- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਸੰਬੰਧਤ ਏਕਟੂ ਦੀ

-ਭੱਠਾ ਮਾਲਕ ਬਿਜਲੀ ਤੇ ਗਾਰੇ ਦੇ ਨਾਂ ’ਤੇ ਕੱਟ ਲੈਂਦੇ ਨੇ ਪੈਸੇ, ਮਜ਼ਦੂਰਾਂ ਪੱਲੇ ਕੁਝ ਨਹੀਂ ਪੈਂਦਾ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭੱਠਾ ਮਜ਼ਦੂਰ ਯੂਨੀਅਨ ਸੰਬੰਧਤ ਏਕਟੂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਵਿਜੈ ਕੁਮਾਰ ਭੀਖੀ ਜ਼ਿਲ੍ਹਾ ਸਕੱਤਰ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਮਾਨਸਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਵਿੱਚ ਜ਼ਿਲ੍ਹਾ ਮਾਨਸਾ ਦੇ ਸੈਂਕੜਿਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਭਰਾਈ ਵਾਲੇ ਮਜ਼ਦੂਰਾਂ ਵੱਲੋਂ ਆਪਣੇ ਰੇਟ ਜਾਰੀ ਕਰਵਾਉਣ ਲਈ ਕੀਤੀ ਗਈ ਹੜਤਾਲ ਦੇ ਚਲਦੇ ਭੱਠਿਆਂ ‘ਤੇ ਪਥੇਰ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ ਜਿਸਦੇ ਚੱਲਦਿਆਂ ਮਜ਼ਦੂਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਮਾਲਕਾਂ ਵੱਲੋਂ ਬੰਦ ਕੀਤੇ ਕੰਮ ਕਰਕੇ ਬਹੁਤੇ ਭੱਠਿਆਂ ਦੇ ਮਜ਼ਦੂਰ ਨਿਰਾਸ਼ਤਾ ਵਿੱਚ ਚਲੇ ਗਏ ਹਨ। ਉਨ੍ਹਾਂ ਨੂੰ ਤਕਰੀਬਨ ਇੱਕ ਪਥੇਰੇ ਦਾ 25 ਹਜ਼ਾਰ ਦਾ ਘਾਟਾ ਪਿਆ ਹੈ, ਜੇਕਰ ਜ਼ਿਲ੍ਹਾ ਪੱਧਰ ਤੇ ਦੇਖਿਆ ਜਾਵੇ ਤਾਂ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਜੇਕਰ ਕੱਲ੍ਹ ਤੱਕ ਭੱਠਾ ਮਾਲਕਾਂ ਵੱਲੋਂ ਪਥੇਰ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਤਾਂ ਇਸ ਖ਼ਿਲਾਫ਼ 25 ਨੂੰ ਮਾਨਸਾ ਜ਼ਿਲ੍ਹੇ ਵਿਖੇ ਰੈਲੀ ਰੱਖੀ ਗਈ ਹੈ। ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੀਤ ਸਿੰਘ ਬੋਹਾ, ਸਕੱਤਰ ਵਿਜੈ ਕੁਮਾਰ ਭੀਖੀ, ਕੇਂਦਰੀ ਆਗੂ ਰਾਜਵਿੰਦਰ ਸਿੰਘ ਰਾਣਾ ਅਤੇ ਕਾਰਜਕਾਰੀ ਮੈਂਬਰ ਗੁਰਮੀਤ ਸਿੰਘ ਨੰਦਗੜ੍ਹ, ਗੁਰਸੇਵਕ ਸਿੰਘ ਮਾਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲੇਬਰ ਕਮਿਸ਼ਨ ਦੀ ਮੀਟਿੰਗ ਨਹੀਂ ਸੱਦੀ ਗਈ, ਜਿਸ ਕਾਰਨ ਮਹਿੰਗਾਈ ਭੱਤੇ ਸਹਿਤ ਭੱਠਾ ਮਜ਼ਦੂਰਾਂ ਦੇ ਭਾਅ ਵਿੱਚ ਕੋਈ ਸਾਰਥਿਕ ਇਜ਼ਾਫ਼ਾ ਨਹੀਂ ਕੀਤਾ ਗਿਆ, ਜੋ ਕੁੱਝ ਰੁਪਏ ਵਧਾਏ ਜਾਂਦੇ ਹਨ। ਉਨ੍ਹਾਂ ਨੂੰ ਭੱਠਾ ਮਾਲਕ ਬਿਜਲੀ ਅਤੇ ਗਾਰੇ ਦੇ ਨਾਮ ਤੇ ਕੱਟ ਲੈਂਦੇ ਹਨ। ਮਜ਼ਦੂਰਾਂ ਨੂੰ ਹਿੱਸੇ ਵਿੱਚ ਕੁੱਝ ਨਹੀਂ ਬਚਦਾ।
