- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਕੇਂਦਰੀ ਰਾਜ

* ਕਿਹਾ, ਪਰਵਿੰਦਰ ਝੋਟਾ ਦੇ ਪਿਤਾ ਨੇ ਅਮਿਤ ਸ਼ਾਹ ਤੋਂ ਸੁਰੱਖਿਆ ਮੰਗੀ ਸੀ, ਜਿਸ ਕਾਰਨ ਆਇਆਂ ਹਾਂ
* ਸਿਵਲ ਹਸਪਤਾਲ ’ਚ ਭਾਜਪਾ ਆਗੂ ਬਿੱਟੂ ਦਾ ਕੁੱਝ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ
ਫ਼ੋਟੋ : 7 ਐਮਏਐਨ
ਕੈਪਸ਼ਨ : ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ।
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਰਵਿੰਦਰ ਸਿੰਘ ਝੋਟੇ ਦੇ ਹੋਏ ਕਤਲ ਨੂੰ ਮੰਦਭਾਗੀ ਘਟਨਾ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਕਾਨੂੰਨ ਵਿਵਸਥਾ ਪੂਰ੍ਹੀ ਚਰਮਰਾ ਗਈ ਹੈ ਅਤੇ ਲੋਕ ਡਰ ਡਰ ਕੇ ਘਰਾਂ ’ਚ ਦਿਨ ਕੱਢ ਰਹ ਹਨ। ਪੰਜਾਬ ਦੇ ਹਾਲਾਤ ਦਿਨ ਬ ਦਿਨ ਖ਼ਰਾਬ ਹੋ ਰਹੇ ਹਨ ਤੇ ਰੋਜ਼ਾਨਾ ਪੰਜਾਬ ’ਚ ਕਤਲ ਹੋ ਰਹੇ ਹਨ। ਅੱਜ ਫ਼ਿਰ ਨੌਜਵਾਨ ਦਾ ਕਤਲ ਹੋ ਗਿਆ ਹੈ, ਜੋ ਨਸ਼ਿਆਂ ਨੂੰ ਰੋਕਣ ਲਈ ਲੜ ਰਿਹਾ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮਾਨਸਾ ’ਚ ਪਹੁੰਚਣ ਸਮੇਂ ਕੀਤਾ। ਉਹ ਪਹਿਲਾਂ ਤਿੰਨਕੋਣੀ ਤੇ ਧਰਨੇ ’ਚ ਪਹੁੰਚੇ ਸਨ ਅਤੇ ਫ਼ਿਰ ਉਹ ਹਸਪਤਾਲ ਗਏ। ਸਿਵਲ ਹਸਪਤਾਲ ’ਚ ਉਨ੍ਹਾਂ ਦੇ ਵਿਰੋਧ ’ਚ ਨਾਅਰੇਬਾਜ਼ੀ ਵੀ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਪੈਸੇ ਲੈ ਕੇ ਪੁਲਿਸ ਅਧਿਕਾਰੀਆਂ (ਐੱਸਐੱਸਪੀਜ਼) ਦੀਆਂ ਬਦਲੀਆਂ ਕੀਤੀਆਂ ਗਈਆਂ ਹਨ, ਜਿਸ ਕਾਰਨ ਸੂਬੇ ’ਚ ਅਜਿਹੇ ਮਾੜੇ ਹਾਲਾਤ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ 2027 ’ਚ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਅਜਿਹੇ ਮਾੜੇ ਅਨਸਰਾਂ ਦੀਆਂ ਦੁਕਾਨਾਂ ’ਤੇ ਸਾਡੇ ਵੱਲੋਂ ਤਾਂ ਬੁਲਡੋਜ਼ਰ ਚਲਾਏ ਹੀ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਅਸਤੀਫ਼ਾ ਨਹੀਂ ਦਿੰਦਾ ਅਤੇ ਜਿੰਨਾ ਚਿਰ ਮੁਲਜ਼ਮਾਂ ਨੂੰ ਨਹੀਂ ਫੜ੍ਹਿਆ ਜਾਂਦਾ ਅਤੇ ਜਦੋਂ ਤੱਕ ਮਾਮਲਾ ਸੀਬੀਆਈ ਨੂੰ ਨਹੀਂ ਸੌਂਪਿਆ ਜਾਂਦਾ, ਤਦ ਤੱਕ ਭਾਜਪਾ ਵਿਰੋਧੀ ਧਿਰ ਵਜੋਂ ਸਖ਼ਤ ਰੋਲ ਅਦਾ ਕਰੇਗੀ।
ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਅੱਗੇ ਗੁਹਾਰ ਲਗਾਈ ਸੀ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਨਹੀਂ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਆਪਣੇ ਬਾਕੀ ਪਰਿਵਾਰ ਤੇ ਪੋਤਿਆਂ ਦੀ ਜਾਨ ਬਚਾਉਣ ਲਈ ਕੇਂਦਰ ਸਰਕਾਰ ਤੋਂ ਦਖ਼ਲਅੰਦਾਜ਼ੀ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ। ਪਾਰਟੀ ਵੱਲੋਂ ਮੇਰੀ ਡਿਊਟੀ ਲਗਾਈ ਗਈ ਹੈ। ਅੱਜ ਜਦ ਕਤਲ ਹੋ ਗਿਆ ਤਾਂ ਪੁਲਿਸ ਕਿੱਥੋਂ ਆਈ ਹੈ। ਨਸ਼ਾ ਕਿਸ ਕੋਲੋਂ ਲੈ ਕੇ ਜਾਂਦੇ ਹਨ ਇਹ ਸਾਰਿਆਂ ਨੂੰ ਪਤਾ ਹੈ। ਪਹਿਲਾਂ ਸਿੱਧੂ ਮੂਸੇਵਾਲਾ ਮਾਰਿਆ ਗਿਆ ਸੀ। ਸਰਕਾਰ ਨੇ ਉਸ ਸਮੇਂ ਵੀ ਸੁਰੱਖਿਆ ਖੋਹ ਲਈ ਸੀ। ਇਹ ਝੋਟਾ ਨਹੀਂ ਮਾਰਿਆ ਗਿਆ, ਜੋ ਵੀ ਨਸ਼ੇ ਖ਼ਿਲਾਫ਼ ਅਵਾਜ਼ ਉਠਾਊ ਉਸ ਨੂੰ ਮਾਰਿਆ ਜਾਵੇਗਾ। ਜਦ ਉਹ ਰਵਨੀਤ ਸਿੰਘ ਬਿੱਟੂ ਸਿਵਲ ਹਸਪਤਾਲ ਪਹੁੰਚੇ ਤਾਂ ਉਥੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਨਾਅਰੇਬਾਜ਼ੀ ਵੀ ਹੋਈ। ਇਸ ਦੇ ਬਾਅਦ ਉਹ ਵਾਪਸ ਚਲੇ ਗਏ।