7 ਦੀ ਕਾਨਫ਼ਰੰਸ ਦੀ ਤਿਆਰੀ ਸਬੰਧੀ ਕੀਤੀ ਇਕੱਤਰਤਾ
ਸ਼੍ਰੋਮਣੀ ਅਕਾਲੀ ਦਲ
Publish Date: Thu, 26 Mar 2026 08:13 PM (IST)
Updated Date: Thu, 26 Mar 2026 08:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਅੰਦਰ ਕੀਤੀਆਂ ਜਾ ਰਹੀਆਂ ‘ਪੰਜਾਬ ਬਚਾਓ’ ਰੈਲੀਆਂ ਦੀ ਲੜੀ ਤਹਿਤ 7 ਅਪ੍ਰੈਲ ਨੂੰ ਬਾਹਰਲੀ ਅਨਾਜ ਮੰਡੀ ਬੁਢਲਾਡਾ ਵਿਖੇ ਕੀਤੀ ਜਾ ਰਹੀ ਹਲਕਾ ਪੱਧਰੀ ਰੈਲੀ ਦੀਆਂ ਤਿਆਰੀਆਂ ਸਬੰਧੀ ਪਿੰਡ ਪੱਧਰ ਤੇ ਸ਼ੁਰੂ ਕੀਤੀਆਂ ਪਾਰਟੀ ਵਰਕਰਾਂ ਦੀਆਂ ਮੀਟਿੰਗਾਂ ਅਧੀਨ ਪਿੰਡ ਰੱਲੀ ਵਿਖੇ ਵੀ ਵਰਕਰ ਇਕੱਤਰਤਾ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਸਾਬਕਾ ਚੇਅਰਮੈਨ ਬੱਲਮ ਸਿੰਘ ਕਲੀਪੁਰ, ਸਰਕਲ ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਹਰਮੇਲ ਸਿੰਘ ਕਲੀਪੁਰ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਜਨਤਾ ਪ੍ਰਤੀ ਮਾੜੀ ਕਾਰਗੁਜ਼ਾਰੀ ਤੋਂ ਅੱਕੇ ਲੋਕਾਂ ਨੇ ਇਸ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡ ਪੱਧਰ ’ਤੇ ਲੋਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰਾਂ ਦੇ ਹੌਸਲੇ ਪੂਰੀ ਤਰਾ ਬੁਲੰਦ ਹਨ, ਜਿਸ ਸਦਕਾ ਵੱਡੀ ਗਿਣਤੀ ਲੋਕ ਬੁਢਲਾਡਾ ਕਾਨਫਰੰਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ,ਬਿਕਰਮ ਸਿੰਘ ਮਜੀਠੀਆ, ਬਲਵਿੰਦਰ ਸਿੰਘ ਭੂੰਦੜ ਤੇ ਸੀਨੀਅਰ ਲੀਡਰਸ਼ਿਪ ਦੇ ਵਿਚਾਰ ਸੁਣਨ ਲਈ ਪੁੱਜਣਗੇ। ਇਸ ਮੌਕੇ ਨੰਬਰਦਾਰ ਦਰਸ਼ਨ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ ਰੱਲੀ, ਅਜੈਬ ਸਿੰਘ ਨੰਬਰਦਾਰ, ਜਗਮੇਲ ਸਿੰਘ ਮੇਲਾ, ਬੋਘਾ ਸਿੰਘ, ਕੁਲਵਿੰਦਰ ਸਿੰਘ ਪੱਤਰਕਾਰ, ਹਰਦੀਪ ਸਿੰਘ, ਜਸਵਿੰਦਰ ਸਿੰਘ ਰੱਲੀ ਆਦਿ ਹਾਜ਼ਰ ਸਨ।