ਮੀੰਹ ਪੈਣ ਨਾਲ ਠੰਢ ’ਚ ਹੋਇਆ ਵਾਧਾ
ਸ਼ਹੀਦ ਸੇਵਾ ਸਿੰਘ ਠੀਕਰੀਵਾਲਾ
Publish Date: Fri, 23 Jan 2026 07:10 PM (IST)
Updated Date: Sat, 24 Jan 2026 04:13 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਵੀਰਵਾਰ ਨੂੰ ਅਚਾਨਕ ਮੌਸਮ ’ਚ ਬਦਲਾਅ ਆ ਗਿਆ ਹੈ। ਵੀਰਵਾਰ ਦੇਰ ਰਾਤ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਅੱਜ ਸਵੇਰੇ ਵੀ ਪੈਂਦਾ ਰਿਹਾ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਭਰ ’ਚ ਪਿਛਲੇ ਕੁੱਝ ਦਿਨਾਂ ਤੋਂ ਧੁੰਦ ਤੇ ਠੰਢ ਘਟਣ ਕਰਕੇ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਸੀ ਪਰ ਹੁਣ ਫ਼ਿਰ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਵੀਰਵਾਰ ਸ਼ਾਮ ਨੂੰ ਅਚਾਨਕ ਹੋਈ ਬੱਦਲਵਾਈ ਅਤੇ ਦੇਰ ਰਾਤ ਮੀਂਹ ਪੈਣ ਕਾਰਨ ਇਹ ਮੌਸਮ ’ਚ ਠੰਢਕ ਹੋਰ ਜ਼ਿਆਦਾ ਆ ਗਈ ਸੀ। ਉਧਰ ਇਹ ਮੀਂਹ ਪੈਣ ਦੇ ਕਾਰਨ ਮਾਨਸਾ ਜ਼ਿਲ੍ਹੇ ਬੱਸ ਅੱਡੇ ਅੱਗੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਦੇ ਇਲਾਵਾ ਕਈ ਜਗ੍ਹਾ ਪਾਣੀ ਖੜ੍ਹ ਗਿਆ। ਇਸ ਪਾਣੀ ਦੇ ਖੜ੍ਹਨ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੀੰਹ ਦਾ ਜਮ੍ਹਾਂ ਪਾਣੀ ਸੜਕਾਂ ’ਤੇ ਭਰ ਜਾਂਦਾ ਹੈ ਅਤੇ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਨਗਰ ਕੌਂਸਲ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਖੇਤੀ ਮਾਹਿਰਾਂ ਅਨੁਸਾਰ ਇਹ ਮੀਂਹ ਕਣਕ ਦੀ ਫ਼ਸਲ ਲਈ ਲਾਹੇਵੰਦ ਸਾਬਤ ਹੋਵੇਗਾ। ਮੀਂਹ ਪੈਣ ਨਾਲ ਤਾਪਮਾਨ ’ਚ ਕਮੀ ਹੋਈ ਹੈ।