- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਡੀਕੇਐੱਲ ਡੀਏਵੀ ਪਬਲਿਕ ਸਕੂਲ ਵਿਖੇ ਡਾਂਸ ਮੁਕਾਬਲੇ ਕਰਵਾਈ ਗਈ, ਜਿਸ ਵਿੱਚ ਯੂਕੇਜੀ ਦੇ ਵਿਦਿਆਰਥੀਆਂ ਨੇ ਗੀਤਾਂ ਦੇ ਅਨੁਸਾਰ ਪੋਸ਼ਾਕਾਂ ਪਾ ਕੇ ਬੜੇ ਆਤਮ ਵਿਸ਼ਵਾਸ ਨਾਲ ਪੇਸ਼ਕਾਰੀ ਕੀਤੀ। ਬੱਚਿਆਂ ਦੇ ਹਾਵ ਭਾਵ ਨੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ ਅਤੇ ਉਨ੍ਹਾਂ ਨੇ ਡਾਂਸ ਕਰ ਖੂਬ ਮਸਤੀ ਕੀਤੀ। ਪਿੰ੍ਸੀਪਲ ਵਿਨੋਦ ਰਾਣਾ ਨੇ ਬੱਚਿਆਂ ਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਨੱਚਣ ਦੀਆਂ ਸਰਗਰਮੀਆਂ ਸਿਖਾਉਣੀਆਂ ਚਾਹੀਦੀਆਂ ਹਨ, ਇਸ ਨਾਲ ਉਹ ਸਿਹਤਮੰਦ ਰਹਿੰਦੇ ਹਨ।

ਹਰਕ੍ਰਿਸ਼ਨ ਸ਼ਰਮਾ, ਮਾਨਸਾ : ਐੱਸਡੀਕੇਐੱਲ ਡੀਏਵੀ ਪਬਲਿਕ ਸਕੂਲ ਵਿਖੇ ਡਾਂਸ ਮੁਕਾਬਲੇ ਕਰਵਾਈ ਗਈ, ਜਿਸ ਵਿੱਚ ਯੂਕੇਜੀ ਦੇ ਵਿਦਿਆਰਥੀਆਂ ਨੇ ਗੀਤਾਂ ਦੇ ਅਨੁਸਾਰ ਪੋਸ਼ਾਕਾਂ ਪਾ ਕੇ ਬੜੇ ਆਤਮ ਵਿਸ਼ਵਾਸ ਨਾਲ ਪੇਸ਼ਕਾਰੀ ਕੀਤੀ। ਬੱਚਿਆਂ ਦੇ ਹਾਵ ਭਾਵ ਨੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ ਅਤੇ ਉਨ੍ਹਾਂ ਨੇ ਡਾਂਸ ਕਰ ਖੂਬ ਮਸਤੀ ਕੀਤੀ। ਪਿੰ੍ਸੀਪਲ ਵਿਨੋਦ ਰਾਣਾ ਨੇ ਬੱਚਿਆਂ ਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਨੱਚਣ ਦੀਆਂ ਸਰਗਰਮੀਆਂ ਸਿਖਾਉਣੀਆਂ ਚਾਹੀਦੀਆਂ ਹਨ, ਇਸ ਨਾਲ ਉਹ ਸਿਹਤਮੰਦ ਰਹਿੰਦੇ ਹਨ। ਪਿੰ੍ਸੀਪਲ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਵਿੱਚੋਂ ਪੰਜ ਪੰਜ ਵਿਦਿਆਰਥੀਆ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ, ਜਿਨ੍ਹਾਂ 'ਚੋਂ ਯੂਕੇਜੀ 'ਚੋਂ ਤੀਸ਼ਾ, ਲਕਸ਼ਯ, ਆਦਿਤਯੇਸ਼, ਸਮਦੀਪ, ਦੀਕਸ਼ਾ ਨੇ ਸਥਾਨ ਹਾਸਲ ਕੀਤੇ। ਇਸੇ ਤਰ੍ਹਾਂ ਯੂਕੇਜੀ ਸਨਫਲਾਵਰ ਵਿੱਚ ਮਿਸ਼ਟੀ, ਦਿਲਜੋਤ, ਯੁਵੀਨ, ਅਨੁਸ਼ਕਾ ਅਤੇ ਬਿਬੇਕ ਨੇ ਸਥਾਨ ਪ੍ਰਰਾਪਤ ਕੀਤਾ।