- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਸ਼੍ਰੀ ਹਨੂੰਮਾਨ ਮੰਦਿਰ

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਸਥਾਨਕ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਮੰਡਲ ਪ੍ਰਧਾਨ ਵਿਵੇਕ ਜੈਨ ਬੱਬੂ ਦੀ ਅਗੁਵਾਈ ਹੇਠ ਹੋਈ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਵਿੱਚ ਭੀਖੀ ਮੰਡਲ ਦੀ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੋਮਾ ਰਾਮ ਪੁਨੀਆ ਨੇ ਕਿਹਾ ਕਿ ਪਾਰਟੀ ਨੂੰ ਜਮੀਨੀ ਪੱਧਰ ‘ਤੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਸਮਾਜ ਦੇ ਵੱਖ ਵੱਖ ਵਰਗਾਂ ਲਈ 185 ਦੇ ਕਰੀਬ ਚਲਾਈਆ ਜਾ ਰਹੀਆਂ ਵੱਖ ਵੱਖ ਸਕੀਮਾਂ ਤਹਿਤ ਹਰ ਭਾਰਤਵਾਸੀ ਲਾਹੇਵੰਦ ਹੋ ਰਿਹਾ ਹੈ। ਉਨਾਂ ਕਿਹਾ ਕਿ ਪਾਰਟੀ ਬਿਨਾਂ ਕਿਸੇ ਨਿੱਜੀ ਸਵਾਰਥ ਦੇ ਦੇਸ਼ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ ਅਤੇ ਭਾਜਪਾ ਦੇ ਪਿਛਲੇ 11 ਸਾਲ ਦੇ ਸ਼ਾਸਨ ਵਿੱਚ ਦੇਸ਼ ਨੇ ਕੋਮਾਂਤਰੀ ਪੱਧਰ ’ਤੇ ਵਿਲੱਖਣ ਪਹਿਚਾਣ ਬਣਾਈ ਹੈ। ਉਨ੍ਹਾਂ ਪੰਜਾਬ ਅੰਦਰ ਭਾਜਪਾ ਸਰਕਾਰ ਦੀ ਵਕਾਲਤ ਕਰਦਿਆਂ ਕਿਹਾ ਕਿ ਜਿੰਨਾਂ ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ ਉਥੇ ਜ਼ਿਕਰਯੋਗ ਵਿਕਾਸ ਹੋ ਰਿਹਾ ਹੈ। ਗੁਆਂਢੀ ਸੂਬੇ ਹਰਿਆਣਾ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੇ ਸ਼ਾਸਨ ਦੌਰਾਨ ਕਿਸਾਨਾਂ ਨੂੰ ਕੌਮੀ ਸਹੂਲਤਾਂ ਤੋਂ ਇਲਾਵਾ ਸੂਬਾ ਸਰਕਾਰ ਨੇ 34 ਫਸਲਾਂ ‘ਤੇ ਘੱਟੋ ਘੱਟ ਸਮਰਥਨ ਮੱੁਲ਼ ਤੈਅ ਕੀਤਾ ਹੋਇਆ ਹੈ।
ਉਨਾਂ ਸੂਬਾ ਸਰਕਾਰ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ’ਚ ਅਰਾਜਕਤਾ ਦਾ ਮਾਹੌਲ ਹੈ ਅਤੇ ਇਥੇ ਜਿਥੇ ਗੈਂਗਸਟਰਵਾਦ ਦਾ ਪੂਰਾ ਕਬਜ਼ਾ ਹੈ ਉਥੇ ਹਰ ਗਲੀ ਗਲੀ ਵਿੱਚ ਚਿੱਟੇ ਦੀ ਸਪਲਾਈ ਹੋ ਰਹੀ ਹੈ। ਉਨਾਂ ਤਾਕੀਦ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸੂਬੇ ਦੀ ਵਾਗਡੋਰ ਸੰਭਾਲੋ ਫਿਰ ਦੇਖਿਉ ਸੂਬੇ ਵਿਚੋਂ ਨਸ਼ਾ ਅਤੇ ਗੈਂਗਸਟਰਵਾਦ ਕਿਸ ਲਹਿਜ਼ੇ ਨਾਲ ਸਮਾਪਤ ਹੁੰਦਾ ਹੈ। ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਨੇ ਭਾਜਪਾ ਕਾਰਕੁੰਨਾਂ ਨੂੰ ਪਾਰਟੀ ਲਈ ਮਿਹਨਤ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਹਰ ਵਰਗ ਮਹਿਸੂਸ ਕਰਦਾ ਹੈ ਕਿ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣੇ ਇਸ ਲਈ ਉਨਾਂ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਪਾਰਟੀ ਵਿਚਾਰਧਾਰਾ ਨਾਲ ਜੋੜਨ ਲਈ ਉਚੇਚੇ ਯਤਨ ਕਰਨੇ ਚਾਹੀਦੇ ਹਨ। ਅੱਜ ਐਲਾਨੀ ਸੂਚੀ ਵਿੱਚ ਰੋਹਤਾਸ਼ ਕੁਮਾਰ ਸਿੰਗਲਾ ਅਤੇ ਚਿੰਕੂ ਸਿੰਗਲਾ ਜਨਰਲ ਸਕੱਤਰ, ਪ੍ਰਦੀਪ ਕੁਮਾਰ ਦੀਪੂ, ਟੇਕਇੰਦਰ ਜਿੰਦਲ, ਅਮਨ ਬਿੰਦਲ, ਵਰਿੰਦਰ ਜਿੰਦਲ, ਭੀਮ ਸੈਨ, ਅਜੈ ਸ਼ਰਮਾ ਸਮਾਉਂ ਉਪ ਪ੍ਰਧਾਨ, ਜਸਵੰਤ ਸਿੰਘ, ਅਲੋਕ ਕੁਮਾਰ ਸ਼ਾਮ, ਰਿੰਕੂ ਧਲੇਵਾਂ ਵਾਲੇ, ਸੁਖਦੇਵ ਸਿੰਘ ਬਬਲੀ, ਟੋਨੀ ਗਰਗ, ਸੌਰਵ ਮਿੱਤਲ, ਅਸ਼ਵਨੀ ਬਾਂਸਲ ਸਕੱਤਰ, ਸੰਦੀਪ ਤਾਇਲ ਮੀਡੀਆ ਇੰਚਾਰਜ, ਰਾਹੁਲ ਬਾਂਸਲ ਖਜਾਨਚੀ, ਰਮਨੀਕ ਸਿੰਗਲਾ ਆਈ.ਟੀ. ਵਿੰਗ ਇੰਚਾਰਜ ਤੋਂ ਇਲਾਵਾ ਮਨੀ ਸਿੰਘ ਪ੍ਰਧਾਨ ਯੁਵਾ ਮੋਰਚਾ, ਮਾਨ ਸਿੰਘ ਪ੍ਰਧਾਨ ਐਸ.ਸੀ. ਮੋਰਚਾ, ਚਰਨਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਅਤੇ ਜਸਵੰਤ ਕੌਰ ਨੂੰ ਸਕੱਤਰ ਮਹਿਲਾ ਵਿੰਗ ਐਲਾਨਿਆ ਗਿਆ, ਤੋਂ ਇਲਾਵਾ ਮਾਰਗਦਰਸ਼ਕ ਮੰਡਲ ਵਿੱਚ ਰਜਿੰਦਰ ਰਾਜੀ, ਵਰਿੰਦਰ ਗੋਇਲ, ਉਜਾਗਰ ਸਿੰਘ, ਸੁਰੇਸ਼ ਬਿੰਦਲ, ਲਾਭ ਸਿੰਘ ਕਲੇਰ, ਅਸ਼ਵਨੀ ਗੌਤਮ, ਮਾ. ਗੁਰਜੰਟ ਸਿੰਘ, ਡਾ. ਰਾਕੇਸ਼ ਜਿੰਦਲ, ਅਮਨ ਕੁਮਾਰ ਜੈਨ, ਅਜੇ ਰਿਸ਼ੀ, ਵਿਜੈ ਕੁਮਾਰ ਪੰਸਾਰੀ, ਰੋਬਿਨ ਜਿੰਦਲ ਅਤੇ ਰਾਮ ਕੁਮਾਰ ਜਿੰਦਲ ਨੂੰ ਸ਼ਾਮਲ ਕੀਤਾ ਗਿਆ। ਮੀਟਿੰਗ ਵਿੱਚ ਸਾਬਕਾ ਜਿਲ੍ਹਾ ਪ੍ਰਧਾਨ ਮੱਖਣ ਲਾਲ, ਰੋਹਿਤ ਬਾਂਸਲ, ਗੁਰਤੇਜ ਸਿੰਘ ਚਹਿਲ,ਡਾ. ਰਾਕੇਸ਼ ਬੌਬੀ ਕੁਲਦੀਪ ਸਿੰਘ ਬੱਪੀਆਣਾ, ਸਮੀਰ ਛਾਬੜਾ ਆਦਿ ਵੀ ਮੋਜੂਦ ਸਨ।