ਸਮਾਜਸੇਵੀ ਬਿੰਦਰਪਾਲ ਗਰਗ ਨੂੰ ਕੀਤਾ ਸਨਮਾਨਿਤ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ
Publish Date: Sun, 25 Oct 2026 05:16 PM (IST)
Updated Date: Sun, 25 Oct 2026 05:19 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਪ੍ਰਧਾਨ ਵਿਨੋਦ ਭੰਮਾਂ ਦੀ ਅਗਵਾਈ ਹੇਠ ਧਾਰਮਿਕ ਤੇ ਸਮਾਜਿਕ ਕੰਮਾਂ ਵਿਚ ਮੋਹਰੀ ਰੋਲ ਅਦਾ ਕਰਨ ਵਾਲੇ ਸਭਾ ਦੇ ਜਾਇੰਟ ਸਕੱਤਰ ਬਿੰਦਰਪਾਲ ਗਰਗ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸਭਾ ਦੇ ਮੀਤ ਪ੍ਰਧਾਨ ਹਰੀ ਰਾਮ ਡਿੰਪਾ ਨੇ ਦੱਸਿਆ ਕਿ ਬਿੰਦਰਪਾਲ ਗਰਗ ਸਭਾ ਦੇ ਲੰਬੇ ਸਮੇਂ ਤੋਂ ਵੱਖ ਵੱਖ ਅਹੁਦਿਆਂ ਤੇ ਰਹਿੰਦਿਆਂ ਧਾਰਮਿਕ ਕੰਮਾਂ ’ਚ ਮੌਹਰੀ ਰੋਲ ਅਦਾ ਕਰਦੇ ਹਨ ਸ਼ਹਿਰ ਵਿੱਚ ਕਿਸੇ ਵੀ ਸੰਸਥਾ ਵਲੋਂ ਕੀਤੇ ਜਾਂਦੇ ਧਾਰਮਿਕ ਸਮਾਗਮ ਸਮੇਂ ਇਹ ਤਨਦੇਹੀ ਸੇਵਾਵਾਂ ਨਿਭਾ ਕੇ ਸਮਾਗਮ ਨੂੰ ਸਫਲ ਕਰਨ ਵਿੱਚ ਵੱਡੀ ਭੁਮਿਕਾ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਅੱਜ ਕੱਲ੍ਹ ਸਮਾਜ ਵਿਚ ਰਿਸ਼ਤੇ ਕਰਵਾਉਣ ਲਈ ਲੋਕਾਂ ਨੇ ਦੁਕਾਨਦਾਰੀਆਂ ਚਲਾ ਰੱਖੀਆਂ ਹਨ ਅਤੇ ਭਾਰੀ ਰਕਮਾਂ ਵਸੂਲੀਆਂ ਜਾਂਦੀਆਂ ਹਨ, ਉਥੇ ਬਿੰਦਰਪਾਲ ਗਰਗ ਅਗਰਵਾਲ ਸਮਾਜ ਦੇ ਲੜਕੇ ਅਤੇ ਲੜਕੀਆਂ ਦੇ ਰਿਸ਼ਤੇ ਕਰਵਾਉਣ ਦੀ ਸੇਵਾ ਨਿਸਵਾਰਥ ਅਤੇ ਬਿੱਲਕੁਲ ਫਰੀ ਨਿਭਾ ਰਹੇ ਹਨ ਇਹਨਾਂ ਦੀਆਂ ਸਮਾਜਸੇਵੀ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਇਹਨਾਂ ਨੂੰ ਜਨਮਦਿਨ ਮੌਕੇ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਬਿੰਦਰਪਾਲ ਗਰਗ ਨੂੰ ਜਨਮਦਿਨ ਮੌਕੇ ਅਗਰਵਾਲ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ, ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਅਪੈਕਸ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ, ਕੌਂਸਲਰ ਪ੍ਰੇਮ ਸਾਗਰ ਭੋਲਾ, ਰਜੇਸ਼ ਪੰਧੇਰ, ਦਰਸ਼ਨ ਪਾਲ ਗਰਗ, ਯੁਕੇਸ਼ ਗੋਇਲ, ਰਮੇਸ਼ ਜਿੰਦਲ ਸਮੇਤ ਮੈਂਬਰਾਂ ਨੇ ਵਧਾਈ ਦਿੱਤੀ।