ਸ਼ਿਵ ਤ੍ਰਿਵੈਣੀ ਕਾਂਵੜ ਸੰਘ ਨੇ ਲਾਇਆ ਕੈਂਪ
ਸ਼੍ਰੀ ਸ਼ਿਵ ਤ੍ਰਿਵੈਣੀ ਕਾਵੜ ਸੰਘ
Publish Date: Sat, 14 Feb 2026 07:38 PM (IST)
Updated Date: Sun, 15 Feb 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸ਼ਿਵ ਤ੍ਰਿਵੈਣੀ ਕਾਵੜ ਸੰਘ ਤੇ ਸ਼ਿਵ ਤ੍ਰਿਵੈਣੀ ਮੰਦਰ ਵੱਲੋਂ ਹਰਿਦੁਆਰ ਤੋਂ ਲੈ ਕੇ ਆ ਰਹੇ ਗੰਗਾ ਜਲ ਵਾਸਤੇ ਕਾਂਵੜੀਆਂ ਵਾਸਤੇ ਵਿਸ਼ਾਲ ਕੈਂਪ ਲਗਾਇਆ। ਇਸ ਦੀ ਅਗਵਾਈ ਰਵੀ ਮਾਖਾ, ਸੰਜੂ ਨੰਗਲ ਤੇ ਪੁਨੀਤ ਭੰਮਾਂ ਨੇ ਕੀਤੀ। ਇਸ ਮੌਕੇ ਕੈਂਪ ਦੀ ਸ਼ੁਰੂਆਤ ਵਿਨੋਦ ਕੁਮਾਰ ਭੰਮਾ ਜ਼ਿਲ੍ਹਾ ਪ੍ਰਧਾਨ ਅਗਰਵਾਲ ਸਭਾ ਮਾਨਸਾ ਨੇ ਜੋਤੀ ਪ੍ਰਚੰਡ ਕਰਕੇ ਕੀਤੀ। ਸ਼ਿਵ ਪੂਜਾ ਰਜੇਸ਼ ਕੁਮਾਰ ਪੰਧੇਰ ਨੇ ਕੀਤੀ। ਇਹ ਕੈਂਪ ਸ਼ਿਵ ਭਗਤਾਂ ਲਈ ਦਿਨ, ਰਾਤ ਚੱਲਦਾ ਰਿਹਾ। ਲੱਕੀ ਗਰਗ ਨੇ ਦੱਸਿਆ ਹੈ ਕਿ ਭਗਤਾਂ ਦੇ ਲਈ ਖਾਣ-ਪੀਣ, ਰਹਿਣ-ਸਹਿਣ, ਦਵਾਈਆਂ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਰਾਮਾਂ ਮੰਡੀ,ਤਲਵੰਡੀ ਸਾਬੋ, ਮੌੜ ਮੰਡੀ ਮਾਨਸਾ ਦੇ ਕਾਂਵੜੀਏ ਦੇ ਪਹੁੰਚਣ ’ਤੇ ਸ਼ਿਵ ਤ੍ਰਿਵੈਣੀ ਕਾਂਵੜ ਸੰਘ ਮਾਨਸਾ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਬਿੰਦਰਪਾਲ ਗਰਗ ਨੇ ਦੱਸਿਆ ਕਿ ਸ਼੍ਰੀ ਸ਼ਿਵ ਤ੍ਰਵੈਣੀ ਕਾਂਵੜ ਸੰਘ ਮਾਨਸਾ ਵੱਲੋਂ ਸ਼ਿਵ ਤ੍ਰਿਵੈਣੀ ਮੰਦਰ ਵਿਖੇ ਮਹਾਂਸ਼ਿਵਰਾਤਰੀ ਦਾ ਪਾਵਨ ਉਤਸਵ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਵੀ ਮਾਖਾ, ਬਿੰਦਰਪਾਲ ਗਰਗ, ਹਰੀ ਰਾਮ ਡਿੰਪਾ, ਯੁਕੇਸ਼ ਸੋਨੂ, ਦੌਲਤ ਭੰਮਾ, ਹੈਪੀ ਗਰਗ, ਸਨੀ ਗੋਇਲ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ।