
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਾ. ਜਰਨੈਲ ਸਿੰਘ ਡੋਡ ਸੂਬਾਈ ਆਗੂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ 24 ਸਾਲਾ ਇਕਲੌਤੀ ਧੀ ਅਨਮੋਲ ਕੌਰ ਦੀ ਕੈਨੇਡਾ ਦੇ ਵਿੰਨੀਪੈਗ ਸ਼ਹਿਰ 'ਚ ਹੋਈ ਬੇਵਕਤੀ ਮੌਤ ਦੀ ਮੰਦਭਾਗੀ ਖ਼ਬਰ ਨਾਲ ਪਰਿਵਾਰ, ਰਿਸ਼ਤੇਦਾਰਾਂ, ਸਨੇਹੀਆਂ ਤੇ ਪਿੰਡ ਡੋਡ ਵਾਸੀਆਂ 'ਚ ਡੂੰਘੇ ਸੋਗ ਦੀ ਲਹਿਰ ਦੌੜ ਗਈ ਹੈ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਡਾ. ਜਰਨੈਲ ਸਿੰਘ ਡੋਡ ਸੂਬਾਈ ਆਗੂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ 24 ਸਾਲਾ ਇਕਲੌਤੀ ਧੀ ਅਨਮੋਲ ਕੌਰ ਦੀ ਕੈਨੇਡਾ ਦੇ ਵਿੰਨੀਪੈਗ ਸ਼ਹਿਰ 'ਚ ਹੋਈ ਬੇਵਕਤੀ ਮੌਤ ਦੀ ਮੰਦਭਾਗੀ ਖ਼ਬਰ ਨਾਲ ਪਰਿਵਾਰ, ਰਿਸ਼ਤੇਦਾਰਾਂ, ਸਨੇਹੀਆਂ ਤੇ ਪਿੰਡ ਡੋਡ ਵਾਸੀਆਂ 'ਚ ਡੂੰਘੇ ਸੋਗ ਦੀ ਲਹਿਰ ਦੌੜ ਗਈ ਹੈ।ਭਰ ਜਵਾਨੀ 'ਚ ਅਨਮੋਲ ਕੌਰ ਦੇ ਅਚਾਨਕ ਵਿਛੋੜੇ ਦੀ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦੁੱਖਦਾਈ ਘਟਨਾ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਅਨਮੋਲ ਦੀ ਬੇਵਕਤੀ ਮੌਤ ਦੀ ਖ਼ਬਰ ਮਿਲਦਿਆਂ ਹੀ ਵੱਖ-ਵੱਖ ਸਮਾਜਿਕ ਅਤੇ ਜੱਥੇਬੰਦਕ ਆਗੂਆਂ ਵੱਲੋਂ ਡਾ. ਜਰਨੈਲ ਸਿੰਘ ਡੋਡ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਇਸ ਦੁੱਖ ਦੀ ਘੜੀ 'ਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਨੇ ਮਾਨਸਾ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਜਥੇਬੰਦੀ ’ਚ ਗੁਰਮੇਲ ਸਿੰਘ ਮਛੀਕੇ ਸੂਬਾ ਜਰਨਲ ਸਕੱਤਰ, ਜ਼ਿਲ੍ਹਾ ਪ੍ਰਧਾਨ. ਅੰਮ੍ਰਿਤਵੀਰ ਸਿੰਘ ਸਿੱਧੂ, ਜਸਵਿੰਦਰ ਸਿੰਘ ਖੀਵਾ ਸੂਬਾ ਸੀਨੀਅਰ ਵਾਇਸ ਪ੍ਰਧਾਨ, ਵੈਦ ਬਗੀਚਾ ਸਿੰਘ ਜ਼ਿਲ੍ਹਾ ਚੇਅਰਮੈਨ, .ਗੁਰਪਾਲ ਸਿੰਘ ਮੌੜ ਜਿਲਾ ਸਲਾਹਕਾਰ, ਜ਼ਿਲ੍ਹਾ ਸੀਨੀਅਰ ਆਗ.ਬਲਵਿੰਦਰ ਸਿੰਘ ਬਰਗਾੜੀ, ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਖੀਵਾ, ਜਲੰਧਰ ਸਿੰਘ ਸੂਬਾ ਆਗੂ, ਬਲਾਕ ਬਾਜਾਖਾਨਾ ਦੇ ਪ੍ਰਧਾਨ ਜਸਵਿੰਦਰ ਸਿੰਘ ਗਿੱਲ, ਅਮਰਜੀਤ ਸਿੰਘ ਲੰਭਵਾਲੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਮੰਦਰ ਸਿੰਘ ਬਲਾਕ ਪ੍ਰਧਾਨ ਪੰਜਗਰਾਈ. ਹਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ , ਸੁਖਜਿੰਦਰ ਸਿੰਘ ਬਲਾਕ ਪ੍ਰਧਾਨ ਖਾਰਾ, ਰਣਜੀਤ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ, ਸਰਾਜ਼ ਖਾਨ ਜ਼ਿਲ੍ਹਾ ਜਰਨਲ ਸਕੱਤਰ ਡਾ. ਜਗਸੀਰ ਸਿੰਘ ਜ਼ਿਲਾ ਖਜਾਨਚੀ, ਵੀਰਪਾਲ ਸਿੰਘ ਡੋਡ, ਜਗਦੇਵ ਸਿੰਘ ਚਹਿਲ, ਸੁਖਦੇਵ ਸਿੰਘ ਰੋਮਾਣਾ, ਪਵਨ ਕੁਮਾਰ, ਸ਼ਾਮ ਸਿੰਘ ਵਾੜਾ ਭਾਈਕਾ, ਸੁਖਦੇਵ ਸਿੰਘ ਉਕੰਦਵਾਲਾ, ਗੁਰਜੰਟ ਸਿੰਘ ਝੱਖੜ ਵਾਲਾ, ਵਰਿੰਦਰ ਸਿੰਘ ਡੋਡ, ਸੁਖਪਾਲ ਸਿੰਘ ਵਾੜਾ ਭਾਈ ਕਾ, ਮਹਿੰਦਰ ਸਿੰਘ ਘਣੀਆ, ਬਲਵੀਰ ਸਿੰਘ ਗੋਰਾ, ਕੌਰ ਸਿੰਘ ਲੰਭ ਵਾਲੀ, ਨਿਰਮਲ ਕੁਮਾਰ ਸਮੇਤ ਸਮੂਹ ਜ਼ਿਲ੍ਹਾ ਅਹੁਦੇਦਾਰਾਂ ਅਤੇ ਬਲਾਕ ਮੈਂਬਰਾਂ ਵੱਲੋਂ ਡਾ. ਜਰਨੈਲ ਸਿੰਘ ਡੋਡ ਦੇ ਸਮੂਹ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਦੁੱਖ ਦੀ ਇਸ ਘੜੀ 'ਚ ਸਮੁੱਚੀ ਜੱਥੇਬੰਦੀ ਡੋਡ ਪਰਿਵਾਰ ਦੇ ਨਾਲ ਖੜ੍ਹੀ ਹੈ। ਆਗੂਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਨਮੋਲ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ 'ਚ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇ। ਆਗੂਆਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਣ ਅਤੇ ਸਮੁੱਚੇ ਪਰਿਵਾਰ ਨੂੰ ਇਸ ਅਸਹਿ ਅਤੇ ਅਕਹਿ ਦੁੱਖ ਸਹਿਣ ਦਾ ਬਲ ਪ੍ਰਦਾਨ ਕਰਨ।