ਭਗਵਾਨ ਰਾਮ ਦੇ ਜਨਮ ਦਿਨ ’ਤੇ ਲਾਇਆ ਲੰਗਰ
ਮਾਤਾ ਮਹਾਂਕਾਲੀ ਮੰਦਰ ਮਾਤਾ ਮਹਾਂਕਾਲੀ ਮੰਦਰ
Publish Date: Fri, 27 Mar 2026 07:45 PM (IST)
Updated Date: Sat, 28 Mar 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਤਾ ਮਹਾਂਕਾਲੀ ਮੰਦਰ ਨਜ਼ਦੀਕ ਭਗਤ ਸਿੰਘ ਚੌਂਕ ਮਾਤਾ ਮਨਸੁੱਖ ਦੇਵਾ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਰਾਮ ਨੌਵੀਂ ’ਤੇ ਭਗਤਾਂ ਨੂੰ ਆਸ਼ੀਰਵਾਦ ਦਿੱਤਾ। ਇਸ ਦੌਰਾਨ ਸਭ ਤੋਂ ਪਹਿਲਾਂ ਹਵਨ ਯੱਗ ਹੋਇਆ। ਇਸ ਬਾਅਦ ਸ਼੍ਰੀ ਰਾਮ ਚੰਦਰ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਉਨ੍ਹਾਂ ਦੇ ਆਦਰਸ਼ਾਂ ’ਤੇ ਚੱਲਣ ਲਈ ਹਾਜ਼ਰੀਨ ਨੂੰ ਜਾਗਰੂਕ ਕੀਤਾ। ਮੰਦਰ ’ਚ ਵੱਖ-ਵੱਖ ਤਰ੍ਹਾਂ ਦੇ ਭਜਨਾਂ ’ਤੇ ਸ਼ਰਧਾਲੂ ਝੂਮਣ ਲਈ ਮਜਬੂਰ ਹੋਏ। ਮੰਦਰ ਦੇ ਪ੍ਰਧਾਨ ਹਰਦਿਆਲ ਬਰਨਾਲਾ ਨੇ ਦੱਸਿਆ ਕਿ ਸ਼੍ਰੀ ਰਾਮ ਨੌਵੀਂ ਦੇ ਦਿਹਾੜੇ ਨੂੰ ਸ਼ਰਧਾਲੂ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਮੌਕੇ ਛੋਲੇ, ਪੂਰ੍ਹੀਆਂ ਅਤੇ ਕੜਾਹ ਪ੍ਰਸ਼ਾਦ ਵੀ ਵੰਡਿਆ ਗਿਆ। ਇਸ ਮੌਕੇ ਪ੍ਰਧਾਨ ਹਰਦਿਆਲ ਬਰਨਾਲਾ, ਸਰਪ੍ਰਸਤ ਹੇਮਰਾਜ ਗਰਗ, ਰਾਜ ਕੁਮਾਰ ਦੂਲੋਵਾਲ, ਬਿੰਦਰਪਾਲ ਗਰਗ ਰਾਕੇਸ਼ ਕੁਮਾਰ, ਸੈਕਟਰੀ ਰਾਜੇਸ਼ ਕੁਮਾਰ, ਵਿਨੋਦ ਕੁਮਾਰ ਭੰਮਾ, ਸਨੀ ਗੋਇਲ, ਹਰੀ ਰਾਮ ਡਿੰਪਾ ਤੇ ਹੋਰ ਮੌਜੂਦ ਸਨ।