ਸਾਬਕਾ ਸੈਨਿਕਾਂ, ਵਿਧਵਾਵਾਂ, ਆਸ਼ਰਿਤਾਂ ਦੀ ਸਾਲਾਨਾ ਹਾਜ਼ਰੀ ਲਈ ਵਿਸ਼ੇਸ਼ ਕੈਂਪ ਲਗਾਇਆ
ਲੈਫਟੀਨੈਂਟ ਕਰਨਲ (ਰਿਟਾ:) ਅਮਨਦੀਪ ਕੌਰ,
Publish Date: Tue, 17 Nov 2026 05:29 PM (IST)
Updated Date: Tue, 17 Nov 2026 05:30 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਲੈਫਟੀਨੈਂਟ ਕਰਨਲ (ਰਿਟਾ:) ਅਮਨਦੀਪ ਕੌਰ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਫ਼ੌਜ, ਹਥਿਆਰਬੰਦ ਸੈਨਾਵਾਂ ਸਬੰਧੀ ਪੈਨਸ਼ਨ ਲੈ ਰਹੇ ਸਾਬਕਾ ਸੈਨਿਕਾਂ, ਵਿਧਵਾਵਾਂ, ਆਸ਼ਰਿਤਾਂ ਦੀ ਜੀਵਤ ਹੋਣ ਸਬੰਧੀ ਸਪਰਸ਼ ਪ੍ਰਣਾਲੀ ਆਨਲਾਈਨ ਬਾਇਓਮੈਟ੍ਰਿਕ ਵਿਧੀ ਰਾਹੀਂ ਹਾਜ਼ਰੀ ਲੱਗਣੀ ਹੁੰਦੀ ਹੈ (ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨਾ ਹੈ)। ਉਨ੍ਹਾਂ ਦੀ ਸਹੂਲਤ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਮਾਨਸਾ ਵਿਖੇ ਸਾਲਾਨਾ ਹਾਜ਼ਰੀ ਲਗਾਉਣ ਲਈ 02 ਨਵੰਬਰ ਤੋਂ 20 ਨਵੰਬਰ 2026 ਤੱਕ ਕੰਮਕਾਜ ਵਾਲੇ ਦਿਨਾਂ ਦੌਰਾਨ ਵਿਸ਼ੇਸ਼ ਕੈਂਪ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਲਾਭ ਉਠਾਉਣ ਲਈ ਪੈਨਸ਼ਨਰ ਸਾਬਕਾ ਸੈਨਿਕ, ਵਿਧਵਾਵਾਂ, ਆਸ਼ਰਿਤਾਂ ਨੂੰ ਅਪੀਲ ਹੈ ਕਿ ਆਪਣਾ ਭਾਰਤੀ ਫ਼ੌਜ, ਹਥਿਆਰਬੰਦ ਸੈਨਾਵਾਂ ਦੀ ਪੈਨਸ਼ਨ ਵਾਲਾ ਸਪਰਸ਼ ਪੀਪੀਓ, ਆਧਾਰ ਕਾਰਡ, ਪੈਨਸ਼ਨ ਵਾਲੇ ਬੈਂਕ ਖਾਤੇ ਦੀ ਪਾਸਬੁੱਕ, ਸਪਰਸ਼ ਪੋਰਟਲ ‘ਤੇ ਰਜਿਸਟਰਡ ਸੰਪਰਕ ਨੰਬਰ ਵਾਲਾ ਮੋਬਾਈਲ ਫੋਨ ਜਿਸ ਵਿਚ ਪੈਨਸ਼ਨ ਸਬੰਧੀ ਸੰਦੇਸ਼/ਮੈਸਜ਼ ਆਉਂਦੇ ਹੋਣ ਤੇ ਹੋਰ ਸਬੰਧਿਤ ਅਸਲੀ ਦਸਤਾਵੇਜ਼ਾਂ ਸਮੇਤ ਇਸ ਦਫ਼ਤਰ ਵਿਖੇ ਪਹੁੰਚ ਕਰਕੇ ਆਪਣੀ ਪੈਨਸ਼ਨ ਸਬੰਧੀ ਹਾਜ਼ਰੀ ਲਗਵਾਉਣ ਅਤੇ ਇਸ ਸਬੰਧੀ ਹੋਰ ਕੋਈ ਕੰਮਾਂ ਬਾਬਤ ਲਾਭ ਪ੍ਰਾਪਤ ਕਰ ਸਕਦੇ ਹਨ।