ਰਾਤੀ ਆਏ ਮੀਂਹ ਕਾਰਨ ਸੜਕਾਂ ‘ਤੇ ਜਮ੍ਹਾਂ ਹੋਇਆ ਪਾਣੀ ਸ਼ਹੀਦ ਸੇਵਾ ਸਿੰਘ ਸ਼ਹੀਦ ਸੇਵਾ ਸਿੰਘ
Publish Date: Thu, 17 Sep 2026 07:12 PM (IST)
Updated Date: Fri, 18 Sep 2026 04:12 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਰਾਤੀ ਆਏ ਮੀਂਹ ਕਾਰਨ ਸੜਕਾਂ ’ਤੇ ਪਾਣੀ ਜਮ੍ਹਾ ਹੋ ਗਿਆ। ਭਾਵੇਂਕਿ ਇਸ ਵਾਰ ਮੀਂਹ ਕਾਫ਼ੀ ਘੱਟ ਪਏ ਹਨ ਅਤੇ ਇਸ ਦੇ ਕਾਰਨ ਗਰਮੀ ਅਜੇ ਵੀ ਪੈ ਰਹੀ ਹੈ। ਰਾਤੀ ਆਏ ਮੀਂਹ ਕਾਰਨ ਮੌਸਮ ਬਦਲਣ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ, ਪਰ ਇਸ ਦੇ ਨਾਲ ਕੁੱਝ ਜਗ੍ਹਾ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿਕਰਯੋਗ ਹੈ ਕਿ ਗਰਮੀ ਦੇ ਅਸਰ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ, ਪਰ ਰਾਤੀ ਆਏ ਮੀਂਹ ਦੇ ਕਾਰਨ ਮੌਸਮ ਵਿੱਚ ਬਦਲਾਅ ਆਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੀ ਬਜਾਏ ਇਸ ਵਾਰ ਮੀਂਹ ਜ਼ਿਆਦਾ ਨਾ ਪੈਣ ਕਾਰਨ ਗਰਮੀ ਲਗਾਤਾਰ ਬਣੀ ਰਹੀ ਅਤੇ ਇਸ ਦੇ ਕਾਰਨ ਬਿਜਲੀ ਦੀ ਮੰਗ ਵੀ ਲਗਾਤਾਰ ਵਧੀ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਮੀਂਹ ਦੇ ਆਉਣ ਲਈ ਲੋਕ ਰੱਬ ਅੱਗੇ ਅਰਦਾਸਾਂ ਕਰਦੇ ਹਨ, ਉਥੇ ਹੀ ਮਾਨਸਾ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਦੇ ਕਾਰਨ ਸੜਕਾਂ ਖੜ੍ਹਦੇ ਪਾਣੀ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਰਾਤੀ ਮੀਂਹ ਆਇਆ ਤਾਂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ, ਭੱਠਾ ਬਸਤੀ ਅਤੇ ਹੋਰ ਕੁੱਝ ਜਗ੍ਹਾ ‘ਤੇ ਪਾਣੀ ਖੜ੍ਹਨ ਕਾਰਨ ਆਮ ਲੋਕਾਂ ਨੂੰ ਆਉਣ ਜਾਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਪ੍ਰਸ਼ਾਸਨ, ਨਗਰ ਕੌਂਸਲ ਤੋਂ ਮੀਹਾਂ ਦੇ ਪਾਣੀ ਦੀ ਨਿਕਾਸੀ ਦੇ ਹੱਲ ਦੀ ਮੰਗ ਕੀਤੀ ਹੈ।