ਸ. ਚੇਤਨ ਸਿੰਘ ਸਰਵਹਿੱਤਕਾਰੀ ਵਿਦਿਆ ਮੰਦਰ ਦੇ ਖਿਡਾਰੀਆਂ ਨੇ ਨਾਂ ਕੀਤਾ ਰੋਸ਼ਨ ਵਿੱਦਿਆ ਭਾਰਤੀ ਇੰਟਰ ਸਟੇਟ ਜੂਡੋ
Publish Date: Fri, 21 Aug 2026 04:27 PM (IST)
Updated Date: Fri, 21 Aug 2026 04:27 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਵਿੱਦਿਆ ਭਾਰਤੀ ਇੰਟਰ ਸਟੇਟ ਜੂਡੋ, ਕੁਰਾਸ਼ ਅਤੇ ਕੁਸ਼ਤੀ ਟੁਰਨਾਮੈਂਟ ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਮਾਨਸਾ ਦੇ ਖਿਡਾਰੀ ਵਿੱਦਿਆ ਭਾਰਤੀ ਸਟੇਟ ਟੂਰਨਾਮੈਂਟ ਜੂਡੋ ਕੁਰਾਸ਼ ਅਤੇ ਕੁਸ਼ਤੀ ਵਿੱਚ ਭਾਗ ਲੈਣ ਲਈ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਬੀਐਸਈ (ਭੀਖੀ) ਵਿਖੇ ਗਏ। ਸਾਰੇ ਹੀ ਖਿਡਾਰੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਪੁਜ਼ੀਸ਼ਨਾਂ ਹਾਸਲ ਕੀਤੀਆ, ਜਿਵੇਂ ਜੂਡੋ ਵਿਚ ਅੰਡਰ - 14 ਲੜਕੀਆਂ ਵਿੱਚ ਤਸ਼ਮੀਤ ਕੌਰ (27 ਕਿਲੋ), ਮਨਰੀਤ ਕੌਰ (44 ਕਿਲੋ) ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਹਰਲੀਨ ਪਾਲ (23ਕਿਲੋ) ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕੀਆਂ ਵਿਚ ਖੁਸ਼ਮੀਤ ਕੌਰ (70 ਕਿਲੋ) ਨੇ ਪਹਿਲਾ ਸਥਾਨ ਤੇ ਅਰਸ਼ਨੂਰ ਕੌਰ (48 ਕਿਲੋ) ਨੇ ਦੂਸਰਾ ਸਥਾਨ ਹਾਸਲ ਕੀਤਾ। ਅੰਡਰ19 ਲੜਕੀਆਂ ਵਿੱਚ ਜਸਮੀਨ ਕੌਰ (48 ਕਿਲੋ) ਨੇ ਦੂਸਰਾ ਸਥਾਨ ਹਾਸਲ ਕੀਤਾ। ਕੁਰਾਸ਼ ਵਿੱਚ ਅੰਡਰ 14 ਲੜਕੀਆਂ ਵਿੱਚ ਅਰਸ਼ਪ੍ਰੀਤ ਕੌਰ ( 24 ਕਿਲੋ), ਮਨਵੀਰ ਕੌਰ (28 ਕਿਲੋ), ਪਰਨੀਤ ਕੌਰ(32 ਕਿਲੋ), ਅਭੀਜੋਤ ਕੌਰ (36 ਕਿਲੋ) ਤੇ ਚਾਰਵੀ (44 ਕਿਲੋ) ਅਤੇ ਮਾਨਵੀ ਸ਼ਰਮਾਂ (48 ਕਿਲੋ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਵਿੱਚ ਖੁਸ਼ਦੀਪ ਕੌਰ ( 36 ਕਿਲੋ), ਪਰਦੀਪ ਕੌਰ (44 ਕਿਲੋ), ਨੈਨਸੀ (48 ਕਿਲੋ), ਹਰਨੀਲ ਕੌਰ (52 ਕਿਲੋ), ਪ੍ਰਭਲੀਨ ਕੌਰ (57 ਕਿਲੋ) ਅਤੇ ਐਸ਼ਪ੍ਰੀਤ ਕੌਰ (63 ਕਿਲੋ) ਨੇ ਪਹਿਲਾ ਸਥਾਨ ਹਾਸਿਲ ਕੀਤਾ । ਅੰਡਰ 19 ਲੜਕੀਆਂ ਵਿੱਚ ਰਮਨੀਤ ਕੌਰ (40 ਕਿਲੋ), ਗੁਰਲੀਨ ਕੌਰ (44 