ਮੀਂਹ ਦਾ ਪਾਣੀ ਸੜਕਾਂ ’ਤੇ ਭਰਨ ਤੋਂ ਲੋਕ ਪਰੇਸ਼ਾਨ
ਬਰੇਟਾ ਵਾਸੀਆਂ ਦੇ ਕਾਫੀ ਸਮੇਂ ਤੋਂ ਉਡੀਕਣ ਤੋਂ
Publish Date: Fri, 23 Jan 2026 07:00 PM (IST)
Updated Date: Sat, 24 Jan 2026 04:13 AM (IST)

ਮਾਨਸਾ : ਮੀਂਹ ਕਾਰਨ ਸੜਕਾਂ ’ਤੇ ਜਮ੍ਹਾਂ ਹੋਏ ਪਾਣੀ ਨਾਲ ਬਰੇਟਾ ਦੇ ਲੋਕ ਪ੍ਰੇਸ਼ਾਨ ਹੋ ਗਏ ਹਨ। ਭਾਵੇਂਕਿ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਠੰਢ ਪੈ ਰਹੀ ਸੀ ਤੇ ਫ਼ਿਰ ਧੁੱਪਾਂ ਨਿਕਲਣ ਲੱਗੀਆਂ। ਪਰ ਹੁਣ ਅਚਾਨਕ ਵੀਰਵਾਰ ਨੂੰ ਬਦਲੇ ਮੌਸਮ ਨੇ ਫ਼ਿਰ ਠੰਢ ਕਰ ਦਿੱਤੀ ਅਤੇ ਮੀਂਹ ਦੇ ਕਾਰਨ ਬਰੇਟਾ ‘ਚ ਕੁੱਝ ਥਾਵਾਂ ਝੀਲ ਦਾ ਰੂਪ ਧਾਰਨ ਕਰ ਗਈਆਂ। ਇੱਥੇ ਜ਼ਿਕਰਯੋਗ ਹੈ ਕਿ ਬਰੇਟਾ ਸ਼ਹਿਰ ਦੇ ਪਾਣੀ ਦੀ ਨਿਕਾਸੀ ਬਹੁਤ ਵਧੀਆ ਸੀ, ਕਿਉਂਕਿ ਬਾਰਿਸ਼ ਪੈਣ ਤੋਂ ਇੱਕ ਘੰਟੇ ਬਾਅਦ ਬਾਰਿਸ਼ ਦੇ ਸਾਰੇ ਪਾਣੀ ਦੀ ਨਿਕਾਸੀ ਹੋ ਜਾਂਦੀ ਸੀ, ਪਰੰਤੂ ਬਹਾਦਰਪੁਰ ਰੋਡ ਤੇ ਐਚਡੀਐਫਸੀ ਬੈਂਕ ਦੇ ਸਾਹਮਣੇ ਮੇਨ ਰੋਡ ਤੇ ਪਾਣੀ ਇੰਨ੍ਹਾ ਜਮ੍ਹਾ ਹੋ ਗਿਆ ਕਿ ਰਾਹਗੀਰਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ। ਇਸ ਤੋਂ ਇਲਾਵਾ ਇਥੇ ਦੋ ਬੈਂਕ ਅਤੇ ਸ਼ੋਅ ਰੂਮਾਂ ‘ਚ ਆਉਣਾ ਜਾਣਾ ਵੀ ਲੋਕਾਂ ਨੂੰ ਪਾਣੀ ਖੜ੍ਹਨ ਕਾਰਨ ਮੁਸ਼ਕਿਲ ਹੋ ਗਿਆ। ਨੇੜਲੇ ਦੁਕਾਨਦਾਰਾਂ ਸੰਜੀਵ ਕੁਮਾਰ ਮਿਠੜੀ ਅਤੇ ਅਸ਼ੋਕ ਕੁਮਾਰ ਭੋਲਾ ਅਤੇ ਰਾਜ ਕੁਮਾਰ ਨੇ ਦੁਖੀ ਮਨ ਨਾਲ ਦੱਸਿਆ ਕਿ ਥੋੜ੍ਹੇ ਜਿਹੇ ਮੀਂਹ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਪਾਣੀ ਝੀਲ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਵਾਹਨਾਂ ਦੇ ਸੜਕ ਤੋਂ ਲੰਘਣ ਨਾਲ ਬਾਰਿਸ਼ ਦਾ ਪਾਣੀ ਦੁਕਾਨਾਂ ਅੰਦਰ ਵੜ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਦੁਕਾਨਾਂ ਬੰਦ ਕਰਕੇ ਮਜ਼ਬੂਰਨ ਘਰ ਬੈਠਣਾ ਪੈਂਦਾ ਹੈ। ਇਸ ਸਬੰਧੀ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨੂੰ ਧਿਆਨ ਦੇਣ ਦੀ ਬਹੁਤ ਲੋੜ ਹੈ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਗਾਂਧੀ ਰਾਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਰੋਡ ਦੇ ਪਾਣੀ ਦੀ ਨਿਕਾਸੀ ਵਾਲਾ ਮਸਲਾ ਸੀਵਰੇਜ਼ ਵਿੱਚ ਜਾ ਹੱਲ ਹੁੰਦਾ ਹੈ। ਜੇਕਰ ਕੋਈ ਅੜਚਨ ਹੈ ਤਾਂ ਇਸ ਮਸਲੇ ਦੀ ਮੁਸ਼ਕਿਲ ਬਾਰੇ ਜਲਦੀ ਹੀ ਟੈਂਡਰ ਪਾਸ ਕਰਵਾ ਕੇ ਪੱਕੀ ਗੌਰ ਕੀਤੀ ਜਾਵੇਗੀ।