- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਅਤੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਝੁਨੀਰ ਰੈਲੀ ਤੋਂ ਵਾਪਸ ਪਰਤਦੇ ਸਮੇਂ ਪਿੰਡ ਕੋਟ ਧਰਮੂ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਭਾਜਪਾ ਆਗੂਆਂ ਦੀ ਕਾਰ ਨੂੰ ਪਿਛਲੇ ਦਿਨੀਂ ਟੱਕਰ ਮਾਰ ਦਿੱਤੀ ਸੀ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭਾਜਪਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਅਤੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਝੁਨੀਰ ਰੈਲੀ ਤੋਂ ਵਾਪਸ ਪਰਤਦੇ ਸਮੇਂ ਪਿੰਡ ਕੋਟ ਧਰਮੂ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਭਾਜਪਾ ਆਗੂਆਂ ਦੀ ਕਾਰ ਨੂੰ ਪਿਛਲੇ ਦਿਨੀਂ ਟੱਕਰ ਮਾਰ ਦਿੱਤੀ ਸੀ। ਇਸ ਦੌਰਾਨ ਅਰਸ਼ਦੀਪ ਸਿੰਘ ਵਾਸੀ ਰਮਦਿਤੇਵਾਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦੋਂਕਿ ਗੰਭੀਰ ਜ਼ਖ਼ਮੀ ਜ਼ਿਲ੍ਹਾ ਵਾਈਸ ਪ੍ਰਧਾਨ ਵਿਨੋਦ ਕੁਮਾਰ ਕਾਲੀ ਨੇ ਅੱਜ ਡੀਐਮਸੀ ਲੁਧਿਆਣਾ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਸੁਨੀਲ ਕੁਮਾਰ, ਭੀਮ ਸੈਨ, ਮੋਹਿਤ ਕੁਮਾਰ, ਅਤੇ ਨਵਦੀਪ ਸਿੰਘ ਸਾਰੇ ਵਾਸੀ ਮਾਨਸਾ ਜ਼ਖ਼ਮੀ ਹਨ ਅਤੇ ਏਮਜ਼ ਬਠਿੰਡਾ ਵਿਖੇ ਇਲਾਜ ਚੱਲ ਰਿਹਾ ਹੈ।
ਭਾਜਪਾ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਵਿਨੋਦ ਕਾਲੀ ਦੇ ਦੇਹਾਂਤ ਦਾ ਪਤਾ ਲੱਗਦਿਆਂ ਹੀ ਭਾਜਪਾ ਆਗੂਆਂ ‘ਚ ਸੋਗ ਦੀ ਲਹਿਰ ਫੈਲ ਗਈ ਅਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਸਾਬਕਾ ਵਿਧਾਇਕ ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਮੰਗਤ ਰਾਏ ਬਾਂਸਲ, ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਮਾਨਸਾ ਅਤੇ ਸਰਕਲ - 2 ਦੇ ਪ੍ਰਧਾਨ ਪ੍ਰੇਮ ਸਾਗਰ ਭੋਲਾ, ਬਿੰਦਰਪਾਲ ਗਰਗ ਅਤੇ ਹੋਰ ਆਗੂਆਂ ਨੇ ਵਿਨੋਦ ਕਾਲੀ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਪਾਰਟੀ ਲਈ ਇੱਕ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਮਾਨਸਾ ਵਿਖੇ ਵਿਨੋਦ ਕਾਲੀ ਦੀ ਮ੍ਰਿਤਕ ਦੇਹ ਲਿਆਂਦੀ ਜਾ ਰਹੀ ਹੈ।