ਪਿਸਤੌਲ ਬਰਾਮਦਗੀ ਦੌਰਾਨ ਪੁਲਿਸ ’ਤੇ ਫਾਇਰਿੰਗ, ਜਵਾਬੀ ਹਮਲੇ ’ਚ ਮੁਲਜ਼ਮ ਜ਼ਖ਼ਮੀ ਸ਼੍ਰੋਮਣੀ ਅਕਾਲੀ ਦਲ ਦੇ
Publish Date: Fri, 17 Jul 2026 07:35 PM (IST)
Updated Date: Sat, 18 Jul 2026 04:05 AM (IST)
* ਅਕਾਲੀ ਆਗੂ ਜਵੰਧਾ ’ਤੇ ਗੋਲ਼ੀ ਚਲਾਉਣ ਵਾਲਾ ਮੁਲਜ਼ਮ ਗੁਰਮੀਤ ਸਿੰਘ ਪੁਲਿਸ ਮੁਕਾਬਲੇ ਮਗਰੋਂ ਹੱਥੀ ਚੜ੍ਹਿਆ ਫ਼ੋਟੋ : 20, 21, 22 ਐਮਏਐਨ ਕੈਪਸ਼ਨ : ਪੁਲਿਸ ਦੀ ਗੱਡੀ ਲੱਗੀ ਗੋਲੀ ਦਾ ਨਿਸ਼ਾਨ। ਕੈਪਸ਼ਨ : ਮੁਕਾਬਲੇ ’ਚ ਜ਼ਖਮੀ ਹੋਇਆ ਗੁਰਮੀਤ ਸਿੰਘ ਉਰਫ਼ ਮੀਤਾ ਹਸਪਤਾਲ ਵਿੱਚ ਜ਼ੇਰੇ ਇਲਾਜ ਦੀ ਤਸਵੀਰ। ਕੈਪਸ਼ਨ : ਪੁਲਿਸ ਅਧਿਕਾਰੀ ਤੇ ਮੁਲਾਜ਼ਮ ਘਟਨਾ ਸਥਾਨ ’ਤੇ। ਕੈਪਸ਼ਨ : ਪੁਲਿਸ ਅਧਿਕਾਰੀ ਤੇ ਮੁਲਾਜ਼ਮ ਘਟਨਾ ਸਥਾਨ ’ਤੇ। ਹਰਕ੍ਰਿਸ਼ਨ ਸ਼ਰਮਾ/ਚਤਰ ਸਿੰਘ, ਪੰਜਾਬੀ ਜਾਗਰਣ ਮਾਨਸਾ/ਬੁਢਲਾਡਾ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਵੀਰ ਸਿੰਘ ਕਾਲਾ ਜਵੰਧਾ ’ਤੇ ਬਰੇਟਾ ਵਿਖੇ ਫ਼ਾਇਰਿੰਗ ਕਰ ਕੇ ਜ਼ਖਮੀ ਕਰਨ ਵਾਲਾ ਮੁਲਜ਼ਮ ਅੱਜ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਿਆ। ਇਸ ਮਗਰੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬੁਢਲਾਡਾ ’ਚ ਦਾਖ਼ਲ ਕਰਵਾਇਆ ਗਿਆ। ਬੁਢਲਾਡਾ ਦੇ ਡੀਐੱਸਪੀ ਸਿਕੰਦਰ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਸ਼ਾਮ ਨੂੰ ਜਦ ਦਲਵੀਰ ਸਿੰਘ ਉਰਫ਼ ਕਾਲਾ ਜਵੰਧਾ ਆਪਣੀ ਆੜ੍ਹਤ ਦੀ ਦੁਕਾਨ ਤੋਂ ਆਪਣੇ ਪਿੰਡ ਕੁਲਰੀਆਂ ਜਾਣ ਲੱਗਾ ਤਾਂ ਇਸ ਦੌਰਾਨ ਉਸ ’ਤੇ ਫ਼ਾਇਰ ਕੀਤਾ ਗਿਆ, ਜੋ ਉਸ ਦੇ ਢਿੱਡ ’ਚ ਲੱਗਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਸੀ ਤੇ ਇਸ ਤਫ਼ਤੀਸ਼ ਦੌਰਾਨ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ’ਚੋਂ ਗੁਰਮੀਤ ਸਿੰਘ ਉਰਫ਼ ਮੀਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਵਾਰਦਾਤ ’ਚ ਵਰਤਿਆ ਗਿਆ ਪਿਸਤੌਲ ਬਰਾਮਦ ਕਰਵਾਉਣ ਲਈ ਥਾਣਾ ਬਰੇਟਾ ਇੰਚਾਰਜ ਗਨੇਸ਼ਵਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਉਸ ਨੂੰ ਪਿੰਡ ਦਾਤੇਵਾਸ ਲੈ ਕੇ ਗਈ ਸੀ। ਪਰ ਇਸ ਦੌਰਾਨ ਗੁਰਮੀਤ ਸਿੰਘ ਉਰਫ਼ ਮੀਤਾ ਵੱਲੋਂ ਉਥੇ ਪਹਿਲਾਂ ਹੀ ਲੋਡ ਕੀਤੇ ਹੋਏ ਪਿਸਤੌਲ ਨਾਲ ਪੁਲਿਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਇਹ ਗੋਲ਼ੀ ਪੁਲਿਸ ਦੀ ਬਲੈਰੋ ਗੱਡੀ ’ਤੇ ਲੱਗੀ। ਇਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ’ਚ ਇਕ ਗੋਲ਼ੀ ਮੁਲਜ਼ਮ ਦੀ ਲੱਤ ’ਚ ਲੱਗੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜ਼ਖ਼ਮੀ ਮੁਲਜ਼ਮ ਨੂੰ ਸਿਵਲ ਹਸਪਤਾਲ ਬੁਢਲਾਡਾ ’ਚ ਦਾਖ਼ਲ ਕਰਵਾ ਦਿੱਤਾ। ਥਾਣਾ ਬਰੇਟਾ ਦੇ ਇੰਚਾਰਜ ਗਨੇਸ਼ਵਰ ਕੁਮਾਰ ਨੇ ਦੱਸਿਆ ਕਿ ਅੱਜ ਇਹ ਪਿਸਤੌਲ ਰਿਕਵਰ ਕਰਨ ਗਏ ਸੀ, ਪਰ ਗੁਰਮੀਤ ਸਿੰਘ ਨੇ ਪੁਲਿਸ ’ਤੇ ਹੀ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਜਵਾਬੀ ਕਾਰਵਾਈ ਕੀਤੀ ਗਈ ਤੇ ਗੁਰਮੀਤ ਸਿੰਘ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਬਾਅਦ ਦੂਸਰੇ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।