- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਧਵੀ ਨਿਸ਼ਕੰਪ ਚੇਤਨਾ ਸਾਧਵੀ ਨਿਸ਼ਕੰਪ ਚੇਤਨਾ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ
ਸ਼ਕਤੀ ਕੀਤਰਨ ਮੰਡਲ ਤੇ ਮਹਿਲਾ ਸਤਿਸੰਗ ਮੰਡਲ ਵੱਲੋਂ ਸਥਾਨਕ ਜੈ ਮਾਂ ਮੰਦਰ ਵਿਖੇ ਵੱਲੋਂ ਕਰਵਾਈ ਜਾ ਰਹੀ ਸ੍ਰੀ ਦੇਵੀ ਮਦਭਾਗਵਤ ਮਹਾਂਪੁਰਖਾਂ ਕਥਾ ਦੇ ਚੌਥੇ ਦਿਨ ਕਥਾ ਦੇਵਤਿਆਂ ਦੀ ਕਥਾ ਦਾ ਵਰਨਣ ਕਰਦਿਆਂ ਸਾਧਵੀ ਨਿਸ਼ਕੰਪ ਚੇਤਨਾ ਗਿਰੀ ਜੀ ਮਹਾਰਾਜ ਨੇ ਕਿਹਾ ਕਿ ਭਗਤੀ ਵਿਚ ਇੰਨ੍ਹੀ ਸ਼ਕਤੀ ਹੈ ਕਿ ਉਹ ਅਸੰਭਵ ਨੂੰ ਸੰਭਵ ਬਣਾ ਦਿੰਦੀ ਹੈ। ਬਸ਼ਰਤੇ ਸਾਡੇ ਵਿਚ ਲਗਨ ਤੇ ਸ਼ਰਧਾ ਨਾਲ ਭਗਤੀ ਕਰਨ ਦੀ ਚੇਸ਼ਟਾ ਹੋਣੀ ਚਾਹੀਦੀ ਹੈ। ਇਸ ਦੌਰਾਨ ਆਰਤੀ ਅਸ਼ੋਕ ਗਰਗ ਪ੍ਰਧਾਨ ਅਗਰਵਾਲ ਸਭਾ ਮਾਨਸਾ ਨੇ ਵਿਧੀ ਪੂਰਵਕ ਕੀਤੀ, ਜਦਕਿ ਜੋਤੀ ਸੁਨੀਤਾ ਰਾਣੀ ਬੋਹਾ ਵਾਲੇ ਪਤਨੀ ਰਾਕੇਸ਼ ਕੁਮਾਰ ਨੇ ਕੀਤੀ। ਸਾਧਵੀ ਨਿਸਕੰਪ ਚੇਤਨਾ ਨੇ ਫ਼ੁਰਮਾਇਆ ਕਿ ਅਸੀਂ ਮਨ ਦੀ ਭਗਤੀ ਤੋਂ ਦੂਰ ਹੁੰਦੇ ਜਾ ਰਹੇ, ਜਿਸ ਨਾਲ ਸਮਾਜ ‘ਚ ਵਿਕਾਰ ਪੈਦਾ ਹੋ ਗਏ, ਪਰ ਭਗਤੀ ਦੀ ਵਲੀਨਤਾ ਇਸ ਨੂੰ ਨਸ਼ਟ ਕਰ ਸਕਦੀ ਹੈ। ਸਾਧਵੀ ਨਿਸਕੰਪ ਚੇਤਨਾ ਜੀ ਕਿਹਾ ਕਿ ਭਗਤੀ ਲਗਨ, ਚੇਸ਼ਟਾ,ਮਨੋਕਾਮਨਾ, ਜਗਿਆਸਾ ਭਰੀ ਤੇ ਸ਼ਰਧਾਵਾਨ ਹੋਣੀ ਚਾਹੀਦੀ ਹੈ। ਸਾਨੂੰ ਉਸ ਤੋਂ ਊਰਜਾ, ਸ਼ਕਤੀ,ਸਫਲਤਾ, ਦਿਰੜਤਾ ਮਿਲੇਗੀ। ਉਨ੍ਹਾਂ ਹਾਜ਼ਰੀਨ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਤੇ ਉਨ੍ਹਾਂ ਵੱਲੋਂ ਹੋਰਨਾਂ ਨੂੰ ਵੀ ਪ੍ਰਭੂ ਭਗਤੀ ਨਾਲ ਜੋੜਣ ਦਾ ਸੁਨੇਹਾ ਦੇਣਾ ਚਾਹੀਦਾ ਹੈ। ਮੰਚ ਸੰਚਾਲਨ ਧਾਰਮਿਕ ਵਿਚਾਰਾਂ ਨਾਲ ਬਿੰਦਰਪਾਲ ਗਰਗ ਨੇ ਬਾਖੂਬੀ ਸੰਭਾਲਿਆ।ਇਸ ਮੌਕੇ, ਮਹਿਲਾ ਸਤਿਸੰਗ ਮੰਡਲ ਦੀ ਪ੍ਰਧਾਨ ਨਿਸ਼ਾ ਹੰਸ, ਰੇਣੂ ਅਰੋੜਾ, ਰਾਜੇਸ਼ ਪੰਧੇਰ ਸੈਕਟਰੀ ਸਨਾਤਨ ਧਰਮ ਸਭਾ, ਯੋਗੇਸ਼ ਸੋਨੂੰ,ਭਗਵਾਨ ਦਾਸ,ਦੀਪਕ ਗਰਗ,ਹਰੀ ਓਮ ਸ਼ਰਮਾ, ਤਰਸੇਮ ਚੰਦ, ਨਿਤਿਨ ਖੂੰਗਰ, ਕ੍ਰਿਸ਼ਨ ਮਦਾਨ, ਲਕਸ਼ ਬਾਂਸਲ,ਸੰਨੀ ਗੋਇਲ ਆਦਿ ਸ਼ਾਮਲ ਸਨ।