8 ਲੱਖ ਨਾਲ ਵਾਲਮੀਕਿ ਧਰਮਸ਼ਾਲਾ ਦੀ ਮੁਰੰਮਤ ਦਾ ਕੰਮ ਸ਼ੁਰੂ
ਸਰਦੂਲਗੜ੍ਹ ਵਿੱਚ
Publish Date: Tue, 17 Feb 2026 07:47 PM (IST)
Updated Date: Wed, 18 Feb 2026 04:13 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੇ ਵਿਕਾਸ ਕੰਮ ਹੌਲੀ-ਹੌਲੀ ਰਫ਼ਤਾਰ ਫੜਦੇ ਜਾ ਰਹੇ ਹਨ। ਇਸ ਕਾਰਨ ਅੱਜ ਵਾਰਡ-6 ’ਚ ਵਾਲਮੀਕਿ ਧਰਮਸ਼ਾਲਾ ਦੀ ਮੁਰੰਮਤ ਦਾ ਨੀਂਹ ਪੱਥਰ ਵਾਰਡ ਦੇ ਕੌਂਸਲਰ ਰੇਸ਼ਮ ਸਿੰਘ ਵੱਲੋਂ ਰੱਖਿਆ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਵੀਨਾ ਰਾਣੀ ਦੇ ਪੁੱਤਰ ਪੰਕਜ ਕੁਮਾਰ ਗਰਗ ਟਾਟਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਸ਼ਹਿਰ ’ਚ ਵਿਕਾਸ ਕਾਰਜ ਰਫ਼ਤਾਰ ਫੜ ਰਹੇ ਹਨ। ਬੀਤੇ ਦਿਨੀਂ ਆਟੋ ਮਾਰਕੀਟ ’ਚ 20 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ ਸੀ ਤੇ ਅੱਜ ਸ਼ਹਿਰ ’ਚ ਦੇ ਵੱਖ-ਵੱਖ ਵਾਰਡਾਂ ’ਚ ਧਰਮਸ਼ਾਲਾਵਾਂ ਦੀ ਮੁਰੰਮਤ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਸ਼ਹਿਰ ’ਚ ਜਲਦ ਹੀ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਕੰਮ ’ਤੇ ਸੀਵਰੇਜ਼ ਦੇ ਕੰਮ ਵੀ ਸ਼ੁਰੂ ਕੀਤੇ ਜਾ ਰਹੇ ਹਨ। ਵਾਰਡ ਦੇ ਕੌਂਸਲਰ ਰੇਸ਼ਮ ਸਿੰਘ ਧਰਮਸ਼ਾਲਾ ਦੀ ਰਿਪੇਅਰ ਲਈ ਸਹਾਇਤਾ ਰਾਸ਼ੀ ਦੇਣ ਲਈ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਨਗਰ ਪੰਚਾਇਤ ਪ੍ਰਧਾਨ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾਂ ਨਾਲ ਕੌਂਸਲਰ ਨਵਿੰਦਰ ਸਿੰਘ, ਕੌਂਸਲਰ ਵਿਰਸਾ ਸਿੰਘ, ਕੌਂਸਲਰ ਸੁਖਜੀਤ ਸਿੰਘ ਬੱਬਰ, ਬਲਾਕ ਪ੍ਰਧਾਨ ਆਤਮ ਪ੍ਰਕਾਸ਼ ਲੱਛੀ, ਕੌਂਸਲਰ ਅਵਤਾਰ ਸਿੰਘ ਤਾਰੀ ਤੋਂ ਇਲਾਵਾ ਵਾਰਡ ਵਾਸੀ ਹਾਜ਼ਰ ਸਨ।