- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ - 4 ਤਹਿਤ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਬਾਕਸਿੰਗ, ਜੂਡੋ, ਚੈੱਸ, ਟੇਬਲ ਟੈਨਿਸ, ਬਾਸਕਿਟਬਾਲ, ਖੋ - ਖੋ ਅਤੇ ਲੰਬੀ ਛਾਲ ਦੇ ਮੁਕਾਬਲੇ ਹੋਏ। ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੇਬਲ ਟੈਨਿਸ ਅੰਡਰ - 14 ਲੜਕੀਆਂ ਦੇ ਮੁਕਾਬਲਿਆਂ ਵਿਚ ਕਾਵਿਆ ਨੇ ਪਹਿਲਾ, ਪ੍ਰਨੀਤ ਕੌਰ ਨੇ ਦੂਜਾ ਅਤੇ ਸੁਖਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ - 17 ਵਿੱਚ ਪ੍ਰਵੀਨ ਕੌਰ ਨੇ ਪਹਿਲਾ, ਪ੍ਰਦੀਪ ਕੌਰ ਨੇ ਦੂਜਾ ਅਤੇ ਅਰਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਟੇਬਲ ਟੈਨਿਸ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿਚ ਪ੍ਰਿੰਸ ਕੁਮਾਰ ਨੇ ਪਹਿਲਾ, ਤਨਵੀਰ ਸਿੰਘ ਨੇ ਦੂਜਾ ਅਤੇ ਤੁਸ਼ਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਜੁਡੋ ਦੇ ਮੁਕਾਬਲਿਆਂ ਵਿੱਚ ਜਸ਼ਨਦੀਪ ਸਿੰਘ ਧਲੇਵਾਂ ਨੇ ਪਹਿਲਾ, ਨਰਿੰਦਰ ਸਿੰਘ ਧਲੇਵਾਂ ਨੇ ਦੂਜਾ ਅਤੇ ਅਰਸ਼ਦੀਪ ਸਿੰਘ ਤੇ ਕੁਲਦੀਪ ਸਿੰਘ ਤੀਜੇ ਸਥਾਨ