- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ‘ਚ ਅਗਲੀ ਸੁਣਵਾਈ 8 ਫ਼ਰਵਰੀ ਨੂੰ ਹੋਵੇਗੀ। ਮੰਗਲਵਾਰ ਨੂੰ 21 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ, ਜਦੋਂਕਿ 3 ਮੁਲਜ਼ਮਾਂ ਨੂੰ ਫਿਜ਼ੀਕਲੀ ਪੇਸ਼ ਕੀਤਾ ਗਿਆ। ਇੱਕ ਸਚਿਨ ਬਿਸ਼ਨੋਈ ਨਾਲ ਤਿਹਾੜ ਜੇਲ੍ਹ ’ਚ ਸੰਪਰਕ ਨਾ ਹੋਣ ਕਾਰਨ ਪੇਸ਼ ਕੀਤਾ ਜਾ ਸਕਿਆ।

ਹਰਕ੍ਰਿਸ਼ਨ ਸ਼ਰਮਾ ਮਾਨਸਾ : ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ‘ਚ ਅਗਲੀ ਸੁਣਵਾਈ 8 ਫ਼ਰਵਰੀ ਨੂੰ ਹੋਵੇਗੀ। ਮੰਗਲਵਾਰ ਨੂੰ 21 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ, ਜਦੋਂਕਿ 3 ਮੁਲਜ਼ਮਾਂ ਨੂੰ ਫਿਜ਼ੀਕਲੀ ਪੇਸ਼ ਕੀਤਾ ਗਿਆ। ਇੱਕ ਸਚਿਨ ਬਿਸ਼ਨੋਈ ਨਾਲ ਤਿਹਾੜ ਜੇਲ੍ਹ ’ਚ ਸੰਪਰਕ ਨਾ ਹੋਣ ਕਾਰਨ ਪੇਸ਼ ਕੀਤਾ ਜਾ ਸਕਿਆ।
ਐਡਵੋਕੇਟ ਸਤਿੰਦਰਪਾਲ ਮਿੱਤਲ ਨੇ ਦੱਸਿਆ ਕਿ ਇਸ ਮਾਮਲੇ ’ਚ ਅਗਲੀ ਸੁਣਵਾਈ ਹੁਣ 8 ਫ਼ਰਵਰੀ 2024 ਨੂੰ ਪਈ ਹੈ। ਅੱਜ 21 ਨੂੰ ਵੀਸੀ ਰਾਹੀਂ, ਤਿੰਨ ਮੁਲਜ਼ਮ ਕਪਿਲ ਪੰਡਿਤ, ਅਰਸ਼ਦ ਖਾਨ, ਸਚਿਨ ਭਿਵਾਨੀ ਨੂੰ ਫਿਜ਼ੀਕਲੀ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਚਿਨ ਬਿਸ਼ਨੋਈ ਨਾਲ ਤਿਹਾੜ ਜੇਲ੍ਹ ‘ਚ ਸੰਪਰਕ ਨਾ ਹੋਣ ਕਾਰਨ ਵੀ ਸੀ ਰਾਹੀਂ ਪੇਸ਼ ਨਹੀਂ ਕੀਤਾ ਜਾ ਸਕਿਆ। ੳਨ੍ਹਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਚਰਨਜੀਤ ਉਰਫ਼ ਚੇਤਨ ਵੱਲੋਂ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਡਿਸਚਾਰਜ ਕੀਤੇ ਜਾਣ ਦੀ ਅਰਜ਼ੀ ਲਗਾਈ ਹੋਈ ਹੈ।
ਇਸ ਸਬੰਧੀ ਵੀ ਪ੍ਰਾਸੀਕਿਊਸ਼ਨ ਤੋਂ ਜਵਾਬ ਮੰਗਿਆ ਗਿਆ ਹੈ। ਉਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਇਸ ਨਾਲ ਨਿਰਾਸ਼ਾ ਤਾਂ ਜ਼ਰੂਰ ਹੁੰਦੀ ਹੈ ਕਿ ਇਹ ਕੇਸ ਅੱਗੇ ਚੱਲ ਰਿਹਾ ਹੈ। ਪਰ ਅਦਾਲਤ ਦੀ ਵੀ ਆਪਣੀ ਮਰਿਆਦਾ ਹੈ, ਜਿਸ ’ਚ ਹਰ ਪੱਖ ਸੁਣਿਆ ਜਾਂਦਾ ਹੈ।