ਰੁਪਿੰਦਰਜੋਤ ਸਿੰਘ ਤੇ ਏਕਮ ਸਿੰਘ ਨੇ ਰਾਜ ਪੱਧਰੀ ਖੇਡਾਂ ’ਚ ਜਿੱਤੇ ਸੋਨ ਤਗ਼ਮੇ ਸਕੂਲ ਸਿੱਖਿਆ ਵਿਭਾਗ ਵੱਲੋਂ ਕਬੱਡੀ ਸਰਕਲ
Publish Date: Thu, 15 Oct 2026 04:09 PM (IST)
Updated Date: Thu, 15 Oct 2026 04:12 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ ਸਕੂਲ ਸਿੱਖਿਆ ਵਿਭਾਗ ਵੱਲੋਂ ਕਬੱਡੀ ਸਰਕਲ ਅੰਡਰ -14 (ਲੜਕੇ) ਦੇ ਰਾਜ ਪੱਧਰੀ ਖੇਡ ਮੁਕਾਬਲੇ ਸੰਗਰੂਰ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਭਾਗ ਲਿਆ । ਇਹਨਾਂ ਰਾਜ ਪੱਧਰੀ ਖੇਡਾਂ ਵਿਚ ਮਾਨਸਾ ਦੇ ਕਬੱਡੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗ਼ਮਾ ਹਾਸਿਲ ਕੀਤਾ ਹੈ। ਮਾਨਸਾ ਜ਼ਿਲ੍ਹੇ ਦੀ ਜੇਤੂ ਟੀਮ ਵਿਚ ਸਰਕਾਰੀ ਹਾਈ ਸਕੂਲ ਦੋਦੜਾ ਦੇ 2 ਖਿਡਾਰੀਆਂ ਰੁਪਿੰਦਰਜੋਤ ਸਿੰਘ ਤੇ ਏਕਮ ਸਿੰਘ ਨੇ ਟੀਮ ਮੈਂਬਰ ਵਜੋਂ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸੋਨ ਤਗ਼ਮੇ ਮਾਨਸਾ ਜ਼ਿਲ੍ਹੇ ਦੀ ਝੋਲ਼ੀ ਪਾਉਣ ਲਈ ਅਹਿਮ ਯੋਗਦਾਨ ਦਿੱਤਾ ਹੈ। ਸਕੂਲ ਪੁੱਜਣ ਤੇ ਇਹਨਾਂ ਖਿਡਾਰੀਆਂ ਅਤੇ ਕੋਚ ਮਲਕੀਤ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ। ਸਕੂਲ ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਇਸ ਸ਼ਾਨਦਾਰ ਜਿੱਤ ਲਈ ਇਹਨਾਂ ਮਿਹਨਤੀ ਜੇਤੂ ਖਿਡਾਰੀਆਂ, ਸਮਰਪਿਤ ਖੇਡ ਕੋਚ ਮਲਕੀਤ ਕੌਰ ਡੀ.ਪੀ.ਈ., ਬੱਚਿਆਂ ਦੇ ਮਾਪੇ ਗੁਰਪ੍ਰੀਤ ਸਿੰਘ, ਬਲਜੀਤ ਕੌਰ, ਬੂਟਾ ਸਿੰਘ, ਵੀਰਪਾਲ ਕੌਰ, ਸਮੂਹ ਸਟਾਫ਼ ਤੇ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਸਕੂਲ ਦੇ ਅਧਿਆਪਕਾਂ ਵੀਨਾ, ਗਗਨਦੀਪ, ਸੀਮਾ ਸਿੰਗਲਾ, ਮੰਜੂ ਬਾਲਾ ਪੁਰੀ, ਪਰਮਿੰਦਰ ਕੌਰ ,ਬੱਬੂ ਬਾਂਸਲ, ਅੰਮ੍ਰਿਤਪਾਲ ਕੌਰ, ਗੁਰਪ੍ਰੀਤ ਸਿੰਘ, ਸਰਬਜੀਤ ਕੌਰ, ਕਰਮਜੀਤ ਕੌਰ, ਜਗਵਿੰਦਰ ਕੌਰ, ਪ੍ਰਭਜੋਤ ਕੌਰ, ਸਿਮਰਤਪਾਲ ਕੌਰ, ਪਿੰਡ ਦੇ ਸਰਪੰਚ ਮਹਿੰਦਰ ਕੌਰ, ਸਮੂਹ ਪੰਚ ਗਰਾਮ ਪੰਚਾਇਤ, ਰੁਪਿੰਦਰ ਸਿੰਘ ਲੱਕੀ, ਐਡਵੋਕੇਟ ਸੁਖਪਾਲ ਸਿੰਘ, ਚੇਅਰਮੈਨ ਰਣਜੀਤ ਸਿੰਘ, ਪੰਚ ਗੁਰਦੀਪ ਸਿੰਘ, ਕੁਲਦੀਪ ਸਿੰਘ, ਗੁਰਪਿਆਰ ਸਿੰਘ, ਮਾਲਵਿੰਦਰ ਸਿੰਘ, ਗੁਰਮੇਲ ਸਿੰਘ, ਡਾ. ਕਰਮਜੀਤ ਸਿੰਘ, ਸਮੂਹ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਤੇ ਪਿੰਡ ਵਾਸੀਆਂ ਵੱਲੋਂ ਮੁਬਾਰਕਬਾਦ ਦਿੱਤੀ ਗਈ। ਇਸ ਸ਼ਾਨਦਾਰ ਜਿੱਤ ਲਈ ਡਾ. ਬੂਟਾ ਸਿੰਘ ਸੇਖੋਂ ਸਹਾਇਕ ਡਾਇਰੈਕਟਰ, ਨੀਲਮ ਰਾਣੀ ਡੀਈਓ(ਸੈ.ਸਿ.), ਡਾ. ਪਰਮਜੀਤ ਸਿੰਘ ਭੋਗਲ ਡਿਪਟੀ ਡੀਈਓ (ਸੈਸਿ), ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਮੁਨੀਸ਼ ਕੁਮਾਰ ਸੈਕਸ਼ਨ ਅਫ਼ਸਰ, ਸਮੂਹ ਜ਼ਿਲ੍ਹਾ ਦਫ਼ਤਰ ਕਰਮਚਾਰੀ, ਅਮਨਦੀਪ ਸਿੰਘ ਡੀਐੱਸਐੱਮ., ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ ਬੀਐਨਓ, ਅਮਰਜੀਤ ਸਿੰਘ ਚਹਿਲ, ਪਰਵਿੰਦਰ ਸਿੰਘ ਦਾਤੇਵਾਸ, ਗੁਰਕੀਰਤ ਸਿੰਘ ਸੇਖੋਂ, ਰਾਜ ਖਾਨ, ਗੁਰਦੀਪ ਸਿੰਘ ਸਮਰਾ ਆਦਿ ਦੁਆਰਾ ਵਧਾਈ ਦਿੱਤੀ ਗਈ।