ਸ਼ਹਿਰ ਵਿੱਚ ਮਿੱਟੀ ਦੀਆਂ ਭਰੀਆਂ ਟਰਾਲੀਆਂ ਬਣੀਆਂ ਲੋਕਾਂ ਲਈ ਮੁਸੀਬਤ
ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਦਿਨ-ਰਾਤ
Publish Date: Thu, 01 Oct 2026 06:41 PM (IST)
Updated Date: Thu, 01 Oct 2026 06:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਬਰੇਟਾ ‘ਚ ਮੁੱਖ ਸੜਕਾਂ ਤੇ ਦਿਨ ਰਾਤ ਲੰਘ ਰਹੀਆਂ ਮਿੱਟੀ ਨਾਲ ਭਰੀਆਂ ਟ੍ਰੈਕਟਰ ਟਰਾਲੀਆਂ ਲੋਕਾਂ ਲਈ ਮੁਸੀਬਤ ਬਣ ਗਈਆਂ ਹਨ। ਬਿਨਾਂ ਢੱਕੇ ਇਨ੍ਹਾਂ ਵਾਹਨਾਂ ਤੋਂ ਸੜਕਾਂ ਤੇ ਮਿੱਟੀ ਡਿੱਗਦੀ ਰਹਿੰਦੀ ਹੈ, ਜਿਸ ਨਾਲ ਚਾਰੇ ਪਾਸੇ ਧੂੜ ਮਿੱਟੀ ਉੱਡਦੀ ਹੈ। ਸਥਾਨਕ ਵਾਸੀਆਂ ਅਨੁਸਾਰ ਧੂੜ ਕਾਰਨ ਸਾਹ ਦੇ ਮਰੀਜ਼ਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਖਾਸ ਤੌਰ ਤੇ ਦਿੱਕਤ ਆ ਰਹੀ ਹੈ। ਅੱਖਾਂ ਵਿੱਚ ਜਲਨ, ਖੰਘ ਤੇ ਅਲਰਜ਼ੀ ਦੀਆਂ ਸ਼ਿਕਾਇਤਾਂ ਵਧ ਰਹੀਆਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦਿਨ ਭਰ ਦੁਕਾਨਾਂ ਵਿੱਚ ਧੂੜ ਜੰਮੀ ਰਹਿੰਦੀ ਹੈ, ਜਿਸ ਨਾਲ ਸਾਮਾਨ ਖ਼ਰਾਬ ਹੁੰਦਾ ਹੈ ਅਤੇ ਗ੍ਰਾਹਕ ਵੀ ਘਟ ਰਹੇ ਹਨ। ਇਸ ਤੋਂ ਇਲਾਵਾ ਸੜਕਾਂ ਤੇ ਡਿੱਗੀ ਮਿੱਟੀ ਬਰਸਾਤ ਦੌਰਾਨ ਚਿੱਕੜ ਬਣ ਜਾਂਦੀ ਹੈ, ਜਿਸ ਕਾਰਨ ਦੋ ਪਹੀਆ ਵਾਹਨ ਚਾਲਕਾਂ ਦੇ ਫ਼ਿਸਲਣ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਟ੍ਰੈਫ਼ਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਮਿੱਟੀ ਢੋਣ ਵਾਲੇ ਵਾਹਨਾਂ ਲਈ ਤਿਰਪਾਲ ਨਾਲ ਢੱਕਣਾ ਲਾਜ਼ਮੀ ਕੀਤਾ ਜਾਵੇ, ਓਵਰਲੋਡਿੰਗ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ ਅਤੇ ਭੀੜ-ਭਾੜ ਵਾਲੇ ਸਮੇਂ ਦੌਰਾਨ ਸ਼ਹਿਰ ਵਿੱਚ ਇਨ੍ਹਾਂ ਦੇ ਦਾਖ਼ਲੇ ਤੇ ਪਾਬੰਦੀ ਲਗਾਈ ਜਾਵੇ।