ਰੋਟਰੀ ਕਲੱਬ ਮਾਨਸਾ ਦਾ ਸ਼ਾਨਦਾਰ ਤਾਜਪੋਸ਼ੀ ਸਮਾਰੋਹ ਰੋਟਰੀ ਕਲੱਬ ਮਾਨਸਾ
Publish Date: Thu, 10 Sep 2026 05:18 PM (IST)
Updated Date: Fri, 11 Sep 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ : ਰੋਟਰੀ ਕਲੱਬ ਮਾਨਸਾ (ਰੋਟਰੀ ਇੰਟਰਨੈਸ਼ਨਲ ਜ਼ਿਲ੍ਹਾ 3090) ਵੱਲੋਂ ਨਵੇਂ ਰੋਟਰੀ ਸਾਲ 2026-27 ਦੀ ਸ਼ੁਰੂਆਤ ਮੌਕੇ ਹਿਮਾਚਲ ਪ੍ਰਦੇਸ਼ ਦੇ ਮਨਮੋਹਕ ਸਥਾਨ ਬੜੌਗ ਹਾਈਟਸ, ਬੜੌਗ ਵਿਖੇ ਸ਼ਾਨਦਾਰ ਤਾਜਪੋਸ਼ੀ ਸਮਾਰੋਹ ਕਰਵਾਇਆ। ਸਮਾਗਮ ਦੌਰਾਨ ਰੋਟਰੀ ਕਲੱਬ ਮਾਨਸਾ ਦੇ ਨਵੇਂ ਪ੍ਰਧਾਨ ਅੰਕੁਰ ਸਿੰਗਲਾ, ਰੋਟਰੀ ਕਲੱਬ ਡਾਈਮੰਡ ਦੇ ਪ੍ਰਧਾਨ ਕ੍ਰਿਸ਼ਨ ਬਲਦੇਵ ਤੇ ਰੋਟਰੀ ਕਲੱਬ ਚੈਂਪੀਅਨ ਦੇ ਪ੍ਰਧਾਨ ਨਰਾਇਣ ਗਰਗ ਸਮੇਤ ਉਨ੍ਹਾਂ ਦੀਆਂ ਨਵੀਆਂ ਟੀਮਾਂ ਦੀ ਤਾਜਪੋਸ਼ੀ ਕੀਤੀ। ਸਮਾਗਮ ਵਿੱਚ ਡਿਸਟ੍ਰਿਕਟ ਗਵਰਨਰ (ਡੀਜੀ) ਅਮਿਤ ਸਿੰਗਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਆਈਪੀਡੀਜੀ ਭੁਪੇਸ਼ ਮਹਿਤਾ, ਡਿਸਟ੍ਰਿਕਟ ਸਕੱਤਰ ਸੁਮਿਤ ਗੋਇਲ ਅਤੇ ਡਿਪਟੀ ਡਿਸਟ੍ਰਿਕਟ ਗਵਰਨਰ ਯਸ਼ ਗਰਗ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਕ੍ਰਿਸ਼ਨ ਬਾਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਦੀ ਸ਼ੋਭਾ ਵਧਾਈ। ਤਾਜਪੋਸ਼ੀ ਸਮਾਰੋਹ ਦੌਰਾਨ ਨਵੇਂ ਅਹੁਦੇਦਾਰਾਂ ਨੂੰ ਰੋਟਰੀ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਤਨਦੇਹੀ ਨਾਲ ਅੱਗੇ ਵਧਾਉਣ ਦਾ ਸੰਕਲਪ ਲਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਰੋਟਰੀ ਕਲੱਬ ਵੱਲੋਂ ਸਿਹਤ, ਸਿੱਖਿਆ, ਵਾਤਾਵਰਨ, ਲੋੜਵੰਦਾਂ ਦੀ ਸਹਾਇਤਾ ਅਤੇ ਹੋਰ ਸਮਾਜ ਭਲਾਈ ਦੇ ਖੇਤਰਾਂ ਵਿੱਚ ਕੀਤੇ ਜਾ ਰਹੇ ਕਾਰਜਾਂ ਨੂੰ ਨਵੇਂ ਰੋਟਰੀ ਸਾਲ ਦੌਰਾਨ ਹੋਰ ਵਿਸਥਾਰ ਦਿੱਤਾ ਜਾਵੇਗਾ। ਇਸ ਮੌਕੇ ਮਨੀਸ਼ ਮਹਿਤਾ ਅਤੇ ਰਮੇਸ਼ ਜ਼ਿੰਦਲ ਬੱਬੀ ਸਮੇਤ ਰੋਟਰੀ ਪਰਿਵਾਰ ਦੇ ਮੈਂਬਰ ਅਤੇ ਹੋਰ ਪਤਵੰਤੇ ਵੀ ਮੌਜੂਦ ਰਹੇ। ਸਮਾਗਮ ਦੌਰਾਨ ਰੋਟਰੀ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰਿੰਸੀਪਲ ਰਿੰਪਲ ਮੌਂਗਾ ਐਂਡ ਅਮਨ ਮਿੱਤਲ , ਈਨਾ ਸਿੰਗਲਾ ਨੇ ਸਾਰਾ ਪ੍ਰੋਗਰਾਮ ਬਹੁਤ ਵਧੀਆ ਆਰਗੇਨਾਈਜ਼ ਕੀਤਾ। ਬੜੌਗ ਦੀਆਂ ਖੂਬਸੂਰਤ ਪਹਾੜੀਆਂ ਦੇ ਮਨਮੋਹਕ ਮਾਹੌਲ ’ਚ ਹੋਇਆ। ਸਮਾਗਮ ਪਰਿਵਾਰਕ ਮਿਲਣੀ ਅਤੇ ਭਾਈਚਾਰੇ ਦੀ ਭਾਵਨਾ ਨੂੰ ਵੀ ਮਜ਼ਬੂਤ ਕਰ ਗਿਆ। ਸਮਾਗਮ ਦੇ ਅੰਤ ਵਿੱਚ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਰੋਟਰੀ ਮੈਂਬਰਾਂ ਨੇ ਆਸ ਪ੍ਰਗਟਾਈ ਕਿ ਨਵਾਂ ਰੋਟਰੀ ਸਾਲ ਸਮਾਜ ਸੇਵਾ ਦੇ ਖੇਤਰ ਵਿੱਚ ਨਵੀਆਂ ਮਿਸਾਲਾਂ ਕਾਇਮ ਕਰੇਗਾ। ਇਸ ਮੌਕੇ ਰੋਟਰੀ ਕਲੱਬ ਮਾਨਸਾ ਦੇ ਸੈਕਟਰੀ ਬਲਜੀਤ ਕੜਵਲ, ਰਾਕੇਸ ਬਾਲਾਜੀ, ਮੋਹਿਤ ਸਿੰਗਲਾ, ਐਡਵੋਕੇਟ ਰੋਹਿਤ ਭੰਮਾ, ਸੀਤਲ ਗਰਗ, ਅਜੇ ਝੁਨੀਰ, ਐਡਵੋਕੇਟ ਰਣਦੀਪ ਸ਼ਰਮਾ, ਐਡਵੋਕੇਟ ਅਮਿਤ ਸਿੰਗਲਾ, ਰਵੀ ਸਿੰਗਲਾ, ਰੋਹਿਤ ਬਾਂਸਲ, ਡਾ ਹਰੀਸ਼ ਜ਼ਿੰਦਲ, ਡਾ. ਰਿਤੂ ਜ਼ਿੰਦਲ, ਡਾ. ਅਨੁਰਾਗ ਨਾਗਰਥ, ਡਾ. ਅਮਨ ਨਾਗਰਥ , ਐਡਵੋਕੇਟ ਅਮਨ ਮਿੱਤਲ , ਪ੍ਰਿਸ਼ੀਪਲ ਰਿੰਪਲ ਮੌਂਗਾ ਆਦਿ ਮੈਂਬਰ ਹਾਜ਼ਰ ਸਨ।