ਸਨਾਤਨ ਧਰਮ ਸਭਾ ਮਾਨਸਾ ਵੱਲੋਂ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਦਾ ਕੀਤਾ ਸਨਮਾਨ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਪ੍ਰਧਾਨ
Publish Date: Sun, 25 Oct 2026 05:16 PM (IST)
Updated Date: Sun, 25 Oct 2026 05:19 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਪ੍ਰਧਾਨ ਵਿਨੋਦ ਭੰਮਾਂ ਦੀ ਅਗਵਾਈ ਹੇਠ ਮਾਨਸਾ ਸ਼ਹਿਰ ਦੀ ਬੇਟੀ ਕ੍ਰੀਮੀ ਗਰਗ ਅਤੇ ਬੇਟੇ ਸ਼ਿਵਮ ਗੋਇਲ ਦਾ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਰਜੇਸ਼ ਪੰਧੇਰ ਨੇ ਦੱਸਿਆ ਕਿ ਪਿਛਲੇ ਦਿਨੀਂ ਹਰਿਆਣਾ ਸਿਵਲ ਸਰਵਿਸਿਜ਼ ਦੇ ਐਲਾਨੇ ਗਏ ਨਤੀਜਿਆਂ ’ਚ ਮਾਨਸਾ ਸ਼ਹਿਰ ਦੇ ਵਪਾਰੀ ਅਤੇ ਸਨਾਤਨ ਧਰਮ ਸਭਾ ਦੇ ਮੈਂਬਰ ਰਾਜ ਕੁਮਾਰ ਗਰਗ ਦੀ ਬੇਟੀ ਕ੍ਰੀਮੀ ਗਰਗ ਨੇ ਚੋਥਾ ਸਥਾਨ ਪ੍ਰਾਪਤ ਕਰਕੇ ਇਸ ਵੱਕਾਰੀ ਪ੍ਰੀਖਿਆ ਨੂੰ ਪਾਸ ਕੀਤਾ ਹੈ ਇਸੇ ਤਰ੍ਹਾਂ ਬਾਰ ਐਸੋਸੀਏਸ਼ਨ ਮਾਨਸਾ ਦੇ ਸਾਬਕਾ ਪ੍ਰਧਾਨ ਅਤੇ ਸਨਾਤਨ ਧਰਮ ਸਭਾ ਦੇ ਮੈਂਬਰ ਨਵਲ ਗੋਇਲ ਦੇ ਬੇਟੇ ਸ਼ਿਵਮ ਗੋਇਲ ਨੇ ਹਰਿਆਣਾ ਦੇ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਦੀ ਪ੍ਰੀਖਿਆ ਪਾਸ ਕਰਕੇ ਮਾਨਸਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਸਨਾਤਨ ਧਰਮ ਸਭਾ ਮਾਨਸਾ ਵੱਲੋਂ ਪ੍ਰਧਾਨ ਵਿਨੋਦ ਭੰਮਾਂ ਦੀ ਅਗਵਾਈ ਹੇਠ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਅੱਜ ਇਹਨਾਂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸਭਾ ਦੇ ਪ੍ਰਧਾਨ ਵਿਨੋਦ ਭੰਮਾਂ ਨੇ ਦੋਨਾਂ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਕਰਨ ਵਾਲੇ ਬੱਚੇ ਜਿੰਦਗੀ ਚ ਵੱਡੇ ਟਿੱਚੇ ਲੈ ਕੇ ਪੜਾਈ ਕਰਦੇ ਹਨ ਅਤੇ ਉਨ੍ਹਾਂ ਟਿੱਚਿਆ ਨੂੰ ਪੂਰਾ ਕਰਨ ਲਈ ਪੁਰੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਦੇ ਹਨ ਅਤੇ ਪੁਰੀ ਮਿਹਨਤ ਨਾਲ ਕੀਤੀ ਪੜ੍ਹਾਈ ਦੇ ਨਤੀਜੇ ਇਤਿਹਾਸ ਬਣਦੇ ਹਨ ਉਨ੍ਹਾਂ ਕਿਹਾ ਕਿ ਇਹਨਾਂ ਬੱਚਿਆਂ ਵਲੋਂ ਜਿੱਥੇ ਪਰਿਵਾਰ ਦਾ ਨਾਮ ਉੱਚਾ ਕੀਤਾ ਗਿਆ ਹੈ ਉਸ ਦੇ ਨਾਲ ਹੀ ਸਮਾਜ ਅਤੇ ਸ਼ਹਿਰ ਦਾ ਨਾਮ ਵੀ ਰੋਸ਼ਨ ਕੀਤਾ ਹੈ ਉਨ੍ਹਾਂ ਸ਼੍ਰੀ ਸਨਾਤਨ ਧਰਮ ਸਭਾ ਵੱਲੋਂ ਕ੍ਰੀਮੀ ਗਰਗ ਅਤੇ ਸ਼ਿਵਮ ਗੋਇਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੋਲਦਿਆਂ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਕ੍ਰੀਮੀ ਗਰਗ ਅਤੇ ਸ਼ਿਵਮ ਗੋਇਲ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਧੰਨਵਾਦ ਕਰਦਿਆਂ ਕ੍ਰੀਮੀ ਗਰਗ ਅਤੇ ਸ਼ਿਵਮ ਗੋਇਲ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੁਰੀ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ। ਇਸ ਮੌਕੇ ਵਾਈਸ ਪ੍ਰਧਾਨ ਹਰੀ ਰਾਮ ਡਿੰਪਾ, ਖਜਾਨਚੀ ਅ੍ਰਮਿਤ ਮਿੱਤਲ, ਜਾਇੰਟ ਸਕੱਤਰ ਬਿੰਦਰਪਾਲ ਗਰਗ, ਕੌਂਸਲਰ ਪ੍ਰੇਮ ਸਾਗਰ ਭੋਲਾ, ਯੁਕੇਸ਼ ਗੋਇਲ, ਦਰਸ਼ਨ ਪਾਲ ਗਰਗ, ਓਮ ਪ੍ਰਕਾਸ਼ ਜਿੰਦਲ,ਸਨੀ ਗੋਇਲ, ਰਮੇਸ਼ ਜਿੰਦਲ, ਰਕੇਸ਼ ਕੁਮਾਰ, ਪ੍ਰੇਮ ਨਾਥ ਕਾਟੀ, ਸੁਭਾਸ਼ ਕਾਕੜਾ ਸਮੇਤ ਮੈਂਬਰ ਹਾਜ਼ਰ ਸਨ।