ਸਕੂਟਰ ਦੀ ਡਿੱਗੀ ’ਚੋਂ ਢਾਈ ਲੱਖ ਚੋਰੀ, ਅਣਪਛਾਤੇ ’ਤੇ ਪਰਚਾ
ਬੁਢਲਾਡਾ ’ਚ ਸਕੂਟਰੀ ਅੰਦਰ
Publish Date: Tue, 20 Jan 2026 06:22 PM (IST)
Updated Date: Wed, 21 Jan 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਬੁਢਲਾਡਾ ’ਚ ਸਕੂਟਰੀ ਅੰਦਰ ਰੱਖੇ ਢਾਈ ਲੱਖ ਕਿਸੇ ਵੱਲੋਂ ਕੱਢ ਲਏ ਜਾਣ ਦੇ ਮਾਮਲੇ ’ਚ ਥਾਣਾ ਸਿਟੀ ਬੁਢਲਾਡਾ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਮੰਗਤ ਰਾਏ ਨੇ ਦੱਸਿਆ ਕਿ ਮੁਦੱਈ ਸੁਰੇਸ਼ ਕੁਮਾਰ ਨੇ ਦੱਸਿਆ ਕਿ 14 ਜਨਵਰੀ 2026 ਨੂੰ ਸਕੂਟਰੀ ਯੂਪੀਟਰ ਨੰਬਰੀ ਪੀਬੀ 13ਏਪੀ 3882 ‘ਤੇ ਸਵਾਰ ਹੋ ਕੇ ਯੂਕੇ ਬੈਂਕ ਵਿੱਚੋਂ ਆਪਣੇ ਖਾਤੇ ਵਿੱਚੋਂ 2 ਲੱਖ 50 ਹਜ਼ਾਰ ਰੁਪਏ ਕਢਵਾ ਕੇ ਆਪਣੀ ਸਕੂਟਰੀ ਦੀ ਡਿੱਗੀ ਵਿੱਚ ਰੱਖ ਕੇ ਆਪਣੀ ਦੁਕਾਨ ‘ਤੇ ਚਲਿਆ ਗਿਆ, ਜਿੱਥੇ ਉਸ ਦੀ ਪਤਨੀ ਰੇਖਾ ਸਕੂਟਰੀ ਸਮੇਤ ਸਿਵਲ ਹਸਪਤਾਲ ਬੁਢਲਾਡਾ ਵਿਖੇ ਚਲੀ ਗਈ ਜਦ ਉਸਦੀ ਘਰਵਾਲੀ ਨੇ 15-20 ਮਿੰਟ ਬਾਅਦ ਆ ਕੇ ਦੇਖਿਆ ਤਾਂ ਉਸ ਦੀ ਸਕੂਟਰੀ ਦੀ ਡਿੱਗੀ ’ਚੋਂ ਢਾਈ ਲੱਖ ਰੁਪਏ ਚੋਰੀ ਹੋ ਗਏ। ਅਣਪਛਾਤੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।