ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਦੀ ਸੁਨਿਹਰੀ ਸਟੇਜ ’ਤੇ ਸ਼੍ਰੀ ਰਾਮ ਲੀਲਾ ਜੀ ਦੀ ਹੋਈ ਸ਼ੁਰੂਆਤ ਸ਼੍ਰੀ ਸੁਭਾਸ ਡਰਾਮਾਟਿਕ ਕਲੱਬ ਦੀ ਸੁਨਿਹਰੀ
Publish Date: Sat, 10 Oct 2026 04:02 PM (IST)
Updated Date: Sat, 10 Oct 2026 04:02 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ਼੍ਰੀ ਸੁਭਾਸ ਡਰਾਮਾਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਲੀਲਾ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਦੀ ਪਹਿਲੀ ਨਾਈਟ ਦਾ ਉਦਘਾਟਨ ਮਾਨਸਾ ਦੇ ਐਸਐਸਪੀ ਵੈਭਵ ਚੌਧਰੀ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡੀਐਸਪੀ ਹਰਜਿੰਦਰ ਸਿੰਘ ਗਿੱਲ ਵੀ ਮੌਜੂਦ ਸਨ। ਪਹਿਲੀ ਨਾਇਟ ਦੌਰਾਨ ਝੰਡਾ ਪੂਜਨ ਦੀ ਰਸਮ ਰਜਨੀਸ਼ ਕੁਮਾਰ ਭੋਲਾ (ਗਰੀਨ ਵੈਲੀ ਵਾਲੇ) ਵੱਲੋਂ ਅਦਾ ਕੀਤੀ ਗਈ। ਇਸ ਦੌਰਾਨ ਪ੍ਰਧਾਨ ਪ੍ਰਵੀਨ ਗੋਇਲ, ਚੇਅਰਮੈਨ ਅਸੋਕ ਗਰਗ, ਸੀਨੀਅਰ ਵਾਇਸ ਪ੍ਰਧਾਨ ਪ੍ਰੇਮ ਕੁਮਾਰ, ਚੇਅਰਮੈਨ ਐਕਟਰ ਬਾਡੀ ਸੁਰਿੰਦਰ ਨੰਗਲਿਆ, ਪ੍ਰਧਾਨ ਐਕਟਰ ਬਾਡੀ ਵਰੁਣ ਬਾਂਸਲ ਵੀਨੂੰ ਵੱਲੋਂ ਮੁੱਖ ਮਹਿਮਾਨ ਨੂੰ ਸਮਿਰਤੀ ਚਿੰਨ੍ਹ ਭੇਟ ਕੀਤਾ ਗਿਆ। ਐਸਐਸਪੀ ਵੈਭਵ ਚੌਧਰੀ ਨੇ ਸ਼੍ਰੀ ਰਾਮ ਲੀਲਾ ਜੀ ਦੇ ਪ੍ਰਬੰਧਾਂ ਨੂੰ ਲੈ ਕੇ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਿਸੇ ਵੀ ਅਸਮਾਜਿਕ ਤੱਤ ਨੂੰ ਵਿਘਨ ਨਹੀਂ ਪਾਉਣ ਦਿੱਤਾ ਜਾਵੇਗਾ। ਕਲੱਬ ਦੇ ਚੇਅਰਮੈਨ ਅਸ਼ੋਕ ਗਰਗ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਸਬੰਧੀ ਜਾਣਕਾਰੀ ਦਿੱਤੀ।ਪ੍ਰਧਾਨ ਐਕਟਰ ਬਾਡੀ ਸ਼੍ਰੀ ਵਰੁਣ ਕੁਮਾਰ ਵੀਨੂੰ ਅਤੇ ਚੇਅਰਮੈਨ ਸੁਰਿੰਦਰ ਨੰਗਲੀਆ ਨੇ ਦੱਸਿਆ ਕਿ ਅੱਜ ਦੀ ਪਹਿਲੀ ਨਾਈਟ ਦੌਰਾਨ ਸਭ ਤੋਂ ਪਹਿਲਾਂ ਕਲੱਬ ਦੇ ਕਲਾਕਾਰਾਂ (ਸੇਵਕ ਸੰਦਲ, ਡਾ. ਵਿਕਾਸ ਸ਼ਰਮਾ, ਵਿਸ਼ਾਲ ਵਿੱਕੀ, ਬੰਟੀ ਸ਼ਰਮਾ, ਵਿਪਨ ਅਰੋੜਾ, ਅੰਗਰੇਜ਼ ਕੁਮਾਰ, ਵਿਜੇ ਸ਼ਰਮਾ ਅਤੇ ਤਰਸੇਮ ਹੋਂਡਾ) ਵੱਲੋਂ ਸ਼੍ਰੀ ਗਣੇਸ਼ ਜੀ ਅਤੇ ਭਾਰਤ ਮਾਤਾ ਦੀ ਆਰਤੀ ਕੀਤੀ ਗਈ। ਇਸ ਉਪਰੰਤ ਰਾਵਨ ਕੁੰਭਕਰਨ ਤੇ ਭਵਿਕਸ਼ਨ ਵੱਲੋਂ ਬ੍ਰਹਮਾ ਜੀ ਤੋਂ ਵਰਦਾਨ ਪ੍ਰਾਪਤ ਕਰਨਾ, ਅਯੋਧਿਆ ਨਰੇਸ਼ ਰਾਜਾ ਦਸ਼ਰਥ ਦੇ ਗੁਰੂ ਵਿਸ਼ਿਸ਼ਟ ਜੀ ਕੋਲੋ ਸਰਵਣ ਦਾ ਆਪਣੇ ਮਾਤਾ - ਪਿਤਾ ਦੇ ਅੰਨ੍ਹੇ ਹੋਣ ਦਾ ਕਾਰਨ ਪੁੱਛਣਾ, ਗੁਰੂ ਵਿਸ਼ਿਸਟ ਵੱਲੋਂ ਦੱਸੇ ਗਏ ਉਪਾਅ ਤੇ ਸਰਵਣ ਕੁਮਾਰ ਵੱਲੋਂ ਆਪਣੇ ਅੰਨ੍ਹੇ ਮਾਤਾ - ਪਿਤਾ ਨੂੰ ਤੀਰਥ ਯਾਤਰਾ ਕਰਵਾਉਣਾ, ਰਾਜਾ ਦਸ਼ਰਥ ਵੱਲੋਂ ਸਰਵਣ ਕੁਮਾਰ ਦੀ ਗਲਤੀ ਨਾਲ ਹੋਈ ਮੌਤ, ਸਰਵਣ ਕੁਮਾਰ ਦੇ ਅੰਨ੍ਹੇ ਮਾਤਾ - ਪਿਤਾ ਵੱਲੋਂ ਸਰਵਨ ਵਿਯੋਗ ਅਤੇ ਸਾਤਵੰਨ ਤੇ ਗਿਆਨਵਤੀ ਵੱਲੋਂ ਦਰਸਥ ਨੂੰ ਸਰਾਪ ਦੇਣਾ ਦਿ੍ਰਸ਼ਾਂ ਦੀ ਲੋਕਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗਨੇਸ਼ ਭਗਵਾਨ ਜੀ ਦੀ ਭੁਮਿਕਾ ਸੁਖਮੀਤ ਸ਼ਰਮਾ, ਭਾਰਤ ਮਾਤਾ ਦੀ ਭੁਮਿਕਾ ਤਰੁਣ, ਸਰਵਣ ਦੀ ਭੂਮਿਕਾ ਗੌਰਵ ਬਜਾਜ, ਦਸ਼ਰਥ ਦੀ ਭੁਮਿਕਾ ਰਾਜੇਸ਼ ਨਾਗਪਾਲ, ਰਾਵਣ ਦੀ ਭੂਮਿਕਾ ਮੁਕੇਸ ਬਾਂਸਲ, ਭਗਵਾਨ ਸ਼ੰਕਰ ਦੀ ਭੁਮਿਕਾ ਰਿੰਕੂ ਬਾਂਸਲ, ਮਾਤਾ ਪਾਰਵਤੀ ਦੀ ਭੁਮਿਕਾ ਨਰੇਸ਼ ਬਾਸਲ, ਸਾਤਵੰਨ ਪੁਨੀਤ ਸ਼ਰਮਾ ਗੋਗੀ, ਗਿਆਨਵਤੀ ਅਨੀਸ਼ ਕੁਮਾਰ, ਅਮਨ ਗੁਪਤਾ ਕੁੰਭਕਰਨ, ਭਵਿਕਸ਼ਨ ਬੰਟੀ ਸ਼ਰਮਾ, ਸੁਮੰਤ ਜੀ ਦੀ ਭੁਮਿਕਾ ਮੋਨੂੰ ਸ਼ਰਮਾ, ਗੁਰੂ ਵਿਸ਼ਿਸ਼ਟ ਦੀ ਭੁਮਿਕਾ ਮਨੋਜ ਅਰੋੜਾ ਅਤੇ ਵਿਸ਼ਾਲ ਵਰਮਾ, ਪੁਨੀਤ, ਅਰਰੀਸ਼, ਸਾਹਿਲ ਵੱਲੋਂ ਮੰਤਰੀਆਂ ਦੀ ਭੁਮਿਕਾ ਬਾਖੂਬੀ ਢੰਗ ਨਾਲ ਨਿਭਾਈ ਗਈ। ਸਟੇਜ ਸਕੱਤਰ ਦੀ ਭੂਮਿਕਾ ਅਰੁਣ ਅਰੋੜਾ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਿਭਾਈ ਗਈ। ਇਸ ਮੌਕੇ ਐਡਵੋਕੇਟ ਈਸ਼ਵਰ ਦਾਸ ਅਤੇ ਗੁਰਮੀਤ ਸਿੰਘ ਖੁਰਮੀ ਮੌਜੂਦ ਸਨ।