ਸ਼੍ਰੀਮਦ ਭਾਗਵਤ ਕਥਾ ਦੇ ਸਬੰਧ ’ਚ ਪ੍ਰਭਾਤ ਫੇਰੀਆਂ ਸ਼ੁਰੂ ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ ਮਾਨਸਾ
Publish Date: Sun, 20 Sep 2026 05:21 PM (IST)
Updated Date: Mon, 21 Sep 2026 04:03 AM (IST)
ਗਊਸ਼ਾਲਾ ਵਿਖੇ ਸ਼੍ਰੀਮਦ ਭਾਗਵਤ ਕਥਾ ਬਾਅਦ ਸਨਮਾਨਿਤ ਕਰਦੇ ਹੋਏ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ ਮਾਨਸਾ ਵੱਲੋਂ ਸਥਾਨਕ ਗਊਸ਼ਾਲਾ ਵਿਖੇ 26 ਸਤੰਬਰ 2026 ਤੋਂ ਲੈ ਕੇ 03 ਅਕਤੂਬਰ 2026 ਤੱਕ ਰੋਜ਼ਾਨਾ ਦੁਪਹਿਰ ਦੇ ਤਿੰਨ ਵਜੇ ਤੋਂ ਲੈ ਕੇ ਸ਼ਾਮ ਦੇ ਛੇ ਵਜੇ ਤੱਕ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਦੇਸ਼ ਦੇ ਪ੍ਰਮੁੱਖ ਕਥਾਵਾਚਕ ਮਹਾਂਮੰਡਲੇਸ਼ਵਰ ਸ਼ਿਵ ਯੋਗੀ ਸ਼੍ਰੀ ਸ਼੍ਰੀ 1008 ਸੁਆਮੀ ਯਮੁਨਾਪੂਰੀ ਜੀ ਹਰਿਦੁਆਰ ਵਾਲੇ ਪਹੁੰਚ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਮੁਕੇਸ਼ ਕੁਮਾਰ ਮੋਨੂ ਦਾਨੇਵਾਲੀਆ ਅਤੇ ਜਨਰਲ ਸਕੱਤਰ ਮੁਨਿਸ਼ ਕੁਮਾਰ ਬੱਬੂ ਰੜ੍ਹ ਵਾਲੇ ਨੇ ਦੱਸਿਆ ਕਿ ਇਸ ਸਬੰਧ ਵਿੱਚ 20 ਸਤੰਬਰ 2026 ਤੋਂ ਲੈ ਕੇ 03 ਅਕਤੂਬਰ 2026 ਤੱਕ ਕਮੇਟੀ ਵੱਲੋਂ ਸ਼ਹਿਰ ਦੀਆਂ ਸਾਰੀਆਂ ਜਾਗਰਣ ਮੰਡਲੀਆਂ, ਰਾਧੇ ਰਾਧੇ ਪ੍ਰਭਾਤ ਫੇਰੀ ਮੰਡਲ, ਸ਼ਕਤੀ ਕੀਰਤਨ ਮੰਡਲ( ਜੈ ਮਾਂ ਮੰਦਰ ਵਾਲੇ) ਅਤੇ ਸ਼੍ਰੀ ਸਨਾਤਨ ਧਰਮ ਸਭਾ ਦੇ ਸਹਿਯੋਗ ਨਾਲ ਰੋਜਾਨਾ ਸ਼ਹਿਰ ਵਿੱਚ ਪ੍ਰਭਾਤ ਫ਼ੇਰੀਆਂ ਕੱਢੀਆਂ ਜਾਣਗੀਆਂ। ਇੰਨ੍ਹਾਂ ਵੱਲੋਂ ਰੋਜ਼ਾਨਾ ਕਿਸੇ ਗਊ ਭਗਤ ਦੇ ਘਰ ਸੰਕੀਰਤਨ ਕੀਤਾ ਜਾਵੇਗਾ ਅਤੇ ਆਰਤੀ ਕਰਨ ਉਪਰੰਤ ਉਸ ਗਊ ਭਗਤ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਰਾਧੇ ਰਾਧੇ ਮਹਿਲਾ ਸਤਿਸੰਗ ਮੰਡਲ (ਗਊਸ਼ਾਲਾ ਮੰਦਰ ਵਾਲੇ) ਵੱਲੋਂ 26 ਸਤੰਬਰ 2026 ਨੂੰ ਲਕਸ਼ਮੀ ਨਰਾਇਣ ਮੰਦਰ ਤੋਂ ਸਵੇਰੇ 9 ਵਜੇ ਕਲਸ਼ ਯਾਤਰਾ ਕੱਡੀ ਜਾਵੇਗੀ, ਜੋ ਕਿ ਸ਼ਹਿਰ ਦੇ ਵੱਖ ਵੱਖ ਕੋਨਿਆਂ ਤੋਂ ਹੁੰਦੀ ਹੋਈ ਗਊਸ਼ਾਲਾ ਵਿਖੇ ਪਹੁੰਚੇਗੀ। ਅੱਜ ਦੀ ਪ੍ਰਭਾਤ ਫ਼ੇਰੀ ਦੀ ਨਾਰਿਅਲ ਦੀ ਰਸਮ ਸ਼੍ਰੀ ਕੰਠ ਮਹਾਂਦੇਵ ਕਾਵਡ ਸੰਘ ਵੱਲੋਂ ਕੀਤੀ ਗਈ। ਅੱਜ ਦੀ ਆਰਤੀ ਦਾ ਸੰਕੀਰਤਨ ਗਊ ਭਗਤ ਦੀਪਕ ਜ਼ਿੰਦਲ, ਜੋਨੀ ਜ਼ਿੰਦਲ ਮੌੜਾਂ ਵਾਲੇ ਦੇ ਘਰ ਹੋਇਆ। ਆਰਤੀ ਉਪਰੰਤ ਗਊਸ਼ਾਲਾ ਕਮੇਟੀ ਵੱਲੋਂ ਇਹਨਾਂ ਗਊ ਭਗਤਾਂ ਦਾ ਸਨਮਾਨ ਕੀਤਾ ਗਿਆ।