ਸਰਸਵਤੀ ਮਾਤਾ ਦੀ ਜੈਅੰਤੀ ਉਤਸ਼ਾਹ ਨਾਲ ਮਨਾਈ
ਜੈ ਮਾਂ ਮੰਦਰ ਵਿੱਚ ਸਰਸਵਤੀ ਮਾਤਾ ਦਾ ਜਨਮਦਿਨ
Publish Date: Fri, 23 Jan 2026 06:06 PM (IST)
Updated Date: Sat, 24 Jan 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਜੈ ਮਾਂ ਮੰਦਰ ਵਿੱਚ ਸਰਸਵਤੀ ਮਾਤਾ ਦਾ ਜਨਮ ਦਿਨ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਪੀਲੇ ਮਿੱਠੇ ਚਾਵਲ ਪ੍ਰਸ਼ਾਦ ਦੇ ਰੂਪ ਵਿੱਚ ਵੰਡ ਕੀਤੇ ਗਏ। ਇਸਤਰੀ ਸਤਿਸੰਗ ਸਭਾ ਵੱਲੋਂ ਮਾਤਾ ਸਰਸਵਤੀ ਜੀ ਦਾ ਗੁਣਗਾਨ ਕੀਤਾ ਗਿਆ ਅਤੇ ਮਾਤਾ ਜੀ ਦੇ ਜਨਮਦਿਨ ਦਾ ਕੇਕ ਵੀ ਕੱਟਿਆ ਗਿਆ। ਸਾਰੀਆਂ ਮਹਿਲਾਵਾਂ ਅੱਜ ਮੰਦਰ ਵਿੱਚ ਪੀਲੇ ਵਸਤਰ ਪਾ ਕੇ ਆਏ। ਪੰਡਿਤ ਨਵਰਾਜ ਸ਼ਾਸਤਰੀ ਵੱਲੋਂ ਵਿਧੀ ਅਨੁਸਾਰ ਮਾਤਾ ਸਰਸਵਤੀ ਜੀ ਦਾ ਪੂਜਨ ਕਰਵਾਇਆ। ਮਾਤਾ ਸਰਸਵਤੀ ਸੰਗੀਤ ਦੀ ਦੇਵੀ ਹੈ, ਜੋ ਵੀ ਕਲਾਕਾਰ ਗਾਣਾ ਸ਼ੁਰੂ ਕਰਦੇ ਹਨ। ਪਹਿਲਾਂ ਮਾਤਾ ਸਰਸਵਤੀ ਦਾ ਗੁਣਗਾਨ ਤੇ ਬਸੰਤ ਪੰਚਮੀ ਵਾਲੇ ਦਿਨ ਮਾਤਾ ਸਰਸਵਤੀ ਦਾ ਜਨਮਦਿਨ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਪਤੰਗ ਉਡਾਉਂਦੇ ਹਨ। ਇਸ ਮੌਕੇ ਬਿੰਦਰਪਾਲ ਗਰਗ, ਰਾਜ ਕੁਮਾਰ ਮਿੱਤਲ, ਵਿਨੋਦ ਬਾਂਸਲ, ਕ੍ਰਿਸ਼ਨ ਮਦਾਨ, ਭਗਵਾਨ ਦਾਸ, ਨਿਸ਼ਾ ਹੰਸ, ਰੇਨੂ ਅਰੋੜਾ ਅਤੇ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ।