ਵੇਦ ਪ੍ਰਚਾਰ ਹਫ਼ਤੇ ਤਹਿਤ ਸਕੂਲ ’ਚ ਹਵਨ ਯੱਗ ਕਰਵਾਇਆ
ਸ੍ਰਾਵਣੀ ਪਰਵ ਦੇ ਪਵਿੱਤਰ ਮੌਕੇ
Publish Date: Wed, 26 Aug 2026 04:35 PM (IST)
Updated Date: Wed, 26 Aug 2026 04:37 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ੍ਰਾਵਣੀ ਪਰਵ ਦੇ ਪਵਿੱਤਰ ਮੌਕੇ ’ਤੇ ਐਸਡੀਕੇਐਲ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ 22 ਅਗਸਤ ਤੋਂ 28 ਅਗਸਤ ਤੱਕ ਮਨਾਏ ਜਾ ਰਹੇ ਵੇਦ ਪ੍ਰਚਾਰ ਹਫ਼ਤੇ ਦੀਆਂ ਗਤੀਵਿਧੀਆਂ ਤਹਿਤ ਸਕੂਲ ਦੇ ਵਿਹੜੇ ਵਿਚ ਚਤੁਰਵੇਦ ਸ਼ਤਕ ਪ੍ਰਾਯਦ ਯੱਗ ਕਰਵਾਇਆ ਗਿਆ। ਇਸ ਮੌਕੇ ਛੇਵੀਂ ਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ 11 ਕੁੰਡਾਂ ਵਾਲੇ ਹਵਨ ਵਿਚ ਯਜੁਰਵੇਦ ਦੇ 100 ਮੰਤਰਾਂ ਦਾ ਸ਼ਰਧਾ ਨਾਲ ਉਚਾਰਣ ਕਰਦਿਆਂ ਆਹੂਤੀਆਂ ਪਾਈਆਂ। ਯਜੁਰਵੇਦ ਸਦਨ ਦੀ ਹਾਊਸ ਮਾਰਸ਼ਲ ਦੀਕਸ਼ਾ ਜ਼ਿੰਦਲ ਨੇ ਯਜਮਾਨ ਵਜੋਂ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਸਕੂਲ ਦੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨਾਲ ਮਿਲ ਕੇ ਯੱਗ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਯਜਮਾਨ ਵੱਜੋਂ ਆਹੂਤੀਆਂ ਪਾਈਆਂ। ਵੈਦਿਕ ਮੰਤਰਾਂ ਦੀ ਗੂੰਜ ਨਾਲ ਸਕੂਲ ਦਾ ਸਾਰਾ ਮਾਹੌਲ ਸ਼ਾਂਤ, ਪਵਿੱਤਰ ਤੇ ਰੂਹਾਨੀ ਬਣ ਗਿਆ। ਯੱਗ ਦੀ ਸਾਰੀ ਕਾਰਵਾਈ ਸੁਨੈਨਾ ਦੀ ਰਹਿਨੁਮਾਈ ਹੇਠ ਕਰਵਾਈ ਗਈ। ਵਿਦਿਆਰਥੀਆਂ ਨੇ ਪੂਰੇ ਅਨੁਸ਼ਾਸਨ ਤੇ ਸ਼ਰਧਾ ਨਾਲ ਹਵਨ ਵਿਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੂੰ ਵੈਦਿਕ ਰੀਤਾਂ-ਰਿਵਾਜਾਂ ਅਤੇ ਪਰੰਪਰਾਵਾਂ ਨੂੰ ਨੇੜਿਓਂ ਜਾਣਨ ਤੇ ਸਮਝਣ ਦਾ ਮੌਕਾ ਮਿਲਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵਿਨੋਦ ਰਾਣਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੇਦ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹਨ।