ਸ਼੍ਰੀ ਰਾਮ ਲੀਲਾ ਮੰਚਨ ਤੋਂ ਪਹਿਲਾਂ ਕਲੱਬ ਵਿਖੇ ਕਰਵਾਇਆ ਪਵਿੱਤਰ ਹਵਨ ਸ੍ਰੀ ਰਾਮ ਲੀਲਾ ਮੰਚਨ ਤੋਂ ਪ
Publish Date: Thu, 08 Oct 2026 05:31 PM (IST)
Updated Date: Thu, 08 Oct 2026 05:32 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਵਿਖੇ ਸ਼੍ਰੀ ਰਾਮ ਲੀਲਾ ਦਾ ਆਯੋਜਨ ਸਬੰਧੀ ਸਾਰੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਧਾਨ ਪ੍ਰਵੀਨ ਗੋਇਲ ਅਤੇ ਚੇਅਰਮੈਨ ਅਸ਼ੋਕ ਗਰਗ ਨੇ ਕਲੱਬ ਵਿਖੇ ਕਰਵਾਏ ਗਏ ਹਵਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਤੋਂ ਪਹਿਲਾਂ ਰੀਤੀ-ਰਿਵਾਜ਼ਾਂ ਅਨੁਸਾਰ ਅਤੇ ਪ੍ਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਹਰ ਵਾਰ ਕਲੱਬ ਵਿਖੇ ਹਵਨ ਕਰਵਾਇਆ ਜਾਂਦਾ ਹੈ। ਇਸੇ ਤਹਿਤ ਕਲੱਬ ਵਿਖੇ ਹਵਨ ਕਰਵਾਇਆ ਗਿਆ। ਇਸ ਵਿਚ ਪੰਡਿਤ ਪੁਨੀਤ ਸ਼ਰਮਾ ਗੋਗੀ ਵੱਲੋਂ ਪਵਿੱਤਰ ਮੰਤਰਾਂ ਦਾ ਉੱਚਾਰਨ ਕੀਤਾ ਗਿਆ। ਹਵਨ ਕਰਵਾਉਣ ਦੀ ਰਸਮ ਪ੍ਰਧਾਨ ਸ਼੍ਰੀ ਸੁਭਾਸ਼ ਡਰਾਮੈਟਿਕ ਕੱਲਬ ਪਰਵੀਨ ਗੋਇਲ ਵੱਲੋਂ ਅਦਾ ਕੀਤੀ ਗਈ। ਕਲੱਬ ਦੇ ਜਨਰਲ ਸਕੱਤਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਸਮੂਹ ਕਲੱਬ ਦੇ ਮੈਂਬਰਾਂ ਵੱਲੋਂ ਸ਼੍ਰੀ ਰਾਮ ਲੀਲਾ ਜੀ ਨੂੰ ਪਵਿੱਤਰਤਾ ਤੇ ਸ਼ਰਧਾ ਨਾਲ ਦਰਸ਼ਕਾਂ ਦੇ ਸਾਹਮਣੇ ਰੱਖਣ ਦੀ ਕੋਸਿ਼ਸ਼ ਕੀਤੀ ਜਾਵੇਗੀ। ਪ੍ਰਧਾਨ ਐਕਟਰ ਬਾਡੀ ਵਰੁਣ ਬਾਂਸਲ ਨੇ ਦੱਸਿਆ ਕਿ ਸ਼੍ਰੀ ਰਾਮ ਲੀਲਾ ਜੀ ਦੇ ਸਫ਼ਲ ਆਯੋਜਨ ਲਈ ਡਾਇਰੈਕਟਰ ਪ੍ਰਵੀਨ ਟੋਨੀ ਸ਼ਰਮਾ, ਵਿਨੋਦ ਪਠਾਨ, ਸ਼੍ਰੀ ਕੇਸੀ ਸ਼ਰਮਾ, ਮੁਕੇਸ਼ ਬਾਂਸਲ, ਤਰਸੇਮ ਹੋਂਡਾ ਦੀ ਅਗਵਾਈ ਹੇਠ ਐਕਟਿੰਗ ਅਤੇ ਸੰਗੀਤ ਦੀ ਰਿਹਰਸਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਲੱਬ ਨਾਈਟ ਦੌਰਾਨ ਹਰ ਸੀਨ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਬਲਜੀਤ ਸ਼ਰਮਾ ਅਤੇ ਅਰੁਣ ਅਰੋੜਾ ਮੰਚ ਸੰਚਾਲਨ ਕਰਨਗੇ। ਸੰਗੀਤ ਨਿਰਦੇਸ਼ਕ ਸੇਵਕ ਸੰਦਲ ਤੇ ਵਿਪਨ ਅਰੋੜਾ ਵੱਲੋਂ ਮੰਚਨ ਦੌਰਾਨ ਚੱਲਣ ਵਾਲੇ ਸੰਗੀਤ ਦਾ ਨਿਰਦੇਸ਼ਨ ਕੀਤਾ ਜਾਵੇਗਾ। ਇਸ ਮੌਕੇ ਕਲੱਬ ਦੇ ਸਰਪ੍ਰਸਤ ਸ਼੍ਰੀ ਜਗਮੋਹਨ ਸ਼ਰਮਾ, ਸ਼੍ਰੀ ਕੇ.ਕੇ. ਕੱਦੂ, ਪ੍ਰੇਮ ਕੁਮਾਰ, ਰਮੇਸ਼ ਵਰਮਾ, ਸੁਸ਼ੀਲ ਕੁਮਾਰ ਵਿਕੀ, ਮਨੋਜ ਅਰੋੜਾ, ਸੋਨੂੰ ਰੱਲਾ, ਰਾਜੇਸ਼ ਪੂੜਾ, ਇੰਦਰਜੀਤ ਇੰਦਾ, ਰਾਜ ਕੁਮਾਰ ਰਾਜੀ, ਆਰੀਸ਼ ਗਰਗ, ਵਿਪਨ ਅਰੋੜਾ, ਗਗਨ ਵਿੱਕੀ, ਲਕਸ਼, ਵਿਸ਼ਾਲ, ਦੀਪਕ ਤੇ ਜਸ਼ਨ ਤੋਂ ਇਲਾਵਾ ਹੋਰ ਵੀ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।