ਕਥਾ ਵਾਚਕ ਕਾਲਿਆਂਵਾਲੀ ਪੰਡਤ ਨੇ ਸੁਣਾਈ ਕਥਾ
ਸ਼੍ਰੀ ਨੈਣਾ ਦੇਵੀ ਮੰਦਰ ਟਰੱਸਟ
Publish Date: Thu, 02 Apr 2026 06:38 PM (IST)
Updated Date: Thu, 02 Apr 2026 06:40 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਸ਼੍ਰੀ ਨੈਣਾ ਦੇਵੀ ਮੰਦਰ ਟਰੱਸਟ ਸਿਲਵਰ ਸਿਟੀ ਵੱਲੋਂ ਕਰਵਾਏ ਗਏ ਮੱਧ ਭਾਗਵਤ ਕਥਾ ਦੇ ਸੱਤਵੇਂ ਦਿਨ ਕਥਾ ਵਾਚਕ ਅਸ਼ਵਨੀ ਕੁਮਾਰ ਕਾਲਿਆਂਵਾਲੀ ਵਾਲੇ ਪੰਡਤ ਵੱਲੋਂ ਕਥਾ ਦੇ ਭੋਗ ਪਾਏ ਗਏ। ਇਸ ਮੌਕੇ ਕਥਾ ਸੁਣਾਉਂਦੇ ਹੋਏ ਪੰਡਤ ਅਸ਼ਵਨੀ ਕੁਮਾਰ ਸ਼ਰਮਾ ਨੇ ਕ੍ਰਿਸ਼ਨ ਅਤੇ ਸੁਦਾਮਾ ਦੇ ਪ੍ਰਸੰਗ ਨਾਲ ਭਗਤਾਂ ਨੂੰ ਨਿਹਾਲ ਕਰ ਦਿੱਤਾ। ਇਸ ਤੋਂ ਪਹਿਲਾਂ ਟਰੱਸਟ ਦੇ ਸਾਰੇ ਅਹੁਦੇਦਾਰਾਂ ਨੇ ਹਵਨ ਯੱਗ ਕਰਵਾਇਆ। ਇਸ ਦੌਰਾਨ ਉਨ੍ਹਾਂ ਸੁੰਦਰ ਭਜਨਾਂ ਨਾਲ ਝੂਮਣ ਲਈ ਮਜਬੂਰ ਕਰ ਦਿੱਤਾ। ਪੰਡਤ ਅਸ਼ਵਨੀ ਕੁਮਾਰ ਸ਼ਰਮਾ ਨੇ ਅੱਜ ਹਨੂੰਮਾਨ ਜੈਯੰਤੀ ’ਤੇ ਸਾਰੇ ਭਗਤਾਂ ਨੂੰ ਵਧਾਈ ਦਿੱਤੀ। ਕਥਾ ਦੇ ਅੰਤਿਮ ਦਿਨ ਵਿਸ਼ਾਲ ਭੰਡਾਰਾ ਲਾਇਆ ਗਿਆ। ਇਸ ਦੌਰਾਨ ਆਰਤੀ ਵੀ ਕੀਤੀ ਗਈ। ਇਸ ਮੌਕੇ ਸ਼ਹਿਰ ਦੀਆਂ ਸੰਸਥਾਵਾਂ ਅਤੇ ਟਰੱਸਟ ਦੇ ਪ੍ਰਧਾਨ ਹਰਿੰਦਰ ਭਾਰਦਵਾਜ, ਜੱਟ ਜੋਤਸ਼ੀ, ਪ੍ਰਮੋਦ ਜੈਨ, ਰਾਜਿੰਦਰ ਮਿੱਤਲ, ਸੁਰਿੰਦਰ ਪੱਪੀ ਦਾਨੇਵਾਲੀਆ, ਅੰਮ੍ਰਿਤ ਹੈਂਡਲੂਮ ਵਾਲੇ, ਨਰੇਸ਼ ਰੋੜੀ, ਈਸ਼ਵਰ ਮੰਢਾਲੀ, ਧਰਮਪਾਲ ਜੌੜਕੀਆਂ, ਬੱਬੂ ਮੌੜਾਂ ਵਾਲੇ, ਬਿੰਦਰ ਪਾਲ ਗਰਗ, ਵਿਨੋਦ ਕੁਮਾਰ ਭੰਮਾ, ਤਰਸੇਮ ਜੋਗਾ, ਪਵਨ ਬਾਂਸਲ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਮੌਜੂਦ ਸਨ।