ਵਿਦਿਆ ਭਾਰਤੀ ਦੇ ਸੀਨੀਅਰ ਕਾਰਕੁੰਨ ਜੈਦੇਵ ਬਾਤਿਸ਼ ਨੂੰ ਭਾਵਪੂਰਨ ਸ਼ਰਧਾਂਜਲੀ
ਸ਼੍ਰੀ ਤਾਰਾਚੰਦ ਵਿਦਿਆ
Publish Date: Mon, 31 Aug 2026 04:10 PM (IST)
Updated Date: Mon, 31 Aug 2026 04:13 PM (IST)
ਜੀਵਨ ਸਿੰਗਲਾ, ਪੰਜਾਬੀ ਜਾਗਰਣ ਭੀਖੀ ਸ਼੍ਰੀ ਤਾਰਾਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ (ਸੀਬੀਐੱਸਈ) ਭੀਖੀ ਵਿਖੇ ਵਿਦਿਆ ਭਾਰਤੀ ਉੱਤਰ ਖੇਤਰ ਦੇ ਸੀਨੀਅਰ ਕਾਰਕੁੰਨ ਅਤੇ ਵਿਦਿਆ ਭਾਰਤੀ ਪੰਜਾਬ ਦੇ ਸਰਪ੍ਰਸਤ ਸਤਿਕਾਰਯੋਗ ਜੈਦੇਵ ਬਾਤਿਸ਼ ਦੇ ਅਕਾਲ ਚਲਾਣੇ ’ਤੇ ਸਕੂਲ ਪਰਿਵਾਰ ਵੱਲੋਂ ਸ਼ੋਕ ਸਭਾ ਕਰਵਾਈ ਗਈ ਅਤੇ ਉਨ੍ਹਾਂ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਪਿੰਦਰ ਪਟਿਆਲ ਨੇ ਜੈਦੇਵ ਬਾਤਿਸ਼ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਜੀਵਨ ਸਿੱਖਿਆ, ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਨੂੰ ਸਮਰਪਿਤ ਰਿਹਾ। ਉਨ੍ਹਾਂ ਕਿਹਾ ਕਿ ਜੈਦੇਵ ਬਾਤਿਸ਼ ਦਾ ਵਿਛੋੜਾ ਵਿਦਿਆ ਭਾਰਤੀ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਅਤੇ ਉਨ੍ਹਾਂ ਦੇ ਉੱਚੇ ਆਦਰਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਪ੍ਰੇਰਣਾ ਦਾ ਸਰੋਤ ਬਣੇ ਰਹਿਣਗੇ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਜਗਦੀਪ ਸਿੰਘ ਅਤੇ ਕੁਲਵਿੰਦਰ ਸਿੰਘ, ਸਮੂਹ ਅਧਿਆਪਕ ਅਤੇ ਵਿਦਿਆਰਥੀਆਂ ਨੇ ਦਿਵੰਗਤ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅੰਤ ਵਿੱਚ ਸਮੂਹ ਹਾਜ਼ਰੀਨ ਵੱਲੋਂ ਉਨ੍ਹਾਂ ਦੇ ਸੇਵਾ, ਸੰਸਕਾਰ ਅਤੇ ਰਾਸ਼ਟਰ ਹਿੱਤ ਦੇ ਆਦਰਸ਼ਾਂ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ ਗਿਆ।