੁਸ਼ਕਰ (ਰਾਜਸਥਾਨ) ਦਾ ਇੱਕ ਵਿੱਦਿਅਕ ਟੂਰ ਸਫ਼ਲਤਾ ਪੂਰਵਕ ਲਗਾਇਆ। ਇਸ ਟੂਰ ਦੌਰਾਨ ਵਿਦਿਆਰਥਣਾਂ ਨੂੰ ਇਤਿਹਾਸਕ, ਵਿਗਿਆਨਕ ਅਤੇ ਸੱਭਿਆਚਾਰਕ ਸਥਾਨਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਵਿਦਿਆਰਥਣਾਂ ਨੇ ਜੰਤਰ-ਮੰਤਰ, ਅਜਮੇਰ ਕਿਲ੍ਹਾ, ਨਾਹਰਗੜ੍ਹ ਕਿਲ੍ਹਾ, ਹਵਾ ਮਹਿਲ, ਬਿਰਲਾ ਮੰਦਰ ਅਤੇ ਸਿਟੀ ਪੈਲੇਸ ਵਰਗੇ ਪ੍ਰਸਿੱਧ ਇਤਿਹਾਸਕ ਸਥਾਨਾਂ ਦਾ ਦੌਰਾ ਕੀਤਾ। ਵਿਦਿਆਰਥਣਾਂ ਨੇ ਵਰਲਡ ਟਰੇਡ ਪਾਰਕ, ਜੈਪੁਰ ਚਿੜੀਆ ਘਰ, ਅਲਬਰਟ ਹਾਲ ਮਿਊਜ਼ੀਅਮ, ਨਾਹਰਗੜ੍ਹ ਬਾਇਓਲਾਜੀਕਲ ਪਾਰਕ, ਰੀਜਨਲ ਸਾਇੰਸ ਸੈਂਟਰ, ਸਾਇੰਸ ਪਾਰਕ, ਟੈਕਨੋਲੋਜੀ ਪਾਰਕ ਅਤੇ ਬਿਰਲਾ ਪਲੈਨੀਟੇਰੀਅਮ ਦਾ ਵੀ ਦੌਰਾ ਕਰਕੇ ਵਿਗਿਆਨਕ ਜਾਣਕਾਰੀ ਹਾਸਲ ਕੀਤੀ। ਵਿਦਿਆਰਥਣਾਂ ਨੇ ਜਲ ਮਹਿਲ,ਬਾਪੂ ਬਜ਼ਾਰ, ਚੋਖੀ ਢਾਣੀ ਜੈਪੁਰ ਤੇ ਸਨੋ-ਯਾਰਡ ਕਿਸ਼ਨਗੜ੍ਹ ਰਾਜਸਥਾਨ ਦੀ ਸੁੰਦਰਤਾ ਦਾ ਵੀ ਆਨੰਦ ਮਾਣਿਆ। ਪੁਸ਼ਕਰ ਵਿਖੇ ਵਿਦਿਆਰਥਣਾਂ ਨੇ ਧਾਰਮਿਕ ਤੇ ਸੱਭਿਆਚਾਰਕ ਮਹੱਤਤਾ ਰੱਖਣ ਵਾਲ਼ੇ ਬ੍ਰਹਮਾ ਮੰਦਰ ਪੁਸ਼ਕਰ ਦਾ ਦਰਸ਼ਨ ਕੀਤਾ। ਇਸ ਵਿੱਦਿਅਕ ਟੂਰ ਦੌਰਾਨ ਅਧਿਆਪਕਾਂ ਨੇ ਵਿਦਿਆਰਥਣਾਂ ਨੂੰ ਇਤਿਹਾਸਕ ਵਿਰਾਸਤ, ਵਿਗਿਆਨਕ ਤਰੱਕੀ ਅਤੇ ਸੱਭਿਆਚਾਰਕ ਮੁੱਲਾਂ ਬਾਰੇ ਵਿਸਥਾਰ ਨਾਲ਼ ਜਾਣਕਾਰੀ ਦਿੱਤੀ। ਇਸ ਵਿਜ਼ਿਟ ਦੌਰਾਨ ਸਮੇਂ ਸਮੇਂ ਤੇ ਟੂਰ ਗਾਇਡ ਮੌਜੂਦ ਸਨ। ਟੂਰ ਸਫਲ ਅਤੇ ਯਾਦਗਾਰ ਰਿਹਾ ਜਿਸ ਨਾਲ ਵਿਦਿਆਰਥਣਾਂ ਦੇ ਗਿਆਨ ਵਿੱਚ ਵਾਧਾ ਹੋਇਆ।