ਸ਼੍ਰੀ ਸ਼ਿਆਮ ਪਰਿਵਾਰ ਸੰਘ ਵੱਲੋਂ ਸ਼ਿਆਮ ਬਾਬਾ ਜੀ ਦਾ ਜਨਮ ਉਤਸਵ ਜੈ ਮਾਂ ਮੰਦਿਰ ’ਚ ਧੂਮਧਾਮ ਨਾਲ ਮਨਾਇਆ ਸ਼੍ਰੀ ਸ਼ਿਆਮ ਪਰਿਵਾਰ ਸੰਘ ਮਾਨਸਾ ਵੱਲੋਂ
Publish Date: Mon, 23 Nov 2026 04:09 PM (IST)
Updated Date: Mon, 23 Nov 2026 04:10 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ਼ਿਆਮ ਪਰਿਵਾਰ ਸੰਘ ਮਾਨਸਾ ਵੱਲੋਂ ਸ਼ਿਆਮ ਬਾਬਾ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਜੈ ਮਾਂ ਮੰਦਿਰ ਵਿਖੇ ਮਨਾਇਆ। ਇਸ ਮੌਕੇ ਬਾਬਾ ਜੀ ਨੂੰ ਸੁੰਦਰ ਸਜਾਇਆ ਗਿਆ, ਜੋ ਹਰੇਕ ਸ਼ਿਆਮ ਪ੍ਰੇਮੀ ਦੇ ਮਨ ਨੂੰ ਮੋਹ ਰਿਹਾ ਸੀ। ਪੂਜਨ ਦੀ ਰਵੀ ਗਰਗ (ਬੀਕੇ ਓਰਨਾਮੈਂਟ ਵਾਲੇ) ਨੇ ਪਰਿਵਾਰ ਸਮੇਤ ਕੀਤੀ ਤੇ ਜਯੋਤੀ ਦੀ ਰਸਮ ਗੋਰਾ ਬਾਂਸਲ (ਬਾਂਸਲ ਬੂਟ ਵਾਲੇ) ਵੱਲੋਂ ਪਰਿਵਾਰ ਸਮੇਤ ਕੀਤੀ ਗਈ। ਇਸ ਤੋ ਇਲਾਵਾ ਝੰਡਾ ਪੂਜਨ ਦੀ ਰਸਮ ਵਿਜੇ ਕੁਮਾਰ (ਟਰਾਂਸਪੋਰਟ ਵਾਲੇ) ਵੱਲੋਂ ਪਰਿਵਾਰ ਸਮੇਤ ਕਰਵਾਈ ਗਈ। ਸੰਘ ਵੱਲੋਂ ਇਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਸੰਕੀਰਤਨ ਦੀ ਸ਼ੁਰੂਆਤ ਸੰਘ ਵੱਲੋਂ ਜੋਤੀ ਬੰਧਨਾ ਗਾ ਗੀਤੀ ਗਈ। ਇਸ ਮੌਕੇ ਬਾਬਾ ਜੀ ਦਾ ਗੁਣਗਾਨ ਕਰਨ ਲਈ ਹਿੰਦੁਸਤਾਨ ਦੀ ਮਸ਼ਹੂਰ ਗਾਇਕਾ ਮਨੀਸ਼ਾ ਸਿੰਘ (ਰੇਵਾੜੀ ਵਾਲੇ) ਨੇ ਆਪਣੀ ਸੁਰੀਲੀ ਅਵਾਜ਼ ਵਿਚ ਬਾਬਾ ਸ਼ਿਆਮ ਜੀ ਦੇ ਭਜਨ ਗਾ ਕੇ ਸ਼ਿਆਮ ਭਗਤਾਂ ਨੂੰ ਨੱਚਨ ਲਈ ਮਜਬੂਰ ਕਰ ਦਿੱਤਾ। ਬਾਬਾ ਜੀ ਦਾ ਸ਼ਿੰਗਾਰ ਬਹੁਤ ਹੀ ਸੁੰਦਰ ਕੀਤਾ ਗਿਆ ਸੀ। ਸ਼ਿੰਗਾਰ ਦੀ ਸੇਵਾ ਸੁਰਿੰਦਰ ਕੁਮਾਰ (ਆਰੇ ਵਾਲੇ) ਵੱਲੋਂ ਕੀਤੀ ਗਈ। ਛੱਪਣ ਭੋਗ ਦੀ ਸੇਵਾ ਏਵਨ ਸਵੀਟਸ ਵੱਲੋਂ ਕੀਤੀ ਗਈ। ਬਾਬਾ ਜੀ ਜਨਮਦਿਨ ਮੌਕੇ ਭਗਤ ਕੇਕ ਲੈ ਕੇ ਆਏ, ਛੋਟੇ ਛੋਟੇ ਬੱਚਿਆਂ ਦੁਆਰਾ ਬਾਬਾ ਜੀ ਦਾ ਕੇਕ ਕੱਟਿਆ ਗਿਆ, ਜੋ ਕਿ ਸਭ ਭਗਤਾਂ ’ਚ ਵਿਤਰਨ ਕੀਤਾ ਗਿਆ। ਸਭ ਭਗਤਾਂ ਲਈ ਕੜੀ-ਕਚੋਰੀ ਦਾ ਲੰਗਰ ਲਗਾਇਆ ਗਿਆ, ਜਿਸਦੀ ਸੇਵਾ ਸ਼੍ਰੀ ਸ਼ਿਵ ਪਾਰਵਤੀ ਕਾਵੜ ਸੰਘ ਸਮਿਤੀ ਵੱਲੋਂ ਕੀਤੀ ਗਈ, ਗੋਲਗੱਪੇ ਦੇ ਲੰਗਰ ਦੀ ਸੇਵਾ ਏ ਵਨ ਸਵੀਟਸ ਵਲੋਂ ਕੀਤੀ ਗਈ। ਅਸ਼ੋਕ ਬਜਾਜ ਅਤੇ ਮਨੀਸ਼ ਕੁਮਾਰ ਗੋਲਾ(ਡਿਪਟੀ ਕਰਿਆਣਾ ਵਾਲੇ)ਵੱਲੋਂ ਵੀ ਭਰਪੂਰ ਸਹਿਯੋਗ ਦਿੱਤਾ ਗਿਆ। ਆਰਤੀ ਤੋਂ ਬਾਅਦ ਪ੍ਰਸ਼ਾਦ ਭਗਤਾਂ ਵਿਚ ਵਿਤਰਨ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਬਿੰਦਰਪਾਲ ਜੀ ਨੇ ਨਿਭਾਈ। ਇਸ ਮੌਕੇ ਸੰਘ ਦੇ ਮੈਂਬਰ ਸਰਜੀਵਨ ਸ਼ਰਮਾ, ਭਗਵਾਨ ਦਾਸ, ਮੁਨੀਸ਼ ਜਿੰਦਲ, ਭੁਸ਼ਨ ਜੀ, ਜੀਵਨ ਕੁਸਲਾ, ਅਜੈ ਗਰਗ, ਮਨੀ ਸ਼ਰਮਾ, ਰਜਨੀਸ਼ ਆਰ.ਕੇ, ਕਾਲਾ, ਧਰੂਵ, ਗਿਤੇਸ਼, ਸਚਿਨ ਤੇ ਸਮੂਹ ਮੈਂਬਰ ਜੈ ਮਾਂ ਮੰਦਿਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ, ਕ੍ਰਿਸ਼ਨ ਮੈ ਮਦਾਨ ਸਮੂਹ ਮੈਂਬਰ ਤੇ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਮੈਂਬਰ ਤੇ ਸਮੂਹ ਸ਼ਹਿਰ ਨਿਵਾਸੀ ਹਾਜ਼ਰ ਸਨ।