ਆਗੂਆਂ ਨੇ ਕਿਹਾ ਕਿ ਅੱਜ ਭੱਠਾ ਮਜ਼ਦੂਰ ਅੱਤ ਦੀਆਂ ਮਾੜੀਆਂ ਹਾਲਤਾਂ ਵਿੱਚ ਭੱਠਿਆਂ ‘ਤੇ ਕੰਮ ਕਰਨ ਲਈ ਮਜ਼ਬੂਰ ਹਨ ਨਾ ਤਾਂ ਉਨ੍ਹਾਂ ਦੇ ਰਹਿਣ ਲਈ ਪੱਕੇ ਸ਼ੇਲਟਰ ਹਨ ਨਾਂ ਪੀਣ ਵਾਲਾ ਸਾਫ਼ ਪਾਣੀ ਨਾ ਕੋਈ ਉਨ੍ਹਾਂ ਦੀ ਐਮਰਜੈਂਸੀ ਵਿੱਚ ਦਵਾਈ ਦੀ ਸਹੂਲਤ ਹੈ। ਨਾ ਉਨ੍ਹਾਂ ਦੇ ਬੱਚਿਆਂ ਲਈ ਪੜ੍ਹਾਈ ਦੀ ਕੋਈ ਵਿਵਸਥਾ ਇਥੋਂ ਤੱਕ ਕਿ ਕਈ ਭੱਠਾ ਮਾਲਕ ਤਾਂ ਮਜ਼ਦੂਰਾਂ ਦੀ ਮਜਬੂਰੀ ਦਾ ਫ਼ਾਇਦਾ ਚੁੱਕ ਕੇ ਮਿਨੀਮਮ ਵੇਜਿਜ਼ ਤੋਂ ਘੱਟ ਉਜ਼ਰਤ ਦੇ ਰਹੇ ਹਨ। ਰੇਟ ਖੋਲ੍ਹਕੇ ਲੇਬਰ ਕੰਮ ਤੇ ਰੱਖੀ ਗਈ ਹੈ। ਇਸਦੇ ਖ਼ਿਲਾਫ਼ ਨਾਂ ਤਾਂ ਪ੍ਰਸਾਸ਼ਨ ਕੋਈ ਕਾਰਵਾਈ ਕਰਦਾ ਹੈ ਨਾਂ ਹੀ ਪੰਜਾਬ ਸਰਕਾਰ ਕੋਈ ਕਾਰਵਾਈ ਕਰਦੀ ਹੈ। ਮਜ਼ਦੂਰਾਂ ਕੋਲ ਲੜਨ ਤੋਂ ਸਿਵਾਏ ਕੋਈ ਹੱਲ ਨਹੀਂ ਹੈ। ਅੱਜ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਭੱਠਾ ਮਾਲਕਾਂ ਵੱਲੋਂ ਕੱਲ੍ਹ ਪਥਾਈ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਤਾਂ 25 ਫ਼ਰਵਰੀ ਨੂੰ ਮਾਨਸਾ ਰੈਲੀ ਕੀਤੀ ਜਾਵੇਗੀ। ਨਾਲ ਹੀ ਆਪਣੇ ਬੋਨਸ ਸਹਿਤ ਰੇਟ ਵਿੱਚ ਵਾਧਾ ਕਰਵਾਉਣ ਲਈ 2 ਮਾਰਚ ਨੂੰ ਜ਼ਿਲ੍ਹਾ ਪੱਧਰੀ ਭਰਵੀਂ ਰੈਲੀ ਦਾ ਐਲਾਨ ਕੀਤਾ ਗਿਆ। ਇਸ ਵਿਚ ਬੱਚਾ ਬੱਚਾ ਸ਼ਾਮਲ ਹੋਵੇਗਾ। ਅੱਜ ਦੀ ਮੀਟਿੰਗ ਵਿੱਚ ਜਮਾਦਾਰਾਂ ਦੀ ਜਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਪ੍ਰਧਾਨ ਦੀਵਾਨ ਜਮਾਦਾਰ ਅਤੇ ਸਕੱਤਰ ਪਅਰਸ਼ਰਾਮ ਅਤੇ ਕਮਲੇਸ਼, ਮੀਤ ਪ੍ਰਧਾਨ ਦੇਵੇਂਦਰ ਭਵਾਨੀਦੀਨ ਨੂੰ ਸਹਾਇਕ ਸਕੱਤਰ ਵਜੋਂ ਚੁਣਿਆ ਗਿਆ ਇਸਦੇ ਨਾਲ ਹੀ ਗੋਲਨ, ਵਿਸ਼ਨੂੰ, ਰਾਮ ਸਿੰਘ ਸਹਿਤ ਹੋਰ ਆਗੂਆਂ ਨੂੰ ਕਾਰਜਕਾਰੀ ਮੈਂਬਰ ਵਜੋਂ ਚੁਣਿਆ ਗਿਆ, ਜਿਸਨੂੰ ਸੈਂਕੜੇ ਜਮਾਦਾਰਾਂ ਨੇ ਹੱਥ ਖੜ੍ਹਾ ਕਰਕੇ ਪ੍ਰਵਾਨਗੀ ਦਿੱਤੀ। ਅੰਤ ਵਿੱਚ ਰੈਲੀ ਕੀਤੀ ਅਤੇ ਜਿਲ੍ਹਾ ਪ੍ਰਸਾਸ਼ਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੋਦੀ ਅਤੇ ਮਾਨ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ, ਜਿਸਨੂੰ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ ਨੇ ਸੰਬੋਧਨ ਕੀਤਾ।