"ਅੰਮ੍ਰਿਤ" ਅਧੀਨ ਕੀਤੀ ਸਿਵਲ ਸਕੱਤਰੇਤ ਦੀ ਸਫ਼ਾਈ
ਸੰਤ ਨਿਰੰਕਾਰੀ ਮੰਡਲ ਮਾਨਸਾ ਵੱਲੋਂ ਬਾਬਾ ਹਰਦੇਵ
Publish Date: Sun, 22 Feb 2026 05:48 PM (IST)
Updated Date: Mon, 23 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੰਤ ਨਿਰੰਕਾਰੀ ਮੰਡਲ ਮਾਨਸਾ ਵੱਲੋਂ ਬਾਬਾ ਹਰਦੇਵ ਸਿੰਘ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਸਕੱਤਰੇਤ ਦੀ ਸਫ਼ਾਈ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਮੰਡਲ ਦੇ ਮੈਂਬਰ ਸੇਵਾਮੁਕਤ ਪੀਸੀਐਸ ਓਮ ਪ੍ਰਕਾਸ਼ ਨੇ ਦੱਸਿਆ ਕਿ ਨਿਰੰਕਾਰੀ ਮੰਡਲ ਦੇ ਪ੍ਰੋਜੈਕਟ "ਅੰਮ੍ਰਿਤ" ਦੇ ਸਲੋਗਨ "ਸਵੱਛ ਜਲ ਸਵੱਛ ਮਨ" ਹੇਠ ਇਹ ਸਫ਼ਾਈ ਕੀਤੀ ਹੈ। ਇਹ ਸਫ਼ਾਈ ਨਿਰੰਕਾਰੀ ਮੰਡਲ ਦੀਆਂ ਸਾਰੇ ਭਾਰਤ ਵਿੱਚ ਚੱਅ ਰਹੀਆਂ ਇਕਾਈਆਂ ਵੱਲੋਂ ਕੀਤੀ ਗਈ ਹੈ। ਇਸਦਾ ਮਕਸਦ ਲੋਕਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਬਾਰੇ ਜਾਗਰੂਕ ਕਰਨਾ ਹੈ ਜਿਵੇਂਕਿ ਸਲੋਗਨ ਸਵੱਛ ਜਲ ਸਵੱਛ ਮਨ ਤੋਂ ਹੀ ਸਮਝ ਆਉਂਦੀ ਹੈ ਕਿ ਸਾਫ਼ ਸੁਥਰੇ ਵਾਤਾਵਰਣ ਵਿੱਚ ਹੀ ਸਵੱਛ ਮਨ ਦਾ ਵਾਸ ਹੁੰਦਾ ਹੈ। ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਿਰਸਵਾਰਥ ਸੇਵਾ ਦਾ ਆਨੰਦ ਹੀ ਵੱਖਰਾ ਹੈ। ਇਸੇ ਤਰ੍ਹਾਂ ਦੀ ਸੇਵਾ ਜਿਸ ਵਿੱਚ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਣ ਮੁਹਈਆ ਕਰਵਾਇਆ ਜਾਵੇ। ਉਸ ਸਾਫ਼ ਸੁਥਰੇ ਵਾਤਾਵਰਣ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਹ ਸਭ ਤੋਂ ਉੱਤਮ ਸੇਵਾ ਹੈ ਉਨ੍ਹਾਂ ਮੰਡਲ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਇਸ ਮੁਹਿੰਮ ਸਮੇਂ ਪਹੁੰਚ ਕੇ ਸੰਗਤ ਵਿੱਚ ਸੇਵਾ ਭਾਵਨਾ ਦੇਖਣ ਦਾ ਵਿਲੱਖਣ ਅਨੁਭਵ ਹੋਇਆ ਹੈ। ਇਸ ਮੌਕੇ ਅਪੈਕਸ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਨਿਰੰਕਾਰੀ ਮੰਡਲ ਵਲੋਂ ਅਜਿਹੇ ਸਮਾਜਸੇਵੀ ਕੰਮ ਲਗਾਤਾਰ ਕੀਤੇ ਜਾਂਦੇ ਹਨ ਤੇ ਮੰਡਲ ਵੱਲੋਂ ਕੋਰਟ ਕੰਪਲੈਕਸ ਵਿਖੇ ਪੰਜ ਸਾਲ ਪਹਿਲਾਂ ਲਗਾਏ ਗਏ ਬੂਟੇ ਜਿਨ੍ਹਾਂ ਦੀ ਮੰਡਲ ਦੀ ਸੰਗਤ ਵਲੋਂ ਲਗਾਤਾਰ ਸੰਭਾਲ ਕੀਤੀ ਜਾ ਰਹੀ ਹੈ। ਅੱਜ ਵੱਡੇ ਰੁੱਖ ਬਣ ਗਏ ਹਨ, ਜੋ ਕਿ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਯੋਗਦਾਨ ਪਾਉਂਦੇ ਹਨ। ਉਨ੍ਹਾਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਅਜਿਹੇ ਕੰਮਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਮੰਡਲ ਦੇ ਸੀਨੀਅਰ ਮੈਂਬਰ ਖੂਨਦਾਨੀ ਹਰਬੰਸ ਸਿੰਘ ਨੇ ਦੱਸਿਆ ਕਿ ਮੰਡਲ ਦੇ ਮੁੱਖ ਸੇਵਾਦਾਰ ਰਵੀ ਕੁਮਾਰ ਅਤੇ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਅੱਜ ਜਿੱਥੇ ਸਿਵਲ ਸਕੱਤਰੇਤ ਅਤੇ ਕੋਰਟ ਕੰਪਲੈਕਸ ਦੀ ਸਫ਼ਾਈ ਕੀਤੀ ਹੈ। ਉਸ ਦੇ ਨਾਲ ਹੀ ਪਹਿਲਾਂ ਲਗਾਏ ਰੁੱਖਾਂ ਦੇ ਨਾਲ ਦੀ ਥਾਂ ਨੂੰ ਸਾਫ਼ ਕਰਕੇ ਨਵੇਂ ਰੁੱਖ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਸੇਵਾ ਦੇ ਕੰਮ ਮੰਡਲ ਵੱਲੋਂ ਮਿਲਦੇ ਨਿਰਦੇਸ਼ਾਂ ਅਨੁਸਾਰ ਸਮੇਂ ਸਮੇਂ ਤੇ ਕੀਤੇ ਜਾਂਦੇ ਹਨ ਅਤੇ ਸਮੂਹ ਮੈਂਬਰਾਂ ਵੱਲੋਂ ਪਰਿਵਾਰਕ ਮੈਂਬਰਾਂ ਸਮੇਤ ਪਹੁੰਚ ਕੇ ਸੇਵਾ ਨਿਭਾਈ ਜਾਂਦੀ ਹੈ।