- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ੇ ਖਿਲਾਫ਼ ਲੜਾਈ ਲੜ ਰਹੇ ਪਰਵਿੰਦਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ਛੇਵੇਂ ਦਿਨ ਪੰਜਾਬੀ ਗਾਇਕ ਬੱਬੂ ਮਾਨ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਜਿੱਥੇ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨਸ਼ੇ ਖਿਲਾਫ਼ ਲੜਾਈ ਲੜ ਰਹੇ ਪਰਵਿੰਦਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ਛੇਵੇਂ ਦਿਨ ਪੰਜਾਬੀ ਗਾਇਕ ਬੱਬੂ ਮਾਨ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਜਿੱਥੇ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪਰਵਿੰਦਰ ਗੁਰੂ ਦੀ ਬਾਣੀ ਪੜ੍ਹਨ ਵਾਲਾ ਅਸਲੀ ਪੰਜਾਬੀ ਸੀ ਅਤੇ ਪਰਵਿੰਦਰ ਸਿੰਘ ਦੇ ਪਿਤਾ ਤੇ ਪਰਵਿੰਦਰ ਨੇ ਅਸਲੀ ਪੰਜਾਬੀ ਹੋਣ ਦੀ ਪਛਾਣ ਦਿੱਤੀ ਹੈ, ਜੋ ਕਿ ਨਸ਼ੇ ਖ਼ਿਲਾਫ਼ ਸਮਾਜਿਕ ਲੜਾਈ ਲੜਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ।
ਉਨ੍ਹਾਂ ਕਿਹਾ ਕਿ ਅੱਜ ਪਰਵਿੰਦਰ ਝੋਟੇ ਵੱਲੋਂ ਲਗਾਈ ਗਈ ਚਿਣਗ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ। ਇਥੇ ਧਰਨੇ ਵਿੱਚ ਸੈਲਫ਼ੀ ਖਿੱਚਣ ਵਾਲਿਆਂ ਦੀ ਕੋਈ ਥਾਂ ਹੋਣੀ ਨਹੀਂ ਚਾਹੀਦੀ। ਨਸ਼ੇ ਦੀ ਅਲਾਮਤ ਘਰ ਘਰ ਦਖ਼ਲ ਦੇ ਚੁੱਕੀ ਹੈ। ਪਰਵਿੰਦਰ ਨੇ ਇੱਕ ਸੁਨੇਹਾ ਦਿੱਤਾ ਕਿ ਆਪਾਂ ਨਸ਼ੇ ਖ਼ਿਲਾਫ਼ ਇਕੱਠੇ ਹੋ ਕੇ ਲੜੀਏ ਅਤੇ ਨਸ਼ੇ ਦੀ ਅਲਾਮਤ ਨੂੰ ਖ਼ਤਮ ਕਰੀਏ। ਉਨ੍ਹਾਂ ਪੰਜਾਬ ਦੇ ਤਾਜ਼ਾ ਹਾਲਾਤਾਂ ਤੇ ਚਿੰਤਾ ਕਰਦਿਆਂ ਕਿਹਾ ਕਿ ਅੱਜ ਸੱਥਾਂ ਵਿੱਚ ਬੈਠਣਾ ਅਸੀਂ ਛੱਡ ਚੁੱਕੇ ਹਾਂ ਅਤੇ ਪੰਜਾਬੀ ਇਕੱਲੇ ਹੋ ਰਹੇ ਹਨ। ਲੋੜ ਹੈ ਸਾਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਤਾਂ ਜੋ ਕੋਈ ਹੋਰ ਪੰਜਾਬੀ ਆਪਣੀ ਜਾਨ ਨਾ ਗਵਾਏ।