- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਰਕਫੈੱਡ ਦੇ ਰਿਟਾਇਰਡ ਫੀਲਡ ਮੁਲਾਜ਼ਮਾਂ

-ਮਾਰਕਫੈੱਡ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਕਰੋ ਜਾਂ ਮਰੋ ਲੜਾਈ ਦਾ ਐਲਾਨ
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਮਾਰਕਫੈੱਡ ਦੇ ਸੇਵਾਮੁਕਤ ਫ਼ੀਲਡ ਮੁਲਾਜ਼ਮਾਂ ਦੀ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਨੇ ਮਾਰਕਫ਼ੈੱਡ ਵਿੱਚੋਂ ਸੇਵਾਮੁਕਤ ਹੋਏ ਫ਼ੀਲਡ ਮੁਲਾਜ਼ਮਾਂ ਨੂੰ ਸੇਵਾ ਮੁਕਤੀ ਲਾਭ (ਗ੍ਰੈਚੂਟੀ. ਲੀਵ ਇਨਕੈਸ਼ਮੈਂਟ, 1-1-2006 ਅਤੇ 1-1-2016 ਦੇ ਪੰਜਵੇਂ ਅਤੇ ਛੇਵੇਂ ਪੇ ਕਮਿਸ਼ਨ ਬਕਾਏ) ਨਾ ਮਿਲਣ, ਚਾਰਜਸੀਟਾਂ ਰੱਦ ਕਰਵਾਉਣ ਦੇ ਸਬੰਧ ਵਿੱਚ ਮਾਰਕਫ਼ੈੱਡ ਦੇ ਜ਼ਿਲ੍ਹਾ ਦਫ਼ਤਰ ਬਠਿੰਡਾ ਵਿਖੇ ਰੋਸ ਧਰਨਾ ਲਗਾਇਆ ਜਾ ਰਿਹਾ ਹੈ। ਮਾਰਕਫੈੱਡ ਰਿਟਾਇਰਡ ਫੀਲਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਾਜ਼ਮਾਂ ਵਿੱਚ ਇੰਨ੍ਹਾਂ ਭਾਰੀ ਰੋਸ ਪੈਦਾ ਹੋ ਗਿਆ ਹੈ ਕਿ ਉਹ ਸੇਵਾ ਮੁਕਤੀ ਲਾਭ ਲੈਣ ਅਤੇ ਚਾਰਜਸ਼ੀਟਾਂ ਨੂੰ ਰੱਦ ਕਰਵਾਉਣ ਲਈ, ਕਰੋ ਜਾਂ ਮਰੋ ਦੀ ਨੀਤੀ ’ਤੇ ਉਤਰ ਆਏ ਹਨ। 30-35 ਸਾਲ ਫ਼ੀਲਡ ਵਿੱਚ ਨੌਕਰੀ ਕਰਨ ਬਾਅਦ ਸੇਵਾ ਮੁਕਤੀ ਲਾਭ ਦੇਣ ਦੀ ਬਜਾਏ ਉਨ੍ਹਾਂ ਦੇ ਹੱਥਾਂ ਵਿੱਚ ਲੱਖਾਂ, ਕਰੋੜਾਂ ਦੀਆਂ ਝੂਠੀਆਂ/ ਚਾਰਜਸ਼ੀਟਾਂ ਬਣਾ ਕੇ ਬਜ਼ੁਰਗ, ਮੁਲਾਜ਼ਮਾਂ ਨੂੰ ਘਰ ਤੋਰਿਆ ਜਾ ਰਿਹਾ ਹੈ। ਬਜ਼ੁਰਗ ਮੁਲਾਜ਼ਮਾਂ ਕੋਲ ਹੁਣ ਕੋਈ ਆਮਦਨ ਦਾ ਵਸੀਲਾ ਨਹੀਂ ਰਿਹਾ ਕਿਉਂਕਿ ਮੁਲਾਜ਼ਮਾਂ ਨੂੰ ਕੋਈ ਪੈਨਸ਼ਨ ਸਹੂਲਤ ਵੀ ਨਹੀਂ ਹੈ। ਬੁਢਾਪੇ ’ਚ ਦਵਾਈਆਂ, ਧੀਆਂ, ਪੁੱਤਾਂ ਦੇ ਵਿਆਹ, ਵਾਰ-ਵਾਰ ਵਕੀਲਾਂ ਦੇ ਖਰਚੇ, ਪੇਸ਼ੀਆਂ ਤੇ ਆਉਣ ਜਾਣ ਸਮੇਂ, ਰਿਸ਼ਤੇਦਾਰੀਆਂ ਵਿੱਚ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਸਮੇਂ ਦੇ ਅਨੇਕਾਂ ਹੋਰ ਵੀ ਘਰੇਲੂ ਖਰਚਿਆਂ ਨੂੰ ਚਲਾਉਣਾ ਔਖਾ ਹੋ ਚੁੱਕਿਆ ਹੈ। ਇਹ ਵੀ ਦੱਸਣਯੋਗ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਮਿਤੀ 07-05-2026 ਨੂੰ ਸੁਣਾਏ ਇਤਿਹਾਸਕ ਫੈਸਲੇ ਅਨੁਸਾਰ ਚਾਰਜਸੀਟਾਂ ਰੱਦ ਕਰਨ ਬਾਰੇ ਅਤੇ ਹੋਰ ਵੀ ਅਦਾਲਤਾਂ ਵੱਲੋਂ ਵੀ ਵੱਖ-ਵੱਖ ਫ਼ੈਸਿਲਆਂ ਰਾਹੀਂ ਮੁਲਾਜ਼ਮਾਂ ਦੇ ਸੇਵਾ ਮੁਕਤੀ ਲਾਭ ਰਿਲੀਜ਼ ਕਰਨ ਤੇ ਚਾਰਜਸ਼ੀਟਾਂ ਰੱਦ ਕਰਨ ਦੇ ਸਬੰਧ ’ਚ ਕਈ ਹੁਕਮ ਜਾਰੀ ਕੀਤੇ ਗਏ ਹਨ ਪਰ ਮਾਰਕਫੈੱਡ ਦੀ ਮੈਨੇਜ਼ਮੈਂਟ ਵੱਲੋਂ ਪ੍ਰਵਾਹ ਨਹੀਂ ਕੀਤੀ ਜਾ ਰਹੀ। ਆਗੂ ਨੇ ਦੱਸਿਆ ਕਿ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਸਾਹਿਬ ਨਾਲ ਮੀਟਿੰਗ ਵੀ ਕੀਤੀ ਜਾ ਚੁੱਕੀ ਹੈ, ਪਰੰਤੂ ਕੋਈ ਸਮੱਸਿਆ ਦਾ ਹੱਲ ਨਹੀਂ ਕੱਢਿਆ ਸੇਵਾ ਮੁਕਤੀ ਲਾਭਾਂ ਨੂੰ ਰਿਲੀਜ਼ ਕਰਨ ਤੇ ਚਾਰਜਸ਼ੀਟਾਂ ਨੂੰ ਰੱਦ ਕਰਵਾਉਣ ਸੰਬੰਧੀ ਮੁੱਖ ਮੰਤਰੀ ਪੰਜਾਬ ਮੁੱਖ ਸਕੱਤਰ ਰਜਿਸਟਰਾਰ, ਸੈਕਟਰੀ ਕੋਆਪਰੇਸ਼ਨ, ਮੈਨੇਜਿੰਗ ਡਾਇਰੈਕਟਰ ਮਾਰਕਫੈੱਡ ਨੂੰ ਲਿਖਤੀ ਤੌਰ 'ਤੇ ਮੰਗ ਪੱਤਰ ਭੇਜ ਕੇ ਮਸਲੇ ਹੱਲ ਕਰਵਾਉਣ ਲਈ ਜਾਣੂ ਕਰਵਾਇਆ ਜਾ ਚੁੱਕਾ ਹੈ। ਹੁਣ ਐਸੋਸੀਏਸ਼ਨ ਦੇ ਆਗੂ ਅਸ਼ਵਨੀ ਕੁਮਾਰ ਜਨਰਲ ਸਕੱਤਰ ਹੁਸ਼ਿਆਰ ਸਿੰਘ, ਕੁਲਦੀਪ ਸਿੰਘ ਸੁਨਾਮ. ਅਮ੍ਰਿਤਪਾਲ ਕੌਰ ਸੰਗਰੂਰ, ਬਲਵੰਤ ਸਿੰਘ, ਜਰਨੈਲ ਸਿੰਘ, ਭਗਵਾਨ ਸਿੰਘ, ਹੁਕਮ ਚੰਦ, ਸੁਰਜੀਤ ਸਿੰਘ, ਕਸਮੀਰ ਸਿੰਘ, ਸੁਰਜੀਤ ਸਿੰਘ ਬਠਿੰਡਾ, ਵਰਿੰਦਰ ਕੁਮਾਰ ਫਰੀਦਕੋਟ, ਤਰਲੋਕ ਸਿੰਘ ਬਟਾਲਾ, ਹੁਕਮ ਚੰਦ, ਰਮੇਸ਼ ਚੰਦ ਬਠਿੰਡਾ, ਨਿਰੰਕਾਰ ਸਿੰਘ, ਅਮਰ ਸਿੰਘ ਆਦਿ ਨੇ ਰੋਸ ਧਰਨੇ ਦੀਆ ਤਿਆਰੀਆਂ ਸਬੰਧੀ ਲਾਮਬੰਦੀ ਕਰ ਲਈ ਹੈ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਸੇਵਾਮੁਕਤ ਮੁਲਾਜ਼ਮਾਂ ਨੂੰ ਹੁੰਮ ਹੁਮਾ ਕੇ ਪਹੁੰਚਣ ਲਈ ਸੱਦਾ ਦਿੱਤਾ ਜਾ ਰਿਹਾ ਹੈ।