ਡਾਇਟ ਅਹਿਮਦਪੁਰ ਵਿਖੇ 'ਰੋਸ਼ਨ ਰਾਹ' ਮੈਗਜ਼ੀਨ ਤੇ ਨਿਊਜ਼-ਲੈਟਰ ਰਿਲੀਜ਼ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ
Publish Date: Mon, 02 Nov 2026 05:21 PM (IST)
Updated Date: Mon, 02 Nov 2026 05:23 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ (ਮਾਨਸਾ) ਵਿਖ਼ੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਰਹਿਨੁਮਾਈ ਹੇਠ ਸਾਲਾਨਾ ਮੈਗਜ਼ੀਨ ਰੋਸ਼ਨ ਰਾਹ ਅਤੇ ਵਿਸ਼ੇਸ਼ ਨਿਊਜ਼-ਲੈਟਰ ਨੂੰ ਲੋਕ-ਅਰਪਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਸੇਖੋਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਬਹੁਤ ਹੀ ਖ਼ੂਬਸੂਰਤ ਗੱਲ ਆਖੀ ਕਿ ‘ਸਾਹਿਤਕ ਮੈਗਜ਼ੀਨ ਰੋਸ਼ਨ ਰਾਹ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਅੰਦਰੂਨੀ ਪ੍ਰਤਿਭਾ ਅਤੇ ਮੌਲਿਕ ਸੋਚ ਨੂੰ ਬਾਹਰ ਲਿਆਉਣ ਦਾ ਸੁਨਹਿਰੀ ਮੌਕਾ ਮਿਲਿਆ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਸੰਸਥਾ ਦਾ ਇਹ ਨਿਊਜ਼-ਲੈਟਰ ਆਉਣ ਵਾਲੇ ਸਮੇਂ ਲਈ ਇੱਥੇ ਹੋਣ ਵਾਲੀਆਂ ਵਿੱਦਿਅਕ ਅਤੇ ਸਿਰਜਣਾਤਮਕ ਗਤੀਵਿਧੀਆਂ ਦਾ ਇੱਕ ਇਤਿਹਾਸਕ ਅਤੇ ਪ੍ਰਮਾਣਿਕ ਦਸਤਾਵੇਜ਼ ਬਣੇਗਾ । ਇਹ ਮੈਗਜ਼ੀਨ ਅਤੇ ਨਿਊਜ਼-ਲੈਟਰ ਨਾ ਸਿਰਫ਼ ਕਲਮ ਦੀ ਪ੍ਰਵਾਜ਼ ਹਨ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੇਧ ਦਾ ਕੰਮ ਕਰਨਗੇ। ਇਸ ਸਾਹਿਤਕ ਸਮਾਗਮ ਦੀ ਰੌਣਕ ਨੂੰ ਹੋਰ ਵਧਾਉਣ ਲਈ ਸੰਸਥਾ ਦੇ ਸੂਝਵਾਨ ਸਾਥੀ ਭਰਪੂਰ ਗਿਣਤੀ ਵਿੱਚ ਹਾਜ਼ਰ ਸਨ । ਇਸ ਮੌਕੇ ਡਾ. ਅੰਗਰੇਜ਼ ਸਿੰਘ ਵਿਰਕ, ਮੈਡਮ ਸਰੋਜ ਰਾਣੀ, ਬਲਵਿੰਦਰ ਸਿੰਘ ਬਾਘਾ, ਪਰਸ਼ੋਤਮ ਸਿੰਘ, ਸਤਨਾਮ ਸਿੰਘ, ਬਲਦੇਵ ਪ੍ਰਕਾਸ਼ ਸਿੰਗਲਾ, ਡਾ. ਗੁਰਪ੍ਰੀਤ ਕੌਰ, ਜਸਪਾਲ ਕੌਰ, ਹਰਵਿੰਦਰ ਕੌਰ, ਮਗਿੰਦਰਜੀਤ ਸਿੰਘ , ਕੇਤਨ ਕੁਮਾਰ, ਕਰਮਜੀਤ ਕੌਰ, ਡਾ. ਕਰਮਵੀਰ ਕੌਰ, ਗੁਰਸ਼ਰਨ ਕੌਰ, ਬਲਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਆਪਣੀ ਹਾਜ਼ਰੀ ਨਾਲ ਇਸ ਉੱਦਮ ਨੂੰ ਸਿਜਦਾ ਕੀਤਾ ।