ਜੈ ਮਾਂ ਮੰਦਰ ਵਿਖੇ ਸ਼੍ਰੀ ਭਗਤਮਾਲ ਕਥਾ ਅੱਜ ਤੋਂ ਸ਼ੁਰੂ
ਸ਼੍ਰੀ ਸ਼ਕਤੀ ਕੀਰਤਨ ਮੰਡਲ
Publish Date: Sun, 05 Apr 2026 06:54 PM (IST)
Updated Date: Mon, 06 Apr 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸ਼ਕਤੀ ਕੀਰਤਨ ਮੰਡਲ ਅਤੇ ਇਸਤਰੀ ਸਤਿਸੰਗ ਮਾਨਸਾ ਜੈ ਮਾਂ ਮੰਦਰ ਵਾਲਿਆਂ ਵੱਲੋਂ ਸ਼੍ਰੀ ਭਗਤ ਮਾਲ ਕਥਾ ਦਾ ਆਯੋਜਨ ਜੈ ਮਾਂ ਮੰਦਰ ਰਮਨ ਸਿਨੇਮਾ ਰੋਡ ਮਾਨਸਾ ਵਿਖੇ ਕੀਤਾ ਜਾ ਰਿਹਾ ਹੈ। ਮੰਦਰ ਦੇ ਸਕੱਤਰ ਬਿੰਦਰਪਾਲ ਗਰਗ ਨੇ ਦੱਸਿਆ ਕਿ ਪਹਿਲੀ ਵਾਰ ਹੋ ਰਹੀ ਇਸ ਕਥਾ ਸਮੇਂ ਮੀਰਾਂ ਬਾਈ, ਧਰੂਵ, ਭੀਵੀਸ਼ਨ, ਸ਼੍ਰੀ ਰਾਮ ਚੰਦਰ ਜੀ, ਸ਼੍ਰੀ ਕ੍ਰਿਸ਼ਨ ਅਤੇ ਸੁਦਾਮਾ ਦੀਆਂ ਲੀਲਾਵਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਜਾਵੇਗਾ। ਇਹ ਕਥਾ ਕਰਨ ਲਈ ਪ੍ਰਸਿੱਧ ਕਥਾਵਾਚਕ ਸੁਧੀਰ ਰਾਜਪੁਰਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਹ ਕਥਾ ਅਪ੍ਰੈਲ 6 ਤੋਂ ਅਪ੍ਰੈਲ 12 ਤੱਕ ਸ਼ਾਮ ਦੇ 4 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਹੋਵੇਗੀ ਉਨ੍ਹਾਂ ਪ੍ਰਭੂ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਇਸ ਕਥਾ ਸਮੇਂ ਪਹੁੰਚ ਕੇ ਪਰਮਾਤਮਾ ਅਸ਼ੀਰਵਾਦ ਪ੍ਰਾਪਤ ਕੀਤਾ ਜਾਵੇ।