ਘੱਗਰ ’ਚ ਪਾਣੀ ਦਾ ਪੱਧਰ ਘਟਨਾ ਸ਼ੁਰੂ ਕੱਲ੍ਹ ਤੱਕ ਸਰਦੂਲਗੜ੍ਹ
Publish Date: Wed, 15 Jul 2026 07:50 PM (IST)
Updated Date: Thu, 16 Jul 2026 04:04 AM (IST)
ਫ਼ੋਟੋ : 10 ਐਮਏਐਨ ਕੈਪਸ਼ਨ : ਘੱਗਰ ਵਿੱਚ ਵੱਗ ਰਹੇ ਪਾਣੀ ਦੀ ਤਾਜ਼ਾ ਸਥਿਤੀ ਦੀ ਤਸਵੀਰ। * ਕਿਨਾਰੇ ਵਾਸਤੇ ਲੋਕਾਂ ਨੇ ਕੀਤੀ ਰਾਹਤ ਮਹਿਸੂਸ ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਕੱਲ੍ਹ ਤੱਕ ਸਰਦੂਲਗੜ੍ਹ ਵਿੱਚ ਘੱਗਰ ’ਚ ਪਾਣੀ ਦਾ ਪੱਧਰ 11 ਫੁੱਟ ਦੇ ਕਰੀਬ ਪਹੁੰਚ ਗਿਆ ਸੀ ਪਰ ਅੱਜ ਬਾਅਦ ਦੁਪਹਿਰ ਘਟਨਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਘੱਗਰ ਕਿਨਾਰੇ ਵਸਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਨੇ ਰਾਹਤ ਮਹਿਸੂਸ ਕੀਤੀ ਹੈ। ਭਾਵੇਂ ਹਾਲੇ ਬਾਰਿਸ਼ ਦਾ ਸਮਾਂ ਸ਼ੂਰੁ ਹੀ ਹੋਇਆ ਹੈ ਅਤੇ ਖ਼ਤਰੇ ਨੂੰ ਪੂਰੀ ਤਰ੍ਹਾਂ ਟਾਲਿਆ ਨਹੀਂ ਜਾ ਸਕਦਾ ਪਰ ਫ਼ਿਰ ਵੀ ਇਸ ਵਾਰ ਘੱਟ ਬਾਰਿਸ਼ ਹੋਣ ਦੀ ਉਮੀਦ ਕਾਰਨ ਲੋਕਾਂ ਵਿੱਚ ਘੱਗਰ ਨੂੰ ਲੈ ਕੇ ਜ਼ਿਆਦਾ ਚਿੰਤਾ ਨਹੀਂ ਦੇਖੀ ਜਾ ਰਹੀ। ਇਸ ਸਬੰਧੀ ਪ੍ਰੋਫ਼ੈਸਰ ਬਿੱਕਰ ਜੀਤ ਸਿੰਘ ਸਾਧੂਵਾਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਘੱਗਰ ਵਿੱਚ ਪਾਣੀ ਦਾ ਪੱਧਰ 11 ਫੁੱਟ ਹੋਣ ਤੋਂ ਉਪਰੰਤ ਘਟਨਾ ਸ਼ੁਰੂ ਹੋ ਗਿਆ ਹੈ ਪਰ ਫ਼ਿਰ ਵੀ ਇਸ ਪੱਧਰ ਤੱਕ ਜੇਕਰ ਪਾਣੀ ਘੱਗਰ ਵਿੱਚ ਚਲਦਾ ਰਹੇ ਤਾਂ ਕਿਨਾਰੇ ਵੱਸਦੇ ਲੋਕਾਂ ਨੂੰ ਇਸ ਦਾ ਬਹੁਤ ਵੱਡਾ ਫ਼ਾਇਦਾ ਹੈ। ਸਭ ਤੋਂ ਵੱਡਾ ਫ਼ਾਇਦਾ ਜੇਕਰ ਘੱਗਰ ਵਿੱਚ 15 ਫੁੱਟ ਤੱਕ ਪਾਣੀ ਚੱਲਦਾ ਰਹਿੰਦਾ ਹੈ ਤਾਂ ਆਲੇ ਦੁਆਲੇ ਪਿੰਡਾਂ ਵਿੱਚ ਜ਼ਮੀਨੀ ਪਾਣੀ ਦੇ ਪੱਧਰ ਪੱਧਰ ਵਿੱਚ ਕਾਫ਼ੀ ਸੁਧਾਰ ਹੋਵੇਗਾ ਕਿਉਂਕਿ ਹੁਣ ਝੋਨੇ ਦੀ ਬਜਾਏ ਵਿੱਚ ਰਕਬਾ ਵਧਣ ਕਾਰਨ ਦਿਨ ਪ੍ਰਤੀ ਦਿਨ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ ਅਤੇ ਜੇਕਰ ਘੱਗਰ ਵਿੱਚ ਇੱਕ ਸੀਮਤ ਮਾਤਰਾ ਵਿੱਚ ਪਾਣੀ ਵਗਦਾ ਰਹੇ ਤਾਂ ਇਸ ਨਾਲ ਖੇਤਾਂ ਵਿੱਚ ਮੋਟਰਾਂ ਦੇ ਪਾਣੀ ਵਿੱਚ ਵਾਧਾ ਹੋਵੇਗਾ ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਕੁਦਰਤ ਨੇ ਘੱਗਰ ਵਿੱਚ ਵਗ ਰਹੇ ਜ਼ਹਿਰੀਲੇ ਪਾਣੀ ਤੋਂ ਵੀ ਆਲੇ ਦੁਆਲੇ ਦੇ ਲੋਕਾਂ ਨੂੰ ਛੁਟਕਾਰਾ ਦਵਾ ਦਿੱਤਾ ਹੈ। ਇਸ ਸਮੇਂ ਜਦੋਂ ਝੋਨੇ ਦੀ ਲਵਾਈ ਦਾ ਸੀਜ਼ਨ ਪੂਰ੍ਹੇ ਜ਼ੋਰਾਂ ‘ਤੇ ਹੈ ਅਤੇ ਉਧਰੋਂ ਨਹਿਰਾਂ ਵਿੱਚ ਬੰਦੀ ਹੋਣ ਕਾਰਨ ਪਾਣੀ ਨਹੀਂ ਆ ਰਿਹਾ। ਘੱਗਰ ਵਿੱਚ ਵਗ ਰਿਹਾ ਹੈ। ਇਹ ਪਾਣੀ ਕਿਸਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਵੱਲੋਂ ਘੱਗਰ ਵਿੱਚ ਪਾਈਪਲਾਈਨ ਪਾ ਕੇ ਝੋਨੇ ਦੀ ਫ਼ਸਲ ਲਾਈ ਜਾ ਰਹੀ ਹੈ ਅਤੇ ਇਹ ਪਾਣੀ ਫ਼ਸਲਾਂ ਲਈ ਬਹੁਤ ਹੀ ਗੁਣਕਾਰੀ ਵੀ ਹੈ। ਪਰ ਇਸ ਵਾਰ ਬਾਰਿਸ਼ਾਂ ਘੱਟ ਹੋਣ ਕਾਰਨ ਘੱਗਰ ਵਿੱਚ ਵਗ ਰਿਹਾ ਹੈ। ਇਹ ਪਾਣੀ ਜ਼ਿਆਦਾ ਦਿਨ ਤੱਕ ਇਸ ਪੱਧਰ ਤੱਕ ਨਹੀਂ ਚੱਲੇਗਾ। ਹਰ ਸਥਿਤੀ ਨਾਲ ਨਜਿੱਠਣ ਲਈ ਵਿਭਾਗ ਵੱਲੋਂ ਪ੍ਰਬੰਧ ਪੂਰੇ : ਜੇਈ ਇਸ ਸਬੰਧੀ ਡਰੇਨ ਵਿਭਾਗ ਦੇ ਜੇਈ ਸੰਨੀ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਘੱਗਰ ’ਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਪਰ ਫ਼ਿਰ ਵੀ ਵਿਭਾਗ ਵੱਲੋਂ ਹਰ ਸਥਿਤੀ ਨਾਲ ਨਿਬੜਨ ਦੇ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ ਕਿਨਾਰੇ ਵਾਸਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਚੁਕੰਨਾ ਹੈ