ਅਗਰਵਾਲ ਪੀਰਖਾਨਾ ’ਚ ਸ਼ੁੱਭ ਦੀਵਾਨ 2 ਨੂੰ
ਰਹਿਮਤ ਪੀਰਾਂ ਦੀ ਅੱਗਰਵਾਲ ਪੀਰਖਾਨਾ ਮੰਦਰ
Publish Date: Thu, 26 Mar 2026 05:31 PM (IST)
Updated Date: Thu, 26 Mar 2026 05:35 PM (IST)
- ਸੰਗਤ ਨੂੰ ਪਰਿਵਾਰ ਸਮੇਤ ਪਹੁੰਚਣ ਦੀ ਕੀਤੀ ਬੇਨਤੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰਹਿਮਤ ਪੀਰਾਂ ਦੀ ਅੱਗਰਵਾਲ ਪੀਰਖਾਨਾ ਮੰਦਰ ਕਮੇਟੀ ਜਵਾਹਰਕੇ ਰੋਡ ਨੇੜੇ ਪੈਟਰੋਲ ਪੰਪ ਵੱਲੋਂ ਬਾਬਾ ਲੱਖ ਦਾਤਾ ਪੀਰ, ਬਾਬਾ ਮੀਰਾਂ ਸਾਹਿਬ (ਮਲੇਰਕੋਟਲਾ ਵਾਲੇ) ਅਤੇ ਪੀਰ ਬਾਬਾ ਸੋਧਾ ਸਾਹਿਬ (ਗਿਆਰ੍ਹਵੀਂ ਵਾਲੇ) ਤੇ ਉਨ੍ਹਾਂ ਦੇ ਭਾਣਜਾ ਜੀ ਦਾ ਸਾਲਾਨਾ ਸ਼ੁੱਭ ਦੀਵਾਨ 2 ਅਪ੍ਰੈਲ ਨੂੰ ਪੀਰਖਾਨਾ ਵਿਖੇ ਕਰਵਾਇਆ ਜਾ ਰਿਹਾ ਹੈ। ਪੀਰਖਾਨਾ ਮੰਦਰ ਦੇ ਗੱਦੀਨਸ਼ੀਨ ਬਾਬਾ ਸ਼ਾਮ ਲਾਲ ਸ਼ਾਮੀ ਚੇਲਾ ਅੰਮ੍ਰਿਤ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਭ ਦੀਵਾਨ ਵਿੱਚ ਸੰਗਤ ਲਈ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰ ਵੀਰਵਾਰ ਨੂੰ ਬਾਬਾ ਜੀ ਦੀ ਚੌਂਕੀ ਲਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੀਰਖਾਨਾ ਵਿਖੇ ਉਸਾਰੀ ਦਾ ਕੰਮ ਨਿਰਵਿਘਨ ਜਾਰੀ ਹੈ। ਉਨ੍ਹਾਂ ਦਰਬਾਰ ਨੂੰ ਸੁੰਦਰ ਬਣਾਉਣ ਲਈ ਸੰਗਤਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਸੰਗਤ ਨੂੰ ਬੇਨਤੀ ਕੀਤੀ ਕਿ ਇਸ ਸ਼ੁੱਭ ਮੌਕੇ ’ਤੇ ਪਰਿਵਾਰ ਸਮੇਤ ਪਹੁੰਚ ਕੇ ਪੀਰਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਰਹਿਮਤ ਪੀਰਾਂ ਦੀ ਅਗਰਵਾਲ ਪੀਰਖਾਨਾ ਮੰਦਰ ਕਮੇਟੀ ਦੇ ਮੈਂਬਰ ਰਾਜੇਸ਼ ਨੰਗਲ ਵਾਲੇ, ਸ਼ਵੀ ਨੰਦਗੜ੍ਹੀਆ, ਰਾਕੇਸ਼ ਸੀਐੱਮਐੱਸ, ਆਸ਼ੂ ਗੋਇਲ, ਸੰਜੀਵ ਕੰਪਿਊਟਰ, ਜਗਤਾਰ ਤਾਰੀ, ਆਸ਼ੂ ਗੋਇਲ, ਪ੍ਰਲਾਹਦ ਗੋਇਲ, ਸੰਜੀਵ ਕੁਮਾਰ ਅਤੇ ਸੰਜੀਵ ਗਰਗ ਆਦਿ ਹਾਜ਼ਰ ਸਨ।