ਬਸਪਾ ਵੱਲੋਂ ਫ਼ੌਜ ਤੇ ਰੇਲਵੇ 'ਚ ਐੱਸਸੀ/ਐੱਸਟੀ ਬੈਕਲਾਗ ਪੂਰਾ ਕਰਨ ਦੀ ਮੰਗ
ਬਹੁਜਨ ਸਮਾਜ ਪਾਰਟੀ ਵੱਲੋਂ ਐੱਸ. ਡੀ. ਐੱਮ.
Publish Date: Wed, 25 Feb 2026 06:52 PM (IST)
Updated Date: Thu, 26 Feb 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਬਹੁਜਨ ਸਮਾਜ ਪਾਰਟੀ ਵਲੋਂ ਐੱਸਡੀਐੱਮ ਬੁਢਲਾਡਾ ਰਾਹੀਂ ਰਾਸ਼ਟਰਪਤੀ ਨੂੰ ਕੁਝ ਮੰਗਾਂ ਪ੍ਰਵਾਨ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ। ਬਸਪਾ ਦੇ ਹਲਕਾ ਪ੍ਰਧਾਨ ਅਵਤਾਰ ਸਿੰਘ ਕਟਾਰੀਆ ਨੇ ਦੱਸਿਆ ਕਿ ਭਾਰਤੀ ਫ਼ੌਜ ਅਤੇ ਰੇਲਵੇ ਵਿਭਾਗ ਵਲੋਂ ਵੱਖ-ਵੱਖ ਅਸਾਮੀਆਂ ਲਈ ਦਿੱਤੇ ਇਸ਼ਤਿਹਾਰ ਰਾਹੀਂ ਐੱਸਸੀ/ਐੱਸਟੀ ਉਮੀਦਵਾਰਾਂ ਕੋਲੋਂ 250 ਰੁਪਏ ਦੀ ਫ਼ੀਸ ਮੰਗੀ ਗਈ ਹੈ, ਜੋ ਕਿ ਉਮੀਦਵਾਰਾਂ ਕੋਲੋਂ ਲੈਣੀ ਗੱਲਤ ਹੈ। ਇਸ ਲਈ ਫ਼ੀਸ ਤੁਰੰਤ ਮੁਆਫ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਅਤੇ ਰੇਲਵੇ ਵਿਭਾਗ ਵਿੱਚ ਐੱਸਸੀ/ਐੱਸਟੀ ਦੇ ਬੈਕਲਾਗ ਦੀ ਤੁਰੰਤ ਭਰਤੀ ਕੀਤੀ ਜਾਵੇ ਅਤੇ ਰੇਲਵੇ ਵਿਭਾਗ ਵੱਲੋਂ ਉਕਤ ਉਮੀਦਵਾਰਾਂ ਪ੍ਰੀਖਿਆਵਾਂ ਦੇਣ ਲਈ ਆਉਣ ਜਾਣ ਲਈ ਰੇਲ ਗੱਡੀ ਮੁਫ਼ਤ ਪਾਸ ਮੁਹੱਈਆ ਕਰਵਾਏ ਜਾਣ। ਵਫ਼ਦ ਚ ਸੋਨੂੰ ਸਿੰਘ ਕਟਾਰੀਆ, ਸੁਰਜੀਤ ਸਿੰਘ, ਕਾਲਾ ਸਿੰਘ, ਤਰਸੇਮ ਸਿੰਘ, ਗੁਰਧਿਆਨ ਸਿੰਘ ਆਦਿ ਸ਼ਾਮਿਲ ਸਨ।