ਸ਼੍ਰੀ ਹਨੂੰਮਾਨ ਜੈਅੰਤੀ ਅੱਜ
ਸ੍ਰੀ ਬਾਲਾ ਜੀ ਪਰਿਵਾਰ ਸੰਘ ਰਜਿ ਮਾਨਸਾ
Publish Date: Wed, 01 Apr 2026 05:55 PM (IST)
Updated Date: Thu, 02 Apr 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਬਾਲਾ ਜੀ ਪਰਿਵਾਰ ਸੰਘ ਮਾਨਸਾ ਵੱਲੋਂ ਹਨੂੰਮਾਨ ਜਨਮ ਉਤਸਵ ਧੂਮਧਾਮ ਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਧਾਰਮਿਕ ਸਮਾਗਮ ਗਊਸ਼ਾਲਾ ਭਵਨ ਵਿਖੇ ਸ਼ਾਮ 8 ਵਜੇ ਤੋਂ ਪ੍ਰਭੂ ਇੱਛਾ ਤੱਕ ਕਰਵਾਇਆ ਜਾ ਰਿਹਾ ਹੈ। ਸੰਘ ਦੇ ਚੇਅਰਮੈਨ ਸੁਰਿੰਦਰ ਪਿੰਟਾ ਨੇ ਦੱਸਿਆ ਕਿ ਇਸ ਸੰਕੀਰਤਨ ’ਚ ਭਾਰਤ ਦੇ ਪ੍ਰਸਿੱਧ ਭਜਨ ਗਾਇਕ ਅਭਿਨਵ ਏਰਨ ਹਿਸਾਰ ਤੋਂ ਮੋਨੁੰ ਦੂਆ ਚੰਡੀਗੜ੍ਹ ਆਪਣੀ ਸੁਰੀਲੀ ਆਵਾਜ਼ ਵਿਚ ਬਾਲਾ ਜੀ ਦੇ ਭਜਨ ਗਾਕੇ ਭਗਤਾਂ ਨੂੰ ਨਿਹਾਲ ਕਰਨਗੇ। ਸੰਘ ਦੇ ਖ਼ਜ਼ਾਨਚੀ ਅਨਿਲ ਪੱਪੂ ਨੇ ਦੱਸਿਆ ਕਿ ਸਮਾਗਮ ਲਈ ਗਊਸ਼ਾਲਾ ਭਵਨ ਨੂੰ ਵਿਸ਼ੇਸ਼ ਤੌਰ ‘ਤੇ ਸਜਾਇਆ ਤੇ ਬਾਲਾ ਜੀ ਦਾ ਸੁੰਦਰ ਸ਼ਿਗਾਰ ਕੀਤਾ ਜਾਵੇਗਾ, ਜੋ ਦੇਖਣਯੋਗ ਹੋਵੇਗਾ। ਇਸ ਮੌਕੇ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਹੈ। ਲੰਗਰ ਦੀ ਵਿਵਸਥਾ ਇਸ ਤਰ੍ਹਾਂ ਕੀਤੀ ਹੈ ਕਿ ਹਰ ਭਗਤ ਪ੍ਰਸ਼ਾਦ ਪ੍ਰਾਪਤ ਕਰ ਸਕੇ। ਸੇਵਾਦਾਰ ਵੱਲੋਂ ਭਗਤਾਂ ਲਈ ਖ਼ਾਸ ਪ੍ਰਬੰਧ ਕੀਤੇ ਹਨ ਤਾਂ ਜੋ ਕਿਸੇ ਨੂੰ ਦਿਕਤ ਨਾ ਆਵੇ। ਸੰਘ ਦੇ ਪ੍ਰਧਾਨ ਵਿਨੈ ਮਿੱਤਲ ਤੇ ਪ੍ਰੈਸ ਸਕੱਤਰ ਜੋਨੀ ਜ਼ਿੰਦਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉੇਹ ਵੱਧ ਚੜ੍ਹ ਕੇ ਵਿਸ਼ਾਲ ਸੰਕੀਰਤਨ ’ਚ ਹਾਜ਼ਰ ਹੋਣ ਤੇ ਬਾਲਾ ਜੀ ਦੀ ਕ੍ਰਿਪਾ ਪ੍ਰਾਪਤ ਕਰਨ ਅਤੇ ਆਪਣੇ ਪਰਿਵਾਰ ਸਮੇਤ ਪਹੁੰਚਕੇ ਇਸ ਭਜਨ ਕੀਰਤਨ ਦਾ ਆਨੰਦ ਮਾਣ ਸਕਣ।