ਸੇਂਟ ਜੇਵੀਅਰ ਸਕੂਲ ਦਾ ਕੇਜੀ ਗ੍ਰੈਜੂਏਸ਼ਨ ਸਮਾਗਮ ਰਿਹਾ ਸਾਨਦਾਰ : ਚੇਅਰਮੈਨ ਸਿੱਧੂ
ਸਿੱਖਿਆ ਦੇ ਖੇਤਰ ਵਿੱਚ ਅਹਿਮ ਰੋਲ ਅਦਾ
Publish Date: Thu, 26 Mar 2026 05:49 PM (IST)
Updated Date: Thu, 26 Mar 2026 05:53 PM (IST)

- ਸੇਂਟ ਜੇਵੀਅਰਜ਼ ਬੁਢਲਾਡਾ ਦੇ ਕਿੰਡਰਗਾਰਟਨ ਦੇ 97 ਬੱਚੇ ਹੋਏ ਗ੍ਰੈਜੂਏਟ ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ : ਸਿੱਖਿਆ ਦੇ ਖੇਤਰ ਵਿੱਚ ਅਹਿਮ ਰੋਲ ਅਦਾ ਕਰਨ ਵਾਲਾ ਸੇਂਟ ਜੇਵੀਅਰਜ਼ ਪਬਲਿਕ ਸਕੂਲ ਦਾ ਕੇਜੀ ਗ੍ਰੈਜੂਏਸ਼ਨ ਸਮਾਗਮ ਸ਼ਾਨਦਾਰ ਰਿਹਾ। ਬੱਚਿਆਂ ਨੇ ਆਪਣੀ ਪੜ੍ਹਾਈ ਦੀ ਸਫਲ ਯਾਤਰਾ ਦਾ ਇਕ ਹੋਰ ਕਦਮ ਅੱਗੇ ਵੱਲ ਨੂੰ ਵਧਾਉਂਦਿਆਂ ਮਾਪੇ ਅਤੇ ਅਧਿਆਪਕ ਮਾਣ ਮਹਿਸੂਸ ਕਰ ਰਹੇ ਸਨ। ਬੜੇ ਮਾਣ ਦੀ ਗੱਲ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਸਥਾਪਿਤ ਤੋਂ 5 ਵਰ੍ਹੇ ਪਹਿਲਾਂ ਸ਼ੁਰੂ ਹੋਈ ਇਹ ਸੰਸਥਾ ਇਲਾਕੇ ਵਿੱਚ ਇਕ ਵਧੀਆ, ਆਧੁਨਿਕ ਸਿੱਖਿਆ ਦੇ ਨਾਲ-ਨਾਲ ਬੱਚਿਆ ਦੇ ਨਤੀਜਿਆਂ ਨੂੰ ਇਸ ਤਰ੍ਹਾਂ ਪੇਸ਼ ਕਰਦੀ ਹੈ ਕਿ ਉਨ੍ਹਾਂ ਦੀ ਜਿੱਤ ਉਨ੍ਹਾਂ ਲਈ ਇਕ ਸੋਹਣੀ ਯਾਦ ਬਣ ਕੇ ਹਮੇਸ਼ਾ ਦੇ ਲਈ ਉਨ੍ਹਾਂ ਦੇ ਜ਼ਹਿਨ ਵਿੱਚ ਰਹਿ ਜਾਂਦੀ ਹੈ। ਸੇਂਟ ਜੇਵੀਅਰਜ਼ ਸਕੂਲ ਬੱਚੇ ਦੀ ਪ੍ਰਾਪਤੀ ਨੂੰ ਉਹ ਹੌਸਲਾ ਪ੍ਰਦਾਨ ਕਰਦੇ ਹਨ, ਜਿਹੜੇ ਹੌਸਲੇ ਨਾਲ ਉਹ ਤਰੱਕੀਆਂ ਵੱਲ ਲੰਬੇ ਕਦਮ ਪੁੱਟਣ ਦੀ ਹਿੰਮਤ ਰੱਖਦੇ ਹਨ। ਗੱਲਬਾਤ ਦੌਰਾਨ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸ਼ਾਇਜੂ ਏਪਨ ਕੇਰਲਾ ਅਤੇ ਸਕੂਲ ਦੇ ਚੇਅਰਮੈਨ ਸੁਖਮਨਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਸਕੂਲ ਦੇ ਸਿਸਟਮ ਦਾ ਮੁੱਖ ਉਦੇਸ਼ ਦਿਨ-ਬ-ਦਿਨ ਚੰਗੀ ਸਿੱਖਿਆ, ਖੇਡਾਂ ਅਤੇ ਇਕ ਸੋਹਣਾ ਵਾਤਾਵਰਣ ਪ੍ਰਦਾਨ ਕਰਨਾ ਹੈ। ਜਿੱਥੇ ਸੇਂਟ ਜੇਵੀਅਰਜ਼ ਸਕੂਲ ਬੁਢਲਾਡਾ ਆਪਣੇ 5 ਸਾਲਾਂ ਦਾ ਸੈਸ਼ਨ ਪੂਰਾ ਕਰ ਚੁੱਕਿਆ ਹੈ, ਉੱਥੇ ਬੱਚਿਆਂ ਦੇ ਨਾਲ ਉਨ੍ਹਾਂ ਦੇ ਭਵਿੱਖ ਦੀ ਜ਼ਿੰਮੇਵਾਰੀ ਵੀ ਬਹੁਤ ਹੀ ਇਮਾਨਦਾਰੀ ਵਾਲੇ ਨਤੀਜਿਆਂ ਨਾਲ ਚੁੱਕਣ ਦੀ ਹਿੰਮਤ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਕੂਲ ਹੁਣ ਇਸ ਸਾਲ ਤੋਂ 10ਵੀਂ ਤੱਕ ਦਾ ਵਿਦਿਆਰਥੀਆਂ ਲਈ ਦਾਖਲਾ ਖੋਲ੍ਹਿਆ ਗਿਆ ਹੈ ਜਿੱਥੇ ਮਾਪਿਆਂ ਅਤੇ ਬੱਚਿਆਂ ਨੂੰ ਡਿਜੀਟਲ ਸਿੱਖਿਆ ਨਾਲ ਜੋੜਦਿਆਂ ਬੱਚਿਆ ਦੇ ਬਸਤਿਆਂ ਦਾ ਭਾਰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋਂ ਸੇਂਟ ਜੇਵੀਅਰ ਸਕੂਲ ਨੂੰ ਭਰਮਾ ਸਹਿਯੋਗ ਦੇ ਰਹੇ ਹਨ, ਜੋ ਕਿ ਸ਼ਲਾਘਾਯੋਗ ਹੈ, ਜੋ ਸਕੂਲ ਦੇ ਕੰਮਕਾਜ ਤੋਂ ਕਾਫੀ ਪ੍ਰਭਾਵਿਤ ਹਨ।