ਕਿਲੋ), ਜਸਮੀਨ ਕੌਰ (48 ਕਿਲੋ), ਅਰਸ਼ਦੀਪ ਸ਼ਰਮਾਂ (63 ਕਿਲੋ), ਸੁਖਮਨ ਕੌਰ (70 ਕਿਲੋ) ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਖੁਸ਼ਪ੍ਰੀਤ ਕੌਰ (52 ਕਿਲੋ) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਲੜਕਿਆਂ ਵਿਚ ਏਕਮਨੂਰ ਸਿੰਘ (25 ਕਿਲੋ), ਤਨਵੀਰ ਸਿੰਘ (30 ਕਿਲੋ), ਪਰਦੀਪ ਸਿੰਘ (40 ਕਿਲੋ), ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਰਣਜੀਤ ਸਿੰਘ (50 ਕਿਲੋ) ਅਤੇ ਪਾਰਥ (55 ਕਿਲੋ) ਨੇ ਦੂਸਰਾ ਸਥਾਨ ਹਾਸਲ ਕੀਤਾ। ਅੰਡਰ 17 ਲੜਕਿਆਂ ਵਿਚ ਹਰਮਨ ਸਿੰਘ (73 ਕਿਲੋ) ਅਤੇ ਸੁਖਮਨਪ੍ਰੀਤ ਸਿੰਘ (73 ਕਿਲੋ) ਨੇ ਪਹਿਲਾ ਸਥਾਨ ਅਤੇ ਦਕਸ਼ (45 ਕਿਲੋ) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਵਿਚ ਨਵਜੋਤ ਸਿੰਘ (55 ਕਿਲੋ), ਦਿਲਜੀਤ ਸਿੰਘ (66 ਕਿਲੋ) ਤੇ ਹਰਮਨ ਸਿੰਘ (60 ਕਿੱਲੋ) ਨੇ ਪਹਿਲਾ ਸਥਾਨ ਅਤੇ ਲਵਪ੍ਰੀਤ ਸਿੰਘ (50 ਕਿਲੋ) ਨੇ ਦੂਸਰਾ ਸਥਾਨ ਹਾਸਲ ਕੀਤਾ। ਕੁਸ਼ਤੀ ਵਿਚ ਅੰਡਰ 17 ਵਿੱਚ ਹਰਪ੍ਰੀਤ ਸਿੰਘ (71 ਕਿਲੋ) ਨੇ ਵੀ ਪਹਿਲਾ ਸਥਾਨ ਹਾਸਲ ਕੀਤਾ ਤੇ ਅੰਡਰ 19 ’ਚ ਵੀਰਦਵਿੰਦਰ ਸਿੰਘ (57 ਕਿਲੋ) ਨੇ ਤੀਸਰਾ ਸਥਾਨ ਹਾਸਲ ਕਰਕੇ ਵਿੱਦਿਆ ਮੰਦਰ ਦਾ ਨਾਮ ਰੌਸ਼ਨ ਕੀਤਾ। ਵਿੱਦਿਆ ਮੰਦਰ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਜੂਡੋ, ਕੁਰਾਸ਼ ਅਤੇ ਕੁਸ਼ਤੀ ਵਿਚ ਗੋਲਡ ਤੇ ਸਿਲਵਰ ਮੈਡਲ ਹਾਸਲ ਕਰਕੇ ਵਿਦਿਆ ਮੰਦਰ ਦਾ ਨਾਮ ਚਮਕਾਇਆ। ਇਸੇ ਦੌਰਾਨ ਵਿੱਦਿਆ ਮੰਦਰ ਦੇ ਪ੍ਰੁਧਾਨ ਡਾ. ਬਲਦੇਵ ਰਾਜ ਬਾਂਸਲ ਤੇ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਜੀ ਨੇ ਵੀ ਇਹਨਾਂ ਸਾਰੇ ਖਿਡਾਰੀਆਂ ਦੀ ਇਸ ਸ਼ਾਨਦਾਰ ਜਿੱਤ ’ਤੇ ਵਧਾਈ ਦਿੰਦਿਆ ਅੱਗੇ ਵੀ ਅਜਿਹੀਆਂ ਮੱਲਾਂ ਮਾਰਨ ਦਾ ਆਸ਼ੀਰਵਾਦ ਦਿੱਤਾ ਅਤੇ ਦੱਸਿਆ ਕਿ ਹੁਣ ਇਹ ਜੂਡੋ, ਅਤ ਕੁਰਾਸ਼ ਦੇ ਖਿਡਾਰੀ ਨੈਸ਼ਨਲ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਰਾਂਚੀ (ਝਾਰਖੰਡ) ਵਿਖੇ ਜਾਣਗੇ ਅਤੇ ਕੁਸ਼ਤੀ ਵਾਲੇ ਖਿਡਾਰੀ ਮੱਧ ਪ੍ਰਦੇਸ਼ ਵਿਖੇ ਜਾਣਗੇ।