ਰੌਇਲ ਕਾਲਜ ਬੋੜਾਵਾਲ ਵਿਖੇ ਐਨ.ਐਸ.ਐਸ. ਸਥਾਪਨਾ ਦਿਵਸ ਮਨਾਇਆ
ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ
Publish Date: Thu, 24 Sep 2026 06:44 PM (IST)
Updated Date: Fri, 25 Sep 2026 04:09 AM (IST)
ਫ਼ੋਟੋ : 07 ਐਮਏਐਨ ਕੈਪਸ਼ਨ : ਰੋਇਲ ਕਾਲਜ ਬੋੜਾਵਾਲ ਵਿਖੇ ਐਨਐਸਐਸ ਸਥਾਪਨਾ ਦਿਵਸ ਮਨਾਉਣ ਸਮੇਂ ਸਟਾਫ ਤੇ ਵਲੰਟੀਅਰ। ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ : ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਐਨ.ਐਸ.ਐਸ. ਸਥਾਪਨਾ ਦਿਵਸ ਮਨਾਇਆ ਗਿਆ। ਐਨ.ਐਸ.ਐਸ ਕੋਆਰਡੀਨੇਟਰ ਪ੍ਰੋਫੈਸਰ ਰਣਜੀਤ ਸਿੰਘ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਤੇ ਉਪਰੰਤ ਸਫ਼ਾਈ ਮੁਹਿੰਮ ਚਲਾਈ। ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ ਨੇ ਐਨ.ਐੱਸ.ਐੱਸ. ’ਚ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਡਾ. ਸੋਹਲ ਨੇ ਕਿਹਾ ਕਿ ਐਨ.ਐੱਸ.ਐੱਸ. ਦੀਆਂ ਸਿੱਖਿਆਵਾਂ ਅਤੇ ਸੇਵਾ ਦੇ ਸੰਦੇਸ਼ ਨੂੰ ਸਿਰਫ਼ ਕਾਲਜ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਵਿਦਿਆਰਥੀਆਂ ਨੂੰ ਆਪਣੇ ਪਿੰਡਾਂ ਅਤੇ ਜੱਦੀ ਇਲਾਕਿਆਂ ਵਿੱਚ ਵੀ ਐਨ.ਐੱਸ.ਐੱਸ. ਦੀਆਂ ਭਾਵਨਾਵਾਂ ਅਤੇ ਨਿਰਦੇਸ਼ਾਂ ਅਨੁਸਾਰ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਕਾਲਜ ਦੇ ਚੇਅਰਮੈਨ ਏਕਮਜੀਤ ਸਿੰਘ ਨੇ ਕਿਹਾ ਕਿ ਰੌਇਲ ਗਰੁੱਪ ਆਫ਼ ਕਾਲਜਿਜ਼ ਨੇ ਪੰਜਾਬ ਪੱਧਰ ’ਤੇ ਹੀ ਨਹੀਂ ਸਗੋਂ ਕੌਮੀ ਪੱਧਰ ’ਤੇ ਵੀ ਐਨ.ਐੱਸ.ਐੱਸ. ਦੇ ਖੇਤਰ ਵਿੱਚ ਆਪਣੀ ਪਛਾਣ ਬਣਾਈ ਹੈ। ਇਸ ਦੌਰਾਨ ਪ੍ਰੋਫੈਸਰ ਅਵਤਾਰ ਸਿੰਘ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ।