70ਵੀਆਂ ਜ਼ਿਲ੍ਹਾ ਪੱਧਰੀ ਐਥਲੈਟਿਕਸ ’ਚ ਸਰਦੂਲਗੜ੍ਹ ਦੇ ਖਿਡਾਰੀਆਂ ਦੀ ਚੜ੍ਹਤ ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ
Publish Date: Tue, 06 Oct 2026 04:42 PM (IST)
Updated Date: Tue, 06 Oct 2026 04:44 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ ਭੋਗਲ ਦੇ ਦਿਸ਼ਾ - ਨਿਰਦੇਸ਼ਾਂ ਹੇਠ ਕਰਵਾਈਆਂ ਜਾ ਰਹੀਆਂ 70ਵੀਆਂ ਜ਼ਿਲ੍ਹਾ ਪੱਧਰੀ ਸਰਦ ਰੁੱਤ ਖੇਡਾਂ ਐਥਲੈਟਿਕਸ ਦੇ ਦੂਜੇ ਦਿਨ ਵੱਖ-ਵੱਖ ਉਮਰ ਵਰਗਾਂ ਵਿੱਚ ਫ਼ਸਵੇਂ ਅਤੇ ਰੋਮਾਂਚਕ ਮੁਕਾਬਲੇ ਕਰਵਾਏ ਗਏ। ਖਿਡਾਰੀਆਂ ਨੇ ਪੂਰੇ ਜੋਸ਼, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਲੱਧੜ ਨੇ ਦੱਸਿਆ ਕਿ ਦੂਜੇ ਦਿਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਨਤੀਜਿਆਂ ਵਿਚ ਅੰਡਰ-19 ਕੁੜੀਆਂ ਦੀ 3000 ਮੀਟਰ ਵਾਕ ਵਿੱਚ ਨਮਨਪ੍ਰੀਤ ਕੌਰ (ਸਰਦੂਲਗੜ੍ਹ) ਨੇ ਪਹਿਲਾ ਅਤੇ ਮਨਜੋਤ ਕੌਰ (ਮਾਨਸਾ) ਨੇ ਦੂਜਾ ਸਥਾਨ ਹਾਸਲ ਕੀਤਾ। 200 ਮੀਟਰ ਅੰਡਰ-19 ਕੁੜੀਆਂ ਵਿੱਚ ਹਰਬਾਗ ਕੌਰ (ਸਰਦੂਲਗੜ੍ਹ) ਪਹਿਲੇ ਅਤੇ ਅੰਸਿਕਾ (ਬਰੇਟਾ) ਦੂਜੇ ਸਥਾਨ ’ਤੇ ਰਹੀ। ਅੰਡਰ - 19 ਮੁੰਡਿਆਂ ਦੀ 200 ਮੀਟਰ ਦੌੜ ਵਿਚ ਹਰਮਨਪ੍ਰੀਤ ਸਿੰਘ (ਝੁਨੀਰ) ਨੇ ਪਹਿਲਾ ਤੇ ਸਗਨਪ੍ਰੀਤ ਸਿੰਘ (ਮਾਨਸਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਮੁੰਡਿਆਂ ਦੀ 200 ਮੀਟਰ ਦੌੜ ਵਿੱਚ ਕਰਮਨ ਸਿੰਘ (ਸਰਦੂਲਗੜ੍ਹ) ਨੇ ਪਹਿਲਾ ਅਤੇ ਹਰਨੂਰ ਸਿੰਘ (ਬਰੇਟਾ) ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਕੁੜੀਆਂ ਦੀ 200 ਮੀਟਰ ਦੌੜ ਵਿਚ ਗਗਨਦੀਪ ਕੌਰ (ਸਰਦੂਲਗੜ੍ਹ) ਪਹਿਲੇ ਅਤੇ ਪ੍ਰਨੀਤ ਕੌਰ (ਝੁਨੀਰ) ਦੂਜੇ ਸਥਾਨ ’ਤੇ ਰਹੀ। ਅੰਡਰ-14 ਕੁੜੀਆਂ ਦੀ 200 ਮੀਟਰ ਦੌੜ ਵਿਚ ਅੰਜਲੀ ਰਾਗੇਰਾ (ਸਰਦੂਲਗੜ੍ਹ) ਨੇ ਪਹਿਲਾ ਤੇ ਸਿਮਰਨ ਰਾਣੀ (ਮੂਸਾ) ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਮੁੰਡਿਆਂ ਦੀ 200 ਮੀਟਰ ਦੌੜ ਵਿਚ ਯੋਗੇਸ਼ ਕੁਮਾਰ ਅਤੇ ਕੁਲਦੀਪ ਸਿੰਘ ਦੋਵੇਂ ਸਰਦੂਲਗੜ੍ਹ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਮੁੰਡਿਆਂ ਦੀ 3000 ਮੀਟਰ ਦੌੜ ਵਿੱਚ ਵਿਨੈ ਸਿੰਘ ਮਾਨਸਾ ਨੇ ਪਹਿਲਾ ਅਤੇ ਗੁਰਪ੍ਰੀਤ ਸਿੰਘ ਸਰਦੂਲਗੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-19 ਮੁੰਡਿਆਂ ਦੀ 3000 ਮੀਟਰ ਦੌੜ ਵਿੱਚ ਕ੍ਰਿਸ਼ਨ ਸਿੰਘ (ਬੋਹਾ) ਨੇ ਪਹਿਲਾ ਅਤੇ ਦੁਰਵਿੰਦਰ ਸਿੰਘ (ਭੀਖੀ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਮੁੰਡਿਆਂ ਦੀ ਲੰਬੀ ਛਾਲ ਵਿੱਚ ਸਹਿਜਪ੍ਰੀਤ ਸਿੰਘ (ਫਫੜੇ ਭਾਈਕੇ) ਪਹਿਲੇ ਅਤੇ ਅਭੀਕਰਨ ਸਿੰਘ (ਬੋਹਾ) ਦੂਜੇ ਸਥਾਨ ’ਤੇ ਰਹੇ। ਅੰਡਰ-14 ਕੁੜੀਆਂ ਦੀ ਲੰਬੀ ਛਾਲ ਵਿੱਚ ਏਕਨੂਰ ਕੌਰ (ਫਫੜੇ ਭਾਈਕੇ) ਨੇ ਪਹਿਲਾ ਅਤੇ ਕੀਰਤੀ (ਸਰਦੂਲਗੜ੍ਹ) ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਕੁੜੀਆਂ ਦੀ 3000 ਮੀਟਰ ਦੌੜ ਵਿੱਚ ਮੀਨੂ ਕੁਮਾਰੀ (ਸਰਦੂਲਗੜ੍ਹ) ਨੇ ਪਹਿਲਾ ਅਤੇ ਜਸ਼ਨ ਕੌਰ (ਭੀਖੀ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਸ਼ਰੀਰਕ ਸਿੱਖਿਆ ਅਧਿਆਪਕਾਂ ਅਤੇ ਕੋਚਾਂ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ। ਖੇਡ ਮੈਦਾਨ ਵਿੱਚ ਦਿਨ ਭਰ ਚੱਲੇ ਮੁਕਾਬਲਿਆਂ ਦੌਰਾਨ ਖਿਡਾਰੀਆਂ ਵਿੱਚ ਜਿੱਤ ਲਈ ਭਰਪੂਰ ਜੋਸ਼ ਦੇਖਣ ਨੂੰ ਮਿਲਿਆ। ਪ੍ਰਬੰਧਕਾਂ ਵੱਲੋਂ ਮੁਕਾਬਲੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